ਲੁਧਿਆਣਾ: ਪੰਜਾਬ ਦੇ ਵਿੱਚ ਜਿਵੇਂ-ਜਿਵੇਂ ਕਰਫਿਊ ਵਧਦਾ ਜਾ ਰਿਹਾ ਹੈ ਉਵੇਂ ਹੀ ਲੋਕਾਂ ਦਾ ਸਬਰ ਘਟਦਾ ਜਾ ਰਿਹਾ ਹੈ ਅਤੇ ਲੋਕ ਹੁਣ ਪ੍ਰੇਸ਼ਾਨ ਹੋ ਚੁੱਕੇ ਹਨ। ਖ਼ਾਸ ਕਰਕੇ ਮਜ਼ਦੂਰ ਰਾਸ਼ਨ ਨਾ ਮਿਲਣ ਕਰਕੇ ਪ੍ਰੇਸ਼ਾਨ ਹੈ ਅਤੇ ਲੁਧਿਆਣਾ ਦੇ ਦੁਗਰੀ 'ਚ ਆਪਣੇ ਹੀ ਕੌਂਸਲਰ ਦੇ ਖ਼ਿਲਾਫ਼ ਸੜਕਾਂ 'ਤੇ ਉੱਤਰ ਕੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਕੋਲ ਰਾਸ਼ਨ ਨਹੀਂ ਹੈ। ਵੱਡੀ ਤਦਾਦ 'ਚ ਇਲਾਕੇ 'ਚ ਮਜ਼ਦੂਰ ਰਹਿੰਦੇ ਹਨ। ਸਿਰਫ ਕੁੱਝ ਲੋਕਾਂ ਤੱਕ ਹੀ ਰਾਸ਼ਨ ਪਹੁੰਚ ਰਿਹਾ ਹੈ ਜਦੋਂ ਕਿ ਬਾਕੀਆਂ ਨੂੰ ਸਿਰਫ ਰਾਸ਼ਨ ਦੇ ਨਾਂਅ 'ਤੇ ਭਰੋਸਾ ਹੀ ਮਿਲ ਰਿਹਾ ਹੈ।
ਇਲਾਕਾ ਵਾਸੀਆਂ ਨੇ ਧਰਨਾ ਦਿੰਦਿਆਂ ਇਲਜ਼ਾਮ ਲਾਏ ਕਿ ਉਨ੍ਹਾਂ ਨੂੰ ਸਮੇਂ 'ਤੇ ਰਾਸ਼ਨ ਨਹੀਂ ਮਿਲ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਕੌਂਸਲਰ ਆਪਣੀ ਮਰਜ਼ੀ ਨਾਲ ਆਪਣੇ ਲੋਕਾਂ ਨੂੰ ਰਾਸ਼ਨ ਵੰਡ ਰਿਹਾ ਹੈ। ਲੋਕਾਂ ਨੇ ਕਿਹਾ ਕਿ ਜੇਕਰ ਕੋਈ ਲੰਗਰ ਦੇ ਜਾਵੇ ਤਾਂ ਕੰਮ ਚੱਲ ਜਾਂਦਾ ਹੈਂ ਨਹੀਂ ਤਾਂ ਉਹ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ। ਇਲਾਕੇ 'ਚ ਮਜ਼ਦੂਰ ਰਹਿੰਦੇ ਹਨ ਅਤੇ ਖਾਣੇ ਲਈ ਪ੍ਰੇਸ਼ਾਨ ਹਨ। ਇਸ ਦੇ ਨਾਲ ਹੀ ਲੋਕਾਂ ਨੇ ਸਿਆਸਤ ਹੋਣ ਦੇ ਵੀ ਇਲਜ਼ਾਮ ਲਾਏ।
ਇਹ ਵੀ ਪੜ੍ਹੋ: ਦਿੱਲੀ ਹਿੰਸਾ ਮਾਮਲੇ 'ਚ ਦੋਸ਼ੀ ਆਪ ਆਗੂ ਤਾਹਿਰ ਹੁਸੈਨ ਦੀ ਜ਼ਮਾਨਤ ਪਟੀਸ਼ਨ ਖਾਰਜ
ਉਧਰ ਦੂਜੇ ਪਾਸੇ ਇਲਾਕੇ ਦੀ ਕੌਂਸਲਰ ਰੁਪਿੰਦਰ ਸ਼ੀਲਾ ਦੇ ਪਤੀ ਨੇ ਆਪਣੀ ਹੀ ਸਰਕਾਰ 'ਤੇ ਰਾਸ਼ਨ ਨਾ ਭੇਜਣ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਇਲਾਕੇ 'ਚ 2000 ਲੋਕਾਂ ਦੀ ਸੂਚੀ ਦਿੱਤੀ ਸੀ ਪਰ 600 ਲੋਕਾਂ ਦਾ ਹੀ ਰਾਸ਼ਨ ਆਇਆ ਜੋ ਜ਼ਰੂਰਤਮੰਦਾਂ ਨੂੰ ਵਰਤਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਅਜਿਹੇ ਹਾਲਤ ਕਦੇ ਵੇਖੇ ਨਹੀਂ ਅਤੇ ਨਾ ਲੋਕਾਂ ਨੇ ਇਸ ਕਰਕੇ ਕਿਸੇ ਨੂੰ ਕਸੂਰਵਾਰ ਨਹੀਂ ਕਿਹਾ ਜਾ ਸਕਦਾ।