ਲੁਧਿਆਣਾ : ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ, ਹਰਵਿੰਦਰ ਸਿੰਘ ਅਤੇ ਗੁਰਭੇਜ ਸਿੰਘ ਤੇਜਾ ਨੂੰ ਪਾਇਲ ਕੋਰਟ ਨੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ 6 ਦਿਨ ਅਤੇ ਉਸਦੇ ਸਾਥੀਆਂ ਨੂੰ 2 ਦਿਨ ਦੇ ਰਿਮਾਂਡ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਸੀ। ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ ਗੋਰਖਾ ਬਾਬਾ ਖਿਲਾਫ NSA ਲਗਾਉਣ ਦੀ ਤਿਆਰੀ ਹੈ। ਪੁਖਤਾ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਅਜਨਾਲਾ ਪੁਲਿਸ ਐਨ.ਐਸ.ਏ ਲਗਾ ਸਕਦੀ ਹੈ। ਬੀਤੇ ਦਿਨ ਖੰਨਾ ਪੁਲਿਸ ਵਲੋਂ ਹੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਐਸਐਸਪੀ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਸਨ ਕਿ ਉਸ ਤੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ ਹਾਲਾਂਕਿ ਬਾਅਦ ਵਿਚ ਲੁਧਿਆਣਾ ਪੁਲਿਸ ਨੇ ਇਸ ਤੇ ਸਫ਼ਾਈ ਵੀ ਪੇਸ਼ ਕੀਤੀ ਸੀ।
ਅੰਮ੍ਰਿਤਪਾਲ ਸਿੰਘ ਦਾ ਖਾਸ ਹੈ ਗੋਰਖਾ : ਤੇਜਿੰਦਰ ਸਿੰਘ ਉਰਫ ਗੋਰਖਾ ਅੰਮ੍ਰਿਤਪਾਲ ਦਾ ਖ਼ਾਸ ਦੱਸਿਆ ਗਿਆ ਸੀ, ਉਹ ਉਸ ਦੇ ਹਥਿਆਰਬੰਦ ਸੁਰੱਖਿਆ ਮੁਲਾਜ਼ਮਾਂ ਦੇ ਵਿਚ ਤੈਨਾਤ ਸੀ, ਆਨੰਦਪੁਰ ਖਾਲਸਾ ਫੋਰਸ ਦਾ ਉਹ ਮੈਂਬਰ ਸੀ ਅਤੇ ਗੋਰਖਾ ਦੀ ਕੁਝ ਵੀਡੀਓ ਵੀ ਉਸਦੇ ਮੋਬਾਈਲ ਬਰਾਮਦ ਕੀਤੀ ਗਈ ਸੀ ਜਿਸ ਵਿੱਚ ਉਹ ਹਥਿਆਰ ਸਾਫ਼ ਕਰਦਾ ਦਿਖਾਈ ਦੇ ਰਿਹਾ ਸੀ ਅਤੇ ਹਥਿਆਰ ਚਲਾਉਣ ਦੀ ਸਿਖਲਾਈ ਲੈ ਰਿਹਾ ਸੀ। ਗੋਰਖ ਅਤੇ ਪਹਿਲਾਂ ਹੀ ਦੋ ਮਾਮਲੇ ਦਰਜ ਸਨ। ਖੰਨਾ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਉਹ ਨਸ਼ੇ ਦਾ ਆਦੀ ਸੀ ਅਤੇ ਉਸ ਨੂੰ ਨਸ਼ਾ ਛੁਡਾਉਣ ਤੋਂ ਬਾਅਦ ਅੰਮ੍ਰਿਤਪਾਲ ਨੇ ਆਪਣੀ ਫੌਜ਼ ਦੇ ਵਿੱਚ ਸ਼ਾਮਿਲ ਕਰ ਲਿਆ ਸੀ।
ਇਹ ਵੀ ਪੜ੍ਹੋ : Stud farming: ਕਿਸਾਨ ਕਰ ਰਿਹਾ ਸਟੱਡ ਫਾਰਮਿੰਗ, ਕਮਾ ਰਿਹੈ ਲੱਖਾਂ, ਉਸ ਕੋਲੋਂ ਹੀ ਜਾਣੋ ਕਿਵੇਂ ਚਲਾ ਰਿਹਾ ਫਾਰਮ
ਇਸ ਤਰ੍ਹਾਂ ਹੋਇਆ ਅੰਮ੍ਰਿਤਾਪਲ ਨਾਲ ਮਿਲਾਪ: ਬਿਕਰਮਜੀਤ ਸਿੰਘ ਨਾਂ ਦੇ ਸ਼ਖ਼ਸ ਵੱਲੋਂ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਅੰਮ੍ਰਿਤਪਾਲ ਦੇ ਨਾਲ ਮਿਲਾਇਆ ਗਿਆ ਸੀ।5 ਮਹੀਨੇ ਪਹਿਲਾਂ ਹੀ ਉਹ ਅੰਮ੍ਰਿਤਪਾਲ ਦੇ ਪਿੰਡ ਗਿਆ ਸੀ ਅਤੇ ਅੰਮ੍ਰਿਤਪਾਲ ਨੇ ਉਸ ਨੂੰ ਆਪਣੇ ਸੁਰੱਖਿਆ ਗਾਰਡ ਵਜੋਂ ਰੱਖਿਆ ਹੋਇਆ ਸੀ। ਐਸਐਸਪੀ ਨੇ ਖੁਲਾਸਾ ਕੀਤਾ ਹੈ ਕਿ ਇਹਨਾਂ ਨੂੰ ਜੱਲੂਪੁਰ ਪਿੰਡ ਵਿੱਚ ਕੁਝ ਥਾਂਵਾਂ ਉੱਤੇ ਫਾਇਰਿੰਗ ਰੇਂਜ ਖੋਲ੍ਹ ਕੇ ਫਾਇਰਿੰਗ ਦੀ ਪ੍ਰੈਕਟਿਸ ਵੀ ਕਰਵਾਈ ਜਾ ਰਹੀ ਸੀ, ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵੀ ਐਸਐਸਪੀ ਖੰਨਾ ਵੱਲੋਂ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ।
ਏਕੇਐੱਫ ਦੀ ਤਿਆਰੀ : ਤੇਜਿੰਦਰ ਸਿੰਘ ਅਜਨਾਲਾ ਵਿੱਚ ਦੇ ਕਾਂਡ ਦੌਰਾਨ ਵੀ ਅੰਮ੍ਰਿਤਪਾਲ ਸਿੰਘ ਦੇ ਨਾਲ ਮੌਜੂਦ ਸੀ। ਅਮ੍ਰਿਤਪਾਲ ਵੱਲੋਂ ਬਣਾਈ ਗਈ ਹੈ ਏਕੇਐੱਫ ਵਿੱਚ ਵੀ ਬਕਾਇਦਾ ਮੈਂਬਰਾਂ ਨੂੰ ਨੰਬਰ ਦਿਤੇ ਗਏ ਸਨ। ਇਸਦਾ ਮਤਲਬ ਅਨੰਦਪੁਰ ਖਾਲਸਾ ਫੌਜ ਰੱਖਿਆ ਗਿਆ ਸੀ। ਏਕੇਐੱਫ ਨਾਂ ਦਾ ਵੀ ਗਰੁੱਪ-1 ਬਣਾਇਆ ਗਿਆ ਸੀ, ਜਿਸ ਦਾ ਪੂਰਾ ਨਾਮ ਅੰਮ੍ਰਿਤਪਾਲ ਟਾਈਗਰ ਫੋਰਸ ਸੀ। ਨਵੇਂ ਨੌਜਵਾਨਾਂ ਨੂੰ ਇਸ ਪੋਸਟ ਵਿੱਚ ਭਰਤੀ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਸੀ ਅਤੇ ਵਰਗਲਾਇਆ ਜਾਂਦਾ ਸੀ।