ਲੁਧਿਆਣਾ: ਕਾਂਗਰਸ ਦੇ ਸਟਾਰ ਪ੍ਰਚਾਰ ਰਹੇ ਨਵਜੋਤ ਸਿੰਘ ਸਿੱਧੂ ਤੋਂ ਪੁੱਛਿਆ ਜਾ ਰਿਹਾ ਹੈ ਉਹ ਅਸਤੀਫ਼ਾ ਕਦੋਂ ਦੇਣਗੇ ? ਪੱਖੋਵਾਲ ਰੋਡ 'ਤੇ ਪੋਸਟਰ ਲਾ ਕੇ ਸਿੱਧੂ ਤੋਂ ਪੁੱਛਿਆ ਗਿਆ ਕਿ ਉਹ ਅਸਤੀਫ਼ਾ ਕਦੋਂ ਦੇਣਗੇ ?
ਦੱਸ ਦਈਏ ਕਿ ਬੀਤੇ ਦਿਨ ਵੀ ਮੁਹਾਲੀ 'ਚ ਨਵਜੋਤ ਸਿੱਧੂ ਖਿਲਾਫ਼ ਪੋਸਟਰ ਲਗਾ ਅਸਤੀਫ਼ੇ ਦੀ ਮੰਗ ਕੀਤੀ ਗਈ ਸੀ।
ਦਰਅਸਲ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕਿਹਾ ਬਿਆਨ ਦਿੱਤਾ ਸੀ ਕਿ ਜੇ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰ ਗਏ ਤਾਂ ਉਹ ਸਿਆਸਤ ਛੱਡ ਦੇਣਗੇ। 23 ਤਰੀਕ ਨੂੰ ਆਏ ਨਤੀਜਿਆਂ ਵਿੱਚ ਸਾਫ਼ ਹੋ ਗਿਆ ਕਿ ਗਾਂਧੀ ਅਮੇਠੀ ਤੋਂ ਚੋਣ ਹਾਰ ਗਿਆ ਜਿਸ ਤੋਂ ਬਾਅਦ ਲਗਾਤਰ ਸਿੱਧੂ ਤੋਂ ਅਸਤੀਫ਼ੇ ਦੀ ਮੰਗ ਹੋ ਰਹੀ ਹੈ।
ਇੱਥੇ ਇਹ ਵੀ ਜ਼ਿਕਰ ਕਰ ਦਈਏ ਕਿ ਲੰਘੇ ਕੱਲ੍ਹ ਮੁਹਾਲੀ ਵਿੱਚ ਵੀ ਸਿੱਧੂ ਦੇ ਵਿਰੁੱਧ ਪੋਸਟਰ ਲਾ ਕੇ ਸਿੱਧੂ ਤੋਂ ਸੁਆਲ ਪੁੱਛੇ ਗਏ ਸਨ ਕਿ ਉਹ ਕਦੋਂ ਅਸਤੀਫ਼ਾ ਦੇ ਰਹੇ ਹਨ ?
ਪੰਜਾਬ ਕੈਬਿਨੇਟ ਵਿੱਚ ਅਹੁਦਾ ਬਦਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਤੋਂ ਦੂਰੀ ਰੱਖ ਕੇ ਚੁੱਪੀ ਵੱਟੀ ਹੋਈ ਹੈ।