ETV Bharat / state

Political Party Alliances : ਗਠਜੋੜ ਦੀ ਸਿਆਸਤ ! ਆਖਿਰ ਕਿਉਂ, ਸਿਆਸੀ ਪਾਰਟੀਆਂ ਨੇ ਸੱਤਾ 'ਤੇ ਕਾਬਜ ਹੋਣ ਲਈ ਛਿੱਕੇ ਟੰਗੀ ਵਿਚਾਰਧਾਰਾ ?

author img

By

Published : Jul 21, 2023, 12:34 PM IST

Updated : Jul 21, 2023, 12:52 PM IST

2024 ਦੀਆਂ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਹੀ ਗਠਜੋੜ ਦੀ ਸਿਆਸਤ ਸ਼ੁਰੂ ਹੋ ਚੁੱਕੀ ਹੈ। ਜੋ ਸਿਆਸੀ ਪਾਰਟੀਆਂ ਵੱਖਰੀ ਵਿਚਾਰਧਾਰਾ ਦਾ ਢੋਲ ਪਿੱਟਦੀਆਂ ਸੀ, ਉਹ ਸਿਆਸੀ ਪਾਰਟੀਆਂ ਇਕਜੁੱਟ ਹੋਣ ਲਈ ਤਿਆਰ ਹਨ। ਸੱਤਾ ਉੱਤੇ ਕਾਬਜ਼ ਹੋਣ ਦੀ ਲਾਲਸਾ ਨੇ ਵਿਚਾਰਧਾਰਾਂ ਛਿੱਕੇ ਟੰਗ ਦਿੱਤਾ ਹੈ। ਪਰ, ਇਸ ਤੋਂ ਪਹਿਲਾਂ ਗਠਜੋੜ ਕਿੰਨੇ ਕੁ ਕਾਮਯਾਬ ਹੋਏ ਹਨ, ਇਸ ਬਾਰੇ ਵੇਖੋ ਖਾਸ ਰਿਪਰੋਟ।

Politics Alliance Lok Sabha Election 2024, INDIA Alliances, NDA
Politics Alliance Lok Sabha Election 2024
ਵੱਖਰੀ ਵਿਚਾਰਧਾਰਾ ਦਾ ਢੋਲ ਪਿੱਟਣ ਵਾਲੀਆਂ ਸਿਆਸੀ ਪਾਰਟੀਆਂ ਇਕਜੁੱਟ ਹੋਣ ਲਈ ਤਿਆਰ

ਲੁਧਿਆਣਾ:
ਲੋਕ ਸਭਾ ਚੋਣਾਂ 2024 ਨੂੰ ਥੋੜਾ ਸਮਾਂ ਹੀ ਬਾਕੀ ਹੈ। ਇੱਕ ਪਾਸੇ ਜਿੱਥੇ ਸੱਤਾ ਧਿਰ ਐਨਡੀਏ ਆਪਣੀ ਜਿੱਤ ਬਰਕਰਾਰ ਰੱਖਣ ਲਈ ਆਪਣੀ ਭਾਈਵਾਲ ਅਤੇ ਸਮਰਥਨ ਦੇਣ ਵਾਲੀਆਂ ਪਾਰਟੀਆਂ ਨੂੰ ਇਕਜੁੱਟ ਕਰਨ 'ਚ ਲੱਗੀ ਹੋਈ ਹੈ। ਉੱਥੇ ਹੀ, ਦੂਜੇ ਪਾਸੇ ਸੱਤਾਧਿਰ ਨੂੰ ਮਾਤ ਦੇਣ ਲਈ ਮਹਾਗਠਬੰਧਨ ਦੀ ਰੂਪ ਰੇਖਾ ਵੀ ਤਿਆਰ ਹੋ ਚੁੱਕੀ ਹੈ। ਇੱਕ ਪਾਸੇ ਦੇਸ਼ ਦੀਆਂ 38 ਅਤੇ ਇਕ ਪਾਸੇ 26 ਪਾਰਟੀਆਂ ਹੋਣ ਦੇ ਆਪੋ ਆਪਣੇ ਦਾਅਵਿਆਂ ਵਿੱਚ ਸਿਆਸੀ ਮਾਹਿਰ ਅਤੇ ਬੁੱਧੀਜੀਵੀ ਵਿਚਾਰਧਾਰਾ ਦਾ ਘਾਣ ਹੋਣ ਵੱਲ ਇਸ਼ਾਰਾ ਕਰ ਰਹੇ ਹਨ। ਗੱਠਜੋੜ ਦੀ ਰਾਜਨੀਤੀ ਕੋਈ ਨਵੀਂ ਨਹੀਂ ਹੈ, ਕੇਂਦਰ ਦੇ ਨਾਲ ਸੂਬਿਆਂ ਵਿੱਚ ਸਰਕਾਰਾਂ ਬਣਦੀਆਂ ਰਹੀਆਂ ਹਨ, ਪਰ ਇਹ ਗਠਜੋੜ ਕਿੰਨੇ ਕਿ ਕਾਮਯਾਬ ਹੋਏ ਇਹ ਜਾਣਨਾ ਜ਼ਰੂਰੀ ਹੈ।

ਗੱਠਜੋੜ ਦੀ ਸਿਆਸਤ: ਨਿਤੀਸ਼ ਕੁਮਾਰ ਵੱਲੋਂ ਅਤੇ ਰਾਹੁਲ ਗਾਂਧੀ ਵਲੋਂ ਭਾਜਪਾ ਨੂੰ 2024 ਲੋਕ ਸਭਾ ਚੋਣਾਂ ਵਿੱਚ ਟੱਕਰ ਦੇਣ ਲਈ ਇੰਡੀਆ (INDIA Alliance) ਗਠਜੋੜ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਕਾਂਗਰਸ ਦੇ ਨਾਲ, ਤ੍ਰਿਣਮੂਲ ਕਾਂਗਰਸ, ਜੇਡੀਯੂ, ਆਮ ਆਦਮੀ ਪਾਰਟੀ ਆਦਿ ਕਈ ਅਜਿਹੀਆਂ ਕੌਂਮੀ ਅਤੇ ਖੇਤਰੀ ਪਾਰਟੀਆਂ ਸ਼ਾਮਿਲ ਹਨ। ਹਾਲਾਂਕਿ, ਬਸਪਾ ਸੁਪਰੀਮੋ ਮਾਇਆਵਤੀ ਨੇ ਕਿਸੇ ਵੀ ਪਾਰਟੀ ਨਾਲ ਫਿਲਹਾਲ ਸਮਝੌਤੇ ਤੋਂ ਇਨਕਾਰ ਕੀਤਾ ਹੈ। ਪੰਜਾਬ ਵਿੱਚ ਅਕਾਲੀ ਦਲ ਦੇ ਨਾਲ ਬਸਪਾ ਦਾ 2021 ਤੋਂ ਗਠਜੋੜ ਚੱਲ ਰਿਹਾ ਹੈ। ਦੂਜੇ ਪਾਸੇ, ਅਕਾਲੀ ਦਲ ਦਾ ਭਾਜਪਾ ਨਾਲ ਕਿਸਾਨ ਅੰਦੋਲਨ ਦੇ ਦੌਰਾਨ ਨਾਤਾ ਟੁੱਟ ਗਿਆ ਸੀ, ਪਰ ਭਾਜਪਾ ਕੋਲ ਪੰਜਾਬ ਵਿੱਚ ਲੋਕ ਸਭਾ ਲਈ ਅਕਾਲੀ ਦਲ ਹੀ ਇਕਲੌਤਾ ਆਪਸ਼ਨ ਬਚਿਆ ਹੈ ਹੈ। ਹਾਲਾਂਕਿ, ਪੰਜਾਬ ਦੀਆਂ ਲੋਕਾਂ ਸਭਾ ਵਿੱਚ 13 ਸੀਟਾਂ ਹਨ, ਜੋ ਕਿ ਦੇਸ਼ ਵਿੱਚ ਸਰਕਾਰ ਕਿਸ ਦੀ ਆਵੇਗੀ ਇਸ ਦਾ ਫੈਸਲਾ ਕਰਨ ਲਈ ਘੱਟ ਹੈ।

Politics Alliance Lok Sabha Election 2024, INDIA Alliances, NDA
ਪਹਿਲੇ ਬਣੇ ਸਿਆਸੀ ਗਠਜੋੜਾਂ ਦਾ ਇਤਿਹਾਸ

ਗੱਠਜੋੜ 'ਤੇ ਸਵਾਲ: ਸਿਆਸੀ ਮਾਹਿਰਾਂ ਨੇ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਆਮ ਆਦਮੀ ਪਾਰਟੀ ਅਤੇ ਹੋਰਨਾਂ ਪਾਰਟੀਆਂ ਦੇ ਗਠਜੋੜ ਨੂੰ ਸਿਆਸੀ ਲਾਹੇ ਦਾ ਨਾਂ ਦਿੱਤਾ ਹੈ। ਹੁਣ ਭਾਜਪਾ ਅਤੇ ਅਕਾਲੀ ਦਲ ਨੇ ਸਵਾਲ ਖੜੇ ਕਿਤੇ ਹਨ ਕਿ ਜੇਕਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਸੱਤਾ ਤੇ ਕਾਬਜ ਹੈ ਅਤੇ ਕਾਂਗਰਸ ਮੁੱਖ ਵਿਰੋਧੀ ਧਿਰ ਹੈ, ਤਾਂ ਸਿਆਸੀ ਮੁੱਫਾਦ ਲਈ ਸੈਂਟਰ ਦੇ ਤਿਆਰ ਹੋਇਆ ਗਠਜੋੜ ਗੈਰ ਸੰਵਿਧਾਨਿਕ ਹੈ, ਇਸ ਦੇ ਤਹਿਤ ਕਾਂਗਰਸ ਨੂੰ ਪੰਜਾਬ ਦੇ ਅੰਦਰ ਮੁੱਖ ਵਿਰੋਧੀ ਧਿਰ ਵਜੋਂ ਬਾਹਰ ਕਰਨਾ ਚਾਹੀਦਾ ਹੈ। ਹਾਲਾਂਕਿ ਇਸ ਬਿਆਨ ਨੂੰ ਲੈ ਕੇ ਕਾਂਗਰਸ ਨੇ ਸਫਾਈ ਵੀ ਦਿੱਤੀ ਹੈ, ਪ੍ਰਤਾਪ ਸਿੰਘ ਬਾਜਵਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਹੈ ਕਿ ਫਿਲਹਾਲ ਇਹ ਸਿਰਫ ਸਮਰਥਨ ਹੈ।

ਕਿੱਥੇ ਗਈ ਵਿਚਾਰਧਾਰਾ ? : ਮਹਾਂ ਗੱਠਜੋੜ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਵਿਚਾਰਧਾਰਾ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਹਨ। ਭਾਜਪਾ ਦੇ ਬੁਲਾਰੇ ਗੁਰਦੀਪ ਗੋਸ਼ਾ ਨੇ ਕਿਹਾ ਹੈ ਕਿ ਇਹ ਗੱਠਜੋੜ ਵਿਚਾਰਧਾਰਾ ਨੂੰ ਲੈ ਕੇ ਨਹੀਂ ਸਗੋਂ ਸੱਤਾ ਦੇ ਕਾਬਜ ਹੋਣ ਨੂੰ ਲੈ ਕੇ ਹੈ। ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਇਹ ਗਠਜੋੜ ਮਜਬੂਰੀ ਹੈ। ਅਕਾਲੀ ਦਲ ਇੱਕਲਾ ਸ਼ੇਰ ਹੈ। ਉਨ੍ਹਾ ਕਿਹਾ ਕਿ ਬਸਪਾ ਸੁਪਰੀਮੋ ਮਾਇਆਵਤੀ ਸਾਫ ਕਰ ਚੁੱਕੇ ਹਨ ਕਿ ਉਨ੍ਹਾਂ ਦਾ ਸਿਰਫ ਅਕਾਲੀ ਦਲ ਦੇ ਨਾਲ ਪੰਜਾਬ ਦੇ ਵਿੱਚ ਗੱਠਜੋੜ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਇਸ ਗੱਠਜੋੜ ਨੂੰ ਨਕਾਰ ਚੁੱਕੇ ਹਨ ਅਤੇ ਕਿਹਾ ਹੈ ਕਿ ਕਾਂਗਰਸ ਮੰਨਣਗੇ। ਕਾਮਰੇਡ ਅਤੇ ਸਾਬਕਾ ਐਮਐਲਏ ਰਹੇ ਤਰਸੇਮ ਜੋਧਾਂ ਨੇ ਕਿਹਾ ਕਿ ਦੇਸ਼ ਚ ਭਾਜਪਾ ਤਾਨਾਸ਼ਾਹੀ ਦਾ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ ਇਸ ਕਰਕੇ ਉਨ੍ਹਾਂ ਤੇ ਠੱਲ੍ਹ ਪਾਉਣ ਲਈ ਗਠਜੋੜ ਜਰੂਰੀ ਹੈ, ਪਰ ਸਵਾਲ ਇਹ ਹੈ ਕਿ ਸਿਆਸਤ ਵਿਚਾਰਧਾਰਾ ਅਤੇ ਅਸੂਲਾਂ ਨਾਲ ਹੁੰਦੀ ਹੈ, ਜੋ ਕਿ ਅੱਜ ਕੱਲ ਦੇ ਆਗੂਆਂ ਵਿੱਚ ਨਹੀਂ ਹੈ।

ਭਾਜਪਾ ਦੇ ਵਿਕਲਪ: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਹਨ, ਜਿੰਨਾ ਵਿੱਚ ਫਿਲਹਾਲ 2 ਸੀਟਾਂ ਤੇ ਅਕਾਲੀ ਦਲ ਦਾ ਅਤੇ 1 ਸੀਟ ਤੇ ਆਪ ਦਾ, ਜਦਕਿ ਭਾਜਪਾ 1 ਸੀਟ ਅਤੇ ਅਕਾਲੀ ਦਲ ਅੰਮ੍ਰਿਤਸਰ ਕੋਲ 1 ਸੀਟ, ਬਾਕੀ ਕਾਂਗਰਸ ਕੋਲ ਹੈ। ਭਾਜਪਾ ਕੋਲ ਹੁਣ ਪੰਜਾਬ ਵਿੱਚ ਇਕੋ ਹੀ ਵਿਕਪਲ ਅਕਾਲੀ ਦਲ ਬਚਿਆ ਹੈ ਜੋ ਕਿ ਉਸ ਦਾ ਪੁਰਾਣਾ ਭਾਈਵਾਲ ਹੈ। ਹਾਲਾਂਕਿ, 2020 ਵਿੱਚ ਕਿਸਾਨੀ ਅੰਦੋਲਨ ਦੌਰਾਨ ਇਹ ਗਠਜੋੜ ਟੁੱਟ ਗਿਆ ਸੀ ਜਿਸ ਤੋਂ ਬਾਅਦ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕੀਤਾ। ਐਨਡੀਏ ਦੀ ਬੈਠਕ ਵਿੱਚ ਪੀਐਮ ਮੋਦੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕੀਤਾ ਗਿਆ। ਪੀਐਮ ਮੋਦੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਐਨਡੀਏ ਵਿੱਚ ਅਹਿਮ ਰੋਲ ਰਿਹਾ, ਜਦਕਿ ਅਕਾਲੀ ਦਲ ਨੇ ਇਸ਼ਾਰਾ ਕੀਤਾ ਕੇ ਸਿਆਸਤ ਵਿੱਚ ਰਾਹ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ।

Last Updated : Jul 21, 2023, 12:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.