ਲੁਧਿਆਣਾ: ਲੁਧਿਆਣਾ ਦੇ ਵਿੱਚ ਪੁਰਾਣੇ ਟਕਸਾਲੀ ਕਾਂਗਰਸੀਆਂ ਨੇ ਆਪਣੀ ਪਾਰਟੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕੇ. ਕੇ ਬਾਵਾ (kk Bawa) ਵੱਲੋਂ ਲੁਧਿਆਣਾ ਪੱਛਮੀ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਸਿਆਸਤ ਗਰਮਾ ਗਈ ਹੈ, ਅਸਿੱਧੇ ਤੌਰ 'ਤੇ ਜਿੱਥੇ ਇਸਦਾ ਫ਼ਾਇਦਾ ਅਕਾਲੀ ਦਲ ਅਤੇ ਭਾਜਪਾ ਨੂੰ ਹੋਣ ਵਾਲਾ ਹੈ। ਉੱਥੇ ਹੀ ਆਪਣਾ ਨੁਕਸਾਨ ਕਾਂਗਰਸ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਕੇ. ਕੇ ਬਾਵਾ ਵੱਲੋਂ ਬਗ਼ਾਵਤੀ ਸੁਰ ਉਠਾਉਣ ਤੋਂ ਬਾਅਦ ਲੁਧਿਆਣਾ ਦੇ ਅੰਦਰ ਸਿਆਸਤ ਗਰਮਾ ਗਈ ਹੈ ਅਤੇ ਪੱਛਮੀ ਸੀਟ ਤੋਂ ਚੋਣ ਲੜ ਰਹੇ ਅਕਾਲੀ ਦਲ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰਾਂ ਨੇ ਇਸ ਤੇ ਚੁਟਕੀ ਲਈ ਹੈ।
ਅਕਾਲੀ ਦਲ ਦੇ ਨਿਸ਼ਾਨੇ 'ਤੇ ਕਾਂਗਰਸ
ਮਹੇਸ਼ਇੰਦਰ ਗਰੇਵਾਲ ਨੇ ਕੇ. ਕੇ ਬਾਵਾ ਦੇ 2 ਆਜ਼ਾਦ ਉਮੀਦਵਾਰ ਵੱਜੋਂ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ਼ ਚੋਣਾਂ ਲੜਨ ਨੂੰ ਲੈ ਕੇ ਉਨ੍ਹਾਂ ਕਿਹਾ ਹੈ ਕਿ ਇਹ ਬਗਾਵਤ ਨਹੀਂ ਹੈ, ਜਦੋਂ ਜਹਾਜ਼ ਡੁੱਬਦਾ ਹੈ ਤਾਂ ਉਸ ਵਿੱਚ ਸੁਰਾਖ ਬਣ ਜਾਂਦੇ ਨੇ, ਅਕਸਰ ਚੂਹੇ ਪਹਿਲਾਂ ਛਾਲਾਂ ਮਾਰ ਦਿੰਦੇ ਨੇ ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਪ ਜਹਾਜ਼ ਵਿਚ ਨੈੱਟਬੁੱਕ ਛੋਟਾ ਖੰਡਾ ਨਹੀਂ ਸਗੋਂ ਵੱਡਾ ਟੋਆ ਪੈ ਚੁੱਕਾ ਹੈ, ਜਿਸ ਕਰਕੇ ਇਹ ਸਭ ਹੋ ਰਿਹਾ ਹੈ।
ਗੋਗੀ ਨੇ ਕਿਹਾ ਕਾਂਗਰਸ ਬਣੀ ਪ੍ਰਾਈਵੇਟ ਲਿਮਟਿਡ ਖ਼ੁਦ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਅਤੇ ਹੁਣ ਲੁਧਿਆਣਾ ਪੱਛਮੀ ਤੋਂ ਆਪ ਦੀ ਟਿਕਟ ਤੇ ਚੋਣ ਲੜ ਰਹੇ ਗੁਰਪ੍ਰੀਤ ਗੋਗੀ ਨੇ ਵੀ ਕੇ. ਕੇ ਬਾਵਾ ਦੇ ਆਜ਼ਾਦ ਚੋਣ ਲੜਨ ਨੂੰ ਲੈ ਕੇ ਚੁਟਕੀ ਲਈ ਹੈ, ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪ੍ਰਾਈਵੇਟ ਲਿਮਟਿਡ ਬਣ ਗਈ ਹੈ ਪਾਰਟੀ ਦੇ ਵਿਚ ਹੁਣ ਪੁਰਾਣੇ ਵਰਕਰਾਂ ਦੀ ਪੁੱਛ-ਗਿੱਛ ਨਹੀਂ ਹੋ ਰਹੀ। ਸਿੱਧੂ ਨੇ ਕਿਹਾ ਨਾ ਕਰੋ ਆਸ਼ੂ ਦੀ ਕੋਈ ਗੱਲ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਪੱਛਮੀ ਤੋਂ ਹੀ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੇ ਐਡਵੋਕੇਟ ਵਿਕਰਮ ਸਿੱਧੂ ਨੇ ਤਾਂ ਭਾਰਤ ਭੂਸ਼ਣ ਆਸ਼ੂ ਦਾ ਨਾਂ ਲੈਣ ਤੋਂ ਹੀ ਪੱਤਰਕਾਰਾਂ ਨੂੰ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਇਨਸਾਨ ਨੂੰ ਕਿਸੇ ਨਾਲ ਬੋਲਣ ਤਾਂ ਵੀ ਸਲੀਕਾ ਨਹੀਂ ਹੈ ਤਾਂ ਉਸ ਬਾਰੇ ਕੀ ਗੱਲ ਕਰਨੀ ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਜਿਨਾਂ ਨੇ ਪੂਰੀ ਉਮਰ ਕਾਂਗਰਸ ਦੀ ਸੇਵਾ ਕੀਤੀ ਅੱਜ ਉਨ੍ਹਾਂ ਨੂੰ ਹੀ ਪਾਰਟੀ ਨੇ ਨਾਕਾਰ ਦਿੱਤਾ ਹੈ।
ਇਹ ਵੀ ਪੜ੍ਹੋ: ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਪ੍ਰਕਾਸ਼ ਬਾਦਲ ਨੇ ਕਾਂਗਰਸ ਨਾਲ ਹੀ ਕੀਤੀ ਸੀ ਸਿਆਸਤ ਦੀ ਸ਼ੁਰੂਆਤ