ਲੁਧਿਆਣਾ: ਅਕਾਲੀ ਦਲ ਅਤੇ ਕਾਂਗਰਸ ਦੇ ਜਿੱਤੇ ਹੋਏ ਕੌਂਸਲਰ ਜਿੱਥੇ ਆਮ ਆਦਮੀ ਪਾਰਟੀ ਦਾ ਰੁਖ ਕਰ ਰਹੀ ਹੈ, ਉੱਥੇ ਹੀ ਵਾਰਡਾ ਵਿੱਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਕਾਫੀ ਉਮੀਦਾਂ ਜਾਗੀਆਂ ਹੋਈਆਂ ਹਨ। ਅਜਿਹੀ ਵਿੱਚ ਵਿਧਾਇਕ ਪੁਰਾਣੇ ਵਰਕਰਾਂ ਨੂੰ ਟਿਕਟ ਦੇਣ ਦੀ ਜਾਂ ਫਿਰ ਉਨ੍ਹਾਂ ਦੀਆਂ ਆਪਣੀਆਂ ਹੀ ਪਾਰਟੀਆਂ ਤੋਂ ਆਏ ਹੋਏ ਜੇਤੂ ਉਮੀਦਵਾਰਾਂ ਨੂੰ ਟਿਕਟ ਦੇਣ ਗਏ ਇਹ ਇਕ ਵੱਡਾ ਚੈਲੰਜ ਰਹੇਗਾ।
ਦਲ ਬਦਲੀਆਂ ਦਾ ਦੌਰ ਜਾਰੀ: ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਦਲਬਦਲੀਆਂ ਦਾ ਸਿਲਸਿਲਾ ਜਾਰੀ ਹੈ। ਮੌਜੂਦਾ ਕੌਂਸਲਰ ਆਪਣੀ ਸੀਟਾਂ ਪੱਕੀਆਂ ਕਰਨ ਲਈ ਮੌਜੂਦਾ ਸਰਕਾਰ ਵਿੱਚ ਸ਼ਾਮਿਲ ਹੋ ਰਹੇ ਹਨ। ਵਾਰਡ ਨੰਬਰ 68 ਤੋਂ ਕੌਂਸਲਰ ਕਪਿਲ ਕੁਮਾਰ ਸੋਨੂੰ ਨੇ ਆਮ ਆਦਮੀ ਪਾਰਟੀ ਦਾ ਪੱਲ੍ਹਾ ਫੜ੍ਹ ਲਿਆ ਹੈ।
ਉੱਥੇ ਹੀ, ਵਾਰਡ ਨੰਬਰ 70 ਤੋਂ ਸਤਵਿੰਦਰ ਸਿੰਘ ਜਵੱਦੀ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਅਤੇ ਇਨ੍ਹਾਂ ਕੌਂਸਲਰਾਂ ਨੂੰ ਉਮੀਦ ਹੈ ਕਿ ਪਾਰਟੀ ਉਨ੍ਹਾਂ ਦੇ ਕੰਮ ਵੇਖਦੇ ਹੋਏ ਅਤੇ ਉਨ੍ਹਾਂ ਦਾ ਰਿਕਾਰਡ ਦੇਖਦੇ ਹੋਏ। ਉਨ੍ਹਾਂ ਨੂੰ ਕਿਹਾ ਕਿ ਉਹ ਕੈਮਰੇ ਦੇ ਉੱਤੇ ਇਹ ਦਾਅਵੇ ਕਰਦੇ ਜ਼ਰੂਰ ਵਿਖਾਈ ਦੇ ਰਹੇ ਹਨ ਕਿ ਪਾਰਟੀ ਹੈ, ਜੋ ਹੁਕਮ ਲਾਏਗੀ। ਉਹ ਉਨ੍ਹਾਂ ਨੂੰ ਪ੍ਰਵਾਨ ਹੋਵੇਗਾ, ਪਰ ਟਿਕਟ ਦੀ ਚਾਹ ਅੰਦਰੋ-ਅੰਦਰੀ ਉਨ੍ਹਾਂ ਨੂੰ ਕਿੰਨੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਵੱਲੋਂ ਮੌਜੂਦਾ ਸਰਕਾਰ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਗਿਆ ਹੈ।
ਪੁਰਾਣੇ ਵਰਕਰਾਂ ਨੂੰ ਉਮੀਦਾਂ: ਜਿੰਨ੍ਹਾਂ ਵਾਰਡਾਂ ਤੋਂ ਜਿੱਤੇ ਹੋਏ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਹੀ ਵਾਰਡਾਂ ਚੋਂ ਪੁਰਾਣੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਚਿੰਤਾ ਸਤਾਉਣ ਲੱਗੀ ਹੈ। ਕਈ ਵਰਕਰ ਬੀਤੇ ਕਈ ਕਈ ਸਾਲਾਂ ਤੋਂ ਵਾਰਡ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਆਸ ਸੀ ਕਿ ਇਹ ਸਰਕਾਰ ਬਣਨ ਤੋਂ ਬਾਅਦ ਜਦੋਂ ਨਿਗਮ ਦੀਆਂ ਚੋਣਾਂ ਹੋਣਗੀਆਂ ਤਾਂ ਐਮਐਲਏ ਉਨ੍ਹਾਂ ਨੂੰ ਤਰਜ਼ੀਹ ਦੇਣਗੇ, ਪਰ ਵਿਧਾਇਕਾਂ ਦਾ ਜ਼ਿਆਦਾਤਰ ਰੁਝਾਨ ਜੇਤੂ ਉਮੀਦਵਾਰਾਂ ਵੱਲ ਹੈ, ਕਿਉਂਕਿ ਉਨ੍ਹਾਂ ਵੱਲੋਂ ਪਾਰਟੀ ਨੂੰ ਆਪਣੀ ਪਰਫਾਰਮੈਂਸ ਵਿਖਾਉਣੀ ਹੈ।
ਅਜਿਹੀ ਚੀਜ ਨਵੇਂ ਚਿਹਰੇ ਉੱਤੇ ਰਿਸਕ ਲੈਣ ਦਾ ਜੋਖਮ ਉਹ ਘੱਟ ਹੀ ਚੁੱਕਦੇ ਨਜ਼ਰ ਆ ਰਹੇ ਹਨ। ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 73 ਤੋਂ ਵਰਕਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਤਨਦੇਹੀ ਨਾਲ 2018 ਤੋਂ ਵਾਰਡ ਵਿੱਚ ਸੇਵਾ ਕਰ ਰਹੇ ਹਨ ਅਤੇ ਪਾਰਟੀ ਜੋ ਵੀ ਉਹਨਾਂ ਨੂੰ ਹੁਕਮ ਲੈ ਕੇ ਉਹ ਜ਼ਰੂਰ ਕਰਨਗੇ, ਪਰ ਉਹਨਾਂ ਨੂੰ ਟਿਕਟਾਂ ਦੀ ਉਮੀਦਾਂ ਜ਼ਰੂਰ ਹੈ।
ਵਿਧਾਇਕਾਂ ਦੀ ਲੋਬਿੰਗ: ਦਰਅਸਲ 2022 ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਤੋਂ ਵੱਡੀ ਤਦਾਦ ਅੰਦਰ ਵਰਕਰ ਜਾਂ ਫਿਰ ਹਾਰੇ ਹੋਏ ਆਗੂ ਜਾਂ ਫਿਰ ਜਿਨ੍ਹਾਂ ਨੂੰ ਟਿਕਟ ਨਹੀ ਮਿਲੀ, ਉਹ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਿਲ ਹੋਏ ਸਨ। ਉਨ੍ਹਾਂ ਵਿਚੋਂ ਕਈ ਵਿਧਾਇਕ ਵੀ ਬਣ ਗਏ। ਜੇਕਰ ਗੱਲ, ਉਨਾਂ ਦੀ ਗੱਲ ਕੀਤੀ ਜਾਵੇ, ਤਾਂ ਪੱਛਮੀ ਹਲਕੇ ਤੋਂ ਗੁਰਪ੍ਰੀਤ ਗੋਗੀ ਕਾਂਗਰਸ ਨਾਲ ਸਬੰਧਤ ਰਹੇ ਹਨ। ਇਸ ਤਰ੍ਹਾਂ ਵਿਧਾਇਕ ਮਦਨ ਲਾਲ ਬੱਗਾ ਅਕਾਲੀ ਦਲ ਦੇ ਨਾਲ ਵਿਧਾਇਕ ਦਲਜੀਤ ਭੋਲਾ ਕਾਂਗਰਸ ਦੇ ਨਾਲ, ਵਿਧਾਇਕ ਅਸ਼ੋਕ ਪਰਾਸ਼ਰ ਖੁਦ ਕਾਂਗਰਸ ਤੋਂ ਕੌਂਸਲਰ ਰਹੇ ਹਨ।
ਇਨ੍ਹਾਂ ਜਿੱਤੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਆਪਣੀ ਇਕ ਵਰਕਰਾਂ ਦੀ ਲਿਸਟ ਹੈ, ਜੋ ਕਿ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਹਨ ਆਪਣੇ ਵਰਕਰਾਂ ਨੂੰ ਹੁਣ ਇਕੱਠੇ ਕਰਨ ਲਈ ਨਿਗਮ ਚੋਣਾਂ ਉਨ੍ਹਾਂ ਕੋਲ ਇਕ ਬਿਹਤਰ ਵਿਕਲਪ ਵੀ ਹੈ। ਇਸ ਕਰਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਜੋ ਖੁਦ ਹੋਰਨਾਂ ਪਾਰਟੀਆਂ ਤੋਂ ਆਏ ਹੋਏ ਹਨ। ਉਹ ਆਪਣੇ ਪੁਰਾਣੇ ਸਾਥੀ ਵਰਕਰਾਂ ਜਾਂ ਫਾਰ ਕੌਂਸਲਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾ ਰਹੀ ਹੈ, ਤਾਂ ਜੋ ਉਹ ਆਪਣੀ ਟੀਮ ਨਾਲ ਲੈ ਕੇ ਚੱਲ ਸਕਣ।
ਹੋ ਸਕਦਾ ਵਿਰੋਧ: ਸਥਾਨਕ ਚੋਣਾਂ ਵਿੱਚ ਜਿਆਦਾਤਰ ਸਥਾਨਕ ਸਰਕਾਰ ਦੀ ਹੀ ਤੂਤੀ ਬੋਲਦੀ ਹੈ ਅਤੇ ਜ਼ਿਆਦਾਤਰ ਕੌਂਸਲਰ ਵੀ ਸਥਾਨਕ ਸਰਕਾਰ ਦੇ ਹੀ ਜਿਤਦੇ ਹਨ, ਪਰ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਆਮ ਆਦਮੀ ਪਾਰਟੀ ਦੇ ਚੋਣ ਵਿਧਾਇਕ ਬਣ ਚੁੱਕੇ ਹਨ। ਉਨ੍ਹਾਂ ਵੱਲੋਂ ਕੌਂਸਲਰਾਂ ਨੂੰ ਲਗਾਤਾਰ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਦੋਂ ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਵਿਰੋਧ ਦੀ ਕੋਈ ਸੰਭਾਵਨਾ ਨਹੀਂ ਹੈ। ਅਸੀਂ ਕਾਬਲੀਅਤ ਦੇ ਆਧਾਰ 'ਤੇ ਟਿਕਟਾਂ ਦੀ ਵੰਡ ਕਰਨੀ ਹੈ। ਵਿਧਾਇਕ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਾਰੇ ਹੀ ਦਾਅਵੇਦਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਟਿਕਟ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿੰਨੀ ਜ਼ਿਆਦਾ ਦਾਅਵੇਦਾਰ ਹੁੰਦੇ ਹਨ, ਜਿੱਤ ਹੀ ਆਸਾਨ ਹੋ ਜਾਂਦੀ ਹੈ।
ਇਹ ਵੀ ਪੜ੍ਹੋ: NIA Raid in Punjab: NIA ਵੱਲੋਂ ਬਠਿੰਡਾ ਤੇ ਮੋਗਾ ਵਿੱਚ ਛਾਪੇਮਾਰੀ, ਗੈਂਗਸਟਰਾਂ ਦੇ ਫਰੋਲੇ ਘਰ