ਜਗਰਾੳਂ: ਫਰਵਰੀ ਮਹੀਨੇ 'ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਪੁਲਿਸ ਵਲੋਂ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਸ 'ਚ ਪੁਲਿਸ ਵਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਮਾਮਲਾ ਫਰਵਰੀ ਮਹੀਨੇ ਦਾ ਹੈ, ਜਦੋਂ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਗਰੇਵਾਲ ਕਲੋਨੀ ਦੇ ਨਾਲ 'ਚ ਸਫ਼ਾਈ ਦੌਰਾਨ ਲਾਸ਼ ਬਰਾਮਦ ਹੋਈ ਸੀ। ਜਿਸ ਨੂੰ ਬੋਰੀ 'ਚ ਬੰਨ੍ਹ ਨਾਲੇ 'ਚ ਸੁੱਟਿਆ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਰਵਰੀ ਮਹੀਨੇ ਹੋਏ ਕਤਲ, ਜਿਸ ਦੀ ਪਹਿਚਾਣ ਗਾਲਬ ਹੂਸੈਨ ਵਾਸੀ ਬਿਗੇਸਵਰੀ ਥਾਣਾ ਜੋਕੀ ਹੱਟ ਬਿਹਾਰ ਵਜੋ ਹੋਈ ਸੀ। ਉਕਤ ਮ੍ਰਿਤਕ ਜਗਰਾਉਂ ਨਲਕਿਆ ਵਾਲੇ ਚੌਕ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਇਸ ਦਾ ਕਤਲ ਰੰਜਿਸ਼ ਦੇ ਚੱਲਦਿਆਂ ਜਾਵੇਦ ਵਾਸੀ ਮਕਾਨ ਨੰਬਰ 151/12 ਬੈਕ ਸਾਇਡ ਜਾਮੀਆ ਨਗਰ ਸ਼ਾਹੀਨ ਬਾਗ ਦਿੱਲੀ ਵਲੋਂ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਕਿ ਉਕਤ ਵਿਅਕਤੀ ਵਲੋਂ ਕਤਲ ਸਬੰਧੀ ਕਬੂਲਨਾਮਾ ਕਰ ਲਿਆ ਗਿਆ ਹੈ। ਜਿਸ 'ਚ ਉਸਦਾ ਕਹਿਣਾ ਕਿ ਮ੍ਰਿਤਕ ਤਾਂਤਰਿਕ ਦਾ ਕੰਮ ਕਰਦਾ ਸੀ ਅਤੇ ਉਹ ਕਿਸੇ ਆਪਣੀ ਮਹਿਲਾ ਰਿਸ਼ਤੇਦਾਰ ਦਾ ਇਲਾਜ ਕਰਵਾਉਣ ਆਉਂਦਾ ਸੀ, ਪਰ ਉਸ ਨੂੰ ਸ਼ੱਕ ਹੋਇਆ ਕਿ ਤਾਂਤਰਿਕ ਅਤੇ ਮਹਿਲਾ 'ਚ ਨਜਾਇਜ਼ ਸਬੰਧ ਹਨ। ਇਸ ਕਾਰਨ ਉਸ ਵਲੋਂ ਕਤਲ ਕੀਤਾ ਗਿਆ। ਪੁਲਿਸ ਵਲੋਂ ਮੁਲਾਜ਼ਮ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ, ਜਿਸ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਹਿਲਾ ਦੀ ਭਾਲ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਪੋਤੇ ਨੇ ਹੀ ਕੀਤਾ ਦਾਦੀ ਦਾ ਕਤਲ, ਪੁਲਿਸ ਨੇ 10 ਘੰਟਿਆਂ ‘ਚ ਹੀ ਸੁਲਝਾਈ ਕਤਲ ਦੀ ਗੁੱਥੀ