ਲੁਧਿਆਣਾ: ਜਗਰਾਓਂ ਵਿੱਚ NRI ਦੀ ਕੋਠੀ ਵਿੱਚ ਲੱਖਾਂ ਦੀ ਚੋਰੀ ਕਰਨ ਵਾਲੇ ਚੋਰ ਪੁਲਿਸ ਨੇ ਕਾਬੂ ਕਰ ਲਏ ਹਨ। ਇੰਸਪੈਕਟਰ ਨਿਧਾਨ ਸਿੰਘ ਥਾਣਾ ਸਿਟੀ ਜਗਰਾਉਂ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ
ਕਮਲਦੀਪ ਕੌਰ ਇੰਚਾਰਜ ਚੌਕੀ ਬੱਸ ਸਟੈਂਡ ਜਗਰਾਉਂ ਨੇ 2 ਦੋਸ਼ਿਆ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ ਚੋਰੀ ਕੀਤਾ ਸਮਾਨ 2 ਡਬਲ ਬੈਂਡ, 2 ਅਲਮਾਰੀਆ, 2 ਸੋਫੇ, ਡਾਈਨਿੰਗ ਟੇਬਲ ਸਮੇਤ 6 ਕੁਰਸੀਆ, ਮੇਜ਼ 2, ਫਰਿੱਜ 1, ਕੂਲਰ 2, 2 ਗੀਜਰ ਅਤੇ ਵਾਸ਼ਿੰਗ ਮਸ਼ੀਨ ਸੇਮ ਤੇ ਬਣੀ ਝੁੱਗੀ ਵਿੱਚੋਂ ਨਿਸ਼ਾਨਦੇਹੀ ਤੇ ਬਰਾਮਦ ਕਰਾਇਆ।
ਜਾਣਕਾਰੀ ਦਿੰਦੇ ਹੋਏ ਹਰਸ਼ਪ੍ਰੀਤ ਸਿੰਘ ਥਾਣਾ ਸਿਟੀ ਦੇ ਇੰਚਾਰਜ ਨੇ ਦੱਸਿਆ ਕਿ ਦੋਸ਼ੀ ਪੁਲਿਸ ਹਿਰਾਸਤ ਵਿੱਚ ਹਨ। ਉਨ੍ਹਾਂ ਦੱਸਿਆ ਕਿ ਲੱਗਭਗ 6 ਲੱਖ ਦੇ ਕਰੀਵ ਚੋਰੀ ਹੋਇਆ ਸਮਾਨ ਬਰਾਮਦ ਕਰ ਲਿਆ ਗਿਆ ਹੈ ਜੋ ਬਾਹਰ ਰਹਿ ਰਹੇ ਕੈਨਡਾ ਵਿੱਚ ਇੰਦਰਜੀਤ ਦੇ ਘਰ ਤੋਂ ਚੋਰੀ ਹੋਇਆ ਸੀ। ਜਦੋ NRI ਇੰਦਰਜੀਤ ਨਾਲ ਗੱਲਬਾਤ ਹੋਈ ਤਾਂ ਉਹਨਾਂ ਦੱਸਿਆ ਕਿ ਉਹ 21 ਤਾਰੀਖ ਨੂੰ ਜਗਰਾਓਂ ਪਹੁੰਚੇ ਸਨ। ਉਹਨਾਂ ਨੂੰ ਘਰ ਵਿੱਚ ਚੋਰੀ ਦੀ ਜਾਣਕਾਰੀ ਬਸ ਅੱਡਾ ਚੋਂਕੀ ਵਿੱਚ ਦਰਜ ਕਰਵਾਈ।
ਜਿਸ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਗ੍ਰਿਫ਼ਤਾਰ ਕਰ ਲਏ ਅਤੇ ਓਹਨਾਂ ਕੋਲੋਂ ਸਮਾਨ ਵੀ ਬਰਾਮਦ ਕਰ ਲਿਆ। ਉਹਨਾਂ ਦਾ ਪੂਰਾ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਹੈ। ਜਿਸ ਕਰਕੇ ਹੀਰਾ ਬਾਗ ਵਿੱਚ ਬਣੇ ਘਰ ਵਿੱਚ ਕੋਈ ਨਾ ਹੋਣ ਕਰਕੇ ਉਹਨਾਂ ਦੇ ਪੜੋਸ ਵਿੱਚ ਰਹਿ ਰਹੇ ਲੜਕੇ ਨੇ ਸਾਥੀ ਸੰਗ ਮਿਲ ਇਸ ਘਟਨਾ ਨੂੰ ਅੰਜਾਮ ਦਿੱਤਾ। ਪਰ ਉਹਨਾਂ ਜਗਰਾਓ ਪੁਲਿਸ ਤੇ ਫ਼ਕਰ ਹੈ ਜਿਨ੍ਹਾਂ ਇਨੀ ਜਲਦੀ ਸਮਾਨ ਬਰਾਮਦ ਕਰ ਲਿਆ।
ਇਹ ਵੀ ਪੜੋ: ਪਾਰਸਲ ਲੈਣ ਤੋਂ ਪਹਿਲਾਂ ਹੋ ਜਾਓ ਸਾਵਧਾਨ !, ਦੇਖੋੋ ਕੀ ਹੋਇਆ