ਖੰਨਾ : ਖੰਨਾ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਚੋਰਾਂ ਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸਪੈਸ਼ਲ ਮੁਹਿੰਮ ਵਿੱਢੀ ਗਈ ਸੀ। ਲੁੱਟ-ਖੋਹ ਦੀ ਵਾਰਦਤ ਨੂੰ ਸੁਲਝਾਉਂਦੇ ਹੋਏ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਸ਼੍ਰੀ ਜਗਵਿੰਦਰ ਸਿੰਘ ਚੀਮਾ ਪੀ.ਪੀ.ਐੱਸ ਪੁਲਿਸ ਕਪਤਾਨ ਖੰਨਾ ਦੀ ਰਹਿਨੁਮਾਈ ਹੇਠ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਸੀ, ਜਦੋਂ ਥਾਣੇਦਾਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਸਮਰਾਲਾ ਨੇ ਦੱਸਿਆ ਕਿ ਬੀਤੇ ਦਿਨੀਂ ਇੱਕ ਲੁਟ ਦੀ ਵਾਰਦਾਤ ਵਾਪਰੀ ਸੀ।
ਜਿਸ ਦੀ ਤਫਤੀਸ਼ ਜਾਰੀ ਸੀ ਕਿ , ਇਸੇ ਦੌਰਾਨ ਹੀ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਕਾਰ ਨੂੰ ਰੋਕਿਆ ਗਿਆ ਤਾਂ ਇਨ੍ਹਾਂ ਲੋਕਾਂ ਨੇ ਉਨ੍ਹਾਂ ਵੱਲੋਂ ਕੀਤੀਆਂ ਲੁੱਟ ਦੀਆਂ ਵਾਰਦਤਾਂ ਨੂੰ ਕਬੂਲ ਕਰ ਲਿਆ ।
ਇਹ ਵੀ ਪੜ੍ਹੋ :ਸਾਕਾ ਨਨਕਾਣਾ ਸਾਹਿਬ 'ਤੇ ਖ਼ਾਸ
ਸਿਕੰਦਰ ਸਿੰਘ ਨੇ ਦੱਸਿਆ ਕਿ ਲੋਕ ਬੈਂਕ ਵਿੱਚੋਂ ਪੈਸੇ ਕਢਵਾ ਕੇ ਆਏ ਲੋਕਾਂ ਦਾ ਪਿੱਛਾ ਕਰਕੇ ਉਨ੍ਹਾਂ ਤੋਂ ਪੈਸੇ ਲੁੱਟ ਦੇ ਸੀ ਅਤੇ ਆਟੋ ਵਿੱਚੋਂ ਔਰਤਾਂ ਦੇ ਪਰਸ ਵਗੇਰਾ ਦੀ ਖੋਹ ਕਰਦੇ ਸੀ।