ETV Bharat / state

ਪੁਲਿਸ ਛਾਉਣੀ ‘ਚ ਤਬਦੀਲ ਲੁਧਿਆਣਾ, ਦੁਸ਼ਹਿਰੇ ਦੇ ਚੱਲਦਿਆਂ ਰੱਖਣਗੇ ਸੁਰੱਖਿਆ ਦਾ ਧਿਆਨ

ਲੁਧਿਆਣਾ (Ludhiana) ‘ਚ ਦੁਸਹਿਰੇ (Dussehra) ਨੂੰ ਲੈਕੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਓਧਰ ਸੁਰੱਖਿਆ ਦੇ ਮੱਦੇਨਜ਼ਰ ਲੁਧਿਆਣਾ ਦੇ ਵਿੱਚ ਦੋ ਹਜ਼ਾਰ ਪੁਲਿਸ (Police) ਮੁਲਾਜ਼ਮ ਸੁਰੱਖਿਆ ਲਈ ਲਗਾਏ ਗਏ ਹਨ। ਇਸਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਹਦਾਇਤ ਦਿੱਤੀ ਗਈ ਹੈ।

ਪੁਲਿਸ ਛਾਉਣੀ ‘ਚ ਤਬਦੀਲ ਲੁਧਿਆਣਾ
ਪੁਲਿਸ ਛਾਉਣੀ ‘ਚ ਤਬਦੀਲ ਲੁਧਿਆਣਾ
author img

By

Published : Oct 15, 2021, 3:33 PM IST

ਲੁਧਿਆਣਾ: ਪੂਰੇ ਦੇਸ਼ ਦੇ ਵਿੱਚ ਦੁਸਹਿਰੇ (Dussehra) ਦਾ ਤਿਉਹਾਰ ਪੂਰੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੁਸਹਿਰੇ ਦੇ ਤਿਉਹਾਰ ਨੂੰ ਲੈਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਦੇ ਵਿੱਚ ਵੀ ਜਿੱਥੇ ਦੁਸਹਿਰੇ ਨੂੰ ਲੈਕੇ ਲੋਕਾਂ ਦਾ ਠਾਠਾਂ ਮਾਰਦਾ ਇਕੱਠਾ ਬਾਜ਼ਾਰਾਂ ਚ ਵਿਖਾਈ ਦੇ ਰਿਹਾ ਹੈ ਉੱਥੇ ਹੀ ਜਿੱਥੇ ਰਾਵਣ ਦਾ ਪੁਤਲਾ ਸਾੜਿਆ ਜਾਣਾ ਹੈ ਉੱਥੇ ਵੀ ਲੋਕਾਂ ਵੱਡੀ ਗਿਣਤੀ ਦੇ ਵਿੱਚ ਵੇਖਣ ਦੇ ਲਈ ਪਹੁੰਚ ਰਹੇ ਹਨ।

ਪੁਲਿਸ ਛਾਉਣੀ ‘ਚ ਤਬਦੀਲ ਲੁਧਿਆਣਾ
ਪੁਲਿਸ ਛਾਉਣੀ ‘ਚ ਤਬਦੀਲ ਲੁਧਿਆਣਾ

ਓਧਰ ਦੂਜੇ ਪਾਸੇ ਸ਼ਹਿਰ ਦੀ ਸੁਰੱਖਿਆ ਨੂੰ ਲੈਕੇ ਪੁਲਿਸ (Police) ਵੀ ਵੱਡੀ ਗਿਣਤੀ ਦੇ ਵਿੱਚ ਵਿਖਾਈ ਦੇ ਰਹੀ ਹੈ। ਸਾਰਾ ਸ਼ਹਿਰ ਇੱਕ ਤਰ੍ਹਾਂ ਨਾਲ ਪੁਲਿਸ ਛਾਉਣੀ ਵਿੱਚ ਤਬਦੀਲ ਹੋਇਆ ਵਿਖਾਈ ਦੇ ਰਿਹਾ ਹੈ ਤਾਂ ਕਿ ਕੋਈ ਸ਼ਰਾਰਤੀ ਅਨਸਰ ਕਿਸੇ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ। ਲੁਧਿਆਣਾ (Ludhiana) ਦੇ ਦਰੇਸੀ ਗਰਾਊਂਡ ਦੇ ਵਿੱਚ ਸੌ ਫੁੱਟ ਉੱਚਾ ਰਾਵਣ ਬਣਾਇਆ ਗਿਆ ਹੈ ਜਿਸਨੂੰ ਅੱਜ ਦਹਿਨ ਕਰ ਦਿੱਤਾ ਜਾਵੇਗਾ।

ਪੁਲਿਸ ਛਾਉਣੀ ‘ਚ ਤਬਦੀਲ ਲੁਧਿਆਣਾ
ਪੁਲਿਸ ਛਾਉਣੀ ‘ਚ ਤਬਦੀਲ ਲੁਧਿਆਣਾ

ਇਸ ਤੋਂ ਪਹਿਲਾਂ ਸੁਰੱਖਿਆ ਨੂੰ ਲੈ ਕੇ ਜ਼ਿਲ੍ਹੇ ਦੀ ਪੁਲਿਸ ਚੌਕਸ ਵਿਖਾਈ ਦੇ ਰਹੀ ਹੈ। ਲੁਧਿਆਣਾ ਭਰਦੇ ਵਿੱਚ ਦੋ ਹਜ਼ਾਰ ਦੇ ਕਰੀਬ ਮੁਲਾਜ਼ਮ ਤੈਨਾਤ ਕੀਤੇ ਗਏ ਜਦੋਂ ਕਿ 300 ਦੇ ਕਰੀਬ ਮੁਲਾਜ਼ਮਾਂ ਦੀ ਲੁਧਿਆਣਾ ਦੇ ਦਰੇਸੀ ਗਰਾਊਂਡ ‘ਚ ਤੈਨਾਤੀ ਕੀਤੀ ਗਈ ਹੈ।

ਪੁਲਿਸ ਛਾਉਣੀ ‘ਚ ਤਬਦੀਲ ਲੁਧਿਆਣਾ

ਇਸ ਸਬੰਧੀ ਸੀਨੀਅਰ ਅਫ਼ਸਰਾਂ ਵੱਲੋਂ ਵੀ ਲਗਾਤਾਰ ਪੈਟਰੋਲਿੰਗ ਕਰ ਕੇ ਇਲਾਕੇ ਦੇ ਵਿੱਚ ਗਸ਼ਤ ਲਾਈ ਜਾ ਰਹੀ ਹੈ ਇਸ ਤੋਂ ਇਲਾਵਾ ਜੇਕਰ ਦੁਸਹਿਰਾ ਗਰਾਊਂਡ ਦੀ ਗੱਲ ਕੀਤੀ ਜਾਵੇ ਤਾਂ ਸੀਸੀਟੀਵੀ ਕੈਮਰੇ ਵਿਸ਼ੇਸ਼ ਤੌਰ ‘ਤੇ ਲਗਾਏ ਗਏ ਹਨ।

ਪੁਲਿਸ ਛਾਉਣੀ ‘ਚ ਤਬਦੀਲ ਲੁਧਿਆਣਾ
ਪੁਲਿਸ ਛਾਉਣੀ ‘ਚ ਤਬਦੀਲ ਲੁਧਿਆਣਾ

ਕੋਰੋਨਾ ਮਹਾਮਾਰੀ ਕਰਕੇ ਬੀਤੇ ਦੋ ਸਾਲ ਤੋਂ ਦਰੇਸੀ ਗਰਾਊਂਡ ਵਿੱਚ ਛੋਟਾ ਇਕੱਠ ਕਰ ਕੇ ਦੁਸਹਿਰਾ ਮਨਾਇਆ ਜਾ ਰਿਹਾ ਸੀ ਪਰ ਇਸ ਵਾਰ 100 ਫੁੱਟ ਦਾ ਰਾਵਣ ਬਣਾਇਆ ਗਿਆ ਜੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਰਾਵਣ ਦਾ ਪੁਤਲਾ ਹੈ।

ਪੁਲਿਸ ਛਾਉਣੀ ‘ਚ ਤਬਦੀਲ ਲੁਧਿਆਣਾ
ਪੁਲਿਸ ਛਾਉਣੀ ‘ਚ ਤਬਦੀਲ ਲੁਧਿਆਣਾ

ਦੱਸ ਦਈਏ ਕਿ ਆਗਰਾ ਦੇ ਕਾਰੀਗਰਾਂ ਵੱਲੋਂ ਇਸ ਨੂੰ ਇੱਕ ਮਹੀਨੇ ਦੇ ਵਿੱਚ ਤਿਆਰ ਕੀਤਾ ਗਿਆ ਇਸ ਤੋਂ ਇਲਾਵਾ ਲੋਕ ਰਾਵਣ ਦੇ ਪੁਤਲੇ ਨੂੰ ਨਤਮਸਤਕ ਵੀ ਹੋ ਰਹੇ ਹਨ ਕਿਉਂਕਿ ਰਾਵਣ ਨੂੰ ਵੱਡਾ ਵਿਦਵਾਨ ਮੰਨਿਆ ਜਾਂਦਾ ਰਿਹਾ ਹੈ।

ਲੁਧਿਆਣਾ ਦੇ ਜੁਆਇੰਟ ਪੁਲੀਸ ਕਮਿਸ਼ਨਰ ਦੀਪਕ ਪਾਰਿਕ ਨੇ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਪਹਿਲਾਂ ਤੋਂ ਹੀ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ 2000 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਦਰੇਸੀ ਗਰਾਊਂਡ ਦੇ ਵਿੱਚ ਵੀ ਸਪੈਸ਼ਲ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਪੂਰੇ ਪ੍ਰੋਗਰਾਮ ‘ਤੇ ਸੀਸੀਟੀਵੀ ਕੈਮਰਿਆਂ ਦੀ ਵੀ ਨਜ਼ਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.