ਲੁਧਿਆਣਾ: ਭਾਜਪਾ ਲੀਡਰ ਤੇ ਪੈਟਰੋਲ ਪੰਪ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰਨ ਵਾਲੇ ਅਤੇ ਏਟੀਐਮ ਲੁੱਟ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਦੇ ਵਿਚ ਲੁਧਿਆਣਾ ਦੇ ਸ਼ਿਵਾਜੀ ਨਗਰ Ludhiana Shivaji Nagar 'ਚ ਪੁਲਿਸ ਨੇ ATM ਲੁਟੇਰੇ 1 gangster arrested in Ludhiana Shivaji Nagar ਨੂੰ ਕਾਬੂ ਕੀਤਾ ਹੈ, ਜਿਸ ਦੀ ਸ਼ਨਾਖਤ ਅੰਮ੍ਰਿਤ ਰਾਜ ਵਜੋਂ ਹੋਈ ਹੈ।
ਇਸ ਤੋਂ ਇਲਾਵਾ ATM ਲੁਟੇਰਾ ਨੂੰ ਕਾਬੂ ਕਰਦੇ ਹੋਏ ਪੁਲਿਸ ਨੇ ਉਸ ਨੂੰ ਛੁਡਾਉਣ ਲਈ ਗੋਲੀ ਵੀ ਚਲਾਈ ਹੈ। ਜਿਸ ਨਾਲ ATM ਲੁਟੇਰਾ ਜ਼ਖਮੀ ਹੋ ਗਿਆ, ਜਿਸਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। Police arrested a gangster from Ludhiana ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਪਹਿਲਾਂ ਹੀ ਭਾਜਪਾ ਆਗੂ ਦੇ ਬੇਦਖਲ ਬੇਟੇ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਇਸ ਦੌਰਾਨ ਪੁਲਿਸ ਕਮਿਸ਼ਨਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਅੰਮ੍ਰਿਤ ਰਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿੱਥੇ ਪਹਿਲਾਂ ਹੀ ਕਤਲ ਧੋਖਾਧੜੀ ਅਤੇ ਲੁੱਟ ਦੇ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਸਾਡੀ ਟੀਮ ਮੁਲਜ਼ਮ ਦੀ ਭਾਲ ਵਿੱਚ ਲਗਾਤਾਰ ਲੱਗੀ ਹੋਈ ਸੀ ਅਤੇ ਆਰ.ਕੇ ਰੋਡ ਨੇੜੇ ਸਾਨੂੰ ਜਾਣਕਾਰੀ ਮਿਲੀ ਕਿ ਉਹ ਆਪਣੀ ਕਾਰ ਵਿੱਚ ਸਵਾਰ ਹੈ।
ਜਿਸ ਤੋਂ ਬਾਅਦ ਕਾਰ ਦਾ ਪਿੱਛਾ ਕੀਤਾ ਗਿਆ, ਮੁਲਜ਼ਮ ਕਾਲੇ ਰੰਗ ਦੇ ਫਾਰਚੂਨਰ ਵਿਚ ਸਵਾਰ ਸੀ ਉਸ ਨੇ ਪੁਲਿਸ ਦੀ ਗੱਡੀ ਨੂੰ ਟੱਕਰ ਵੀ ਮਾਰੀ ਅਤੇ ਫਿਰ ਗੱਡੀ ਤੋਂ ਉਤਰ ਕੇ ਉਸ ਨੇ ਫ਼ਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿਚ ਪੁਲਿਸ ਨੇ ਹੀ ਵੀ ਫਾਇਰਿੰਗ ਕੀਤੀ ਅਤੇ ਮੁਲਜ਼ਮ ਦੇ ਪੈਰ ਵਿਚ ਗੋਲੀ ਲੱਗ ਗਈ ਅਤੇ ਹੁਣ ਉਸ ਨੂੰ ਲੁਧਿਆਣਾ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮ ਦੇ ਕੋਲ 32 ਬੋਰ ਦੇ ਪਿਸਤੌਲ ਵੀ ਬਰਾਮਦ ਹੋਇਆ ਹੈ, ਉਸ ਵਿੱਚੋਂ ਚਾਰ ਕਾਰਤੂਸ ਚੱਲੇ ਹੋਏ ਸਨ। ਉਨ੍ਹਾਂ ਕਿਹਾ ਕਿ ਪੁਲਿਸ ਹੁਣ ਇਸ ਮਾਮਲੇ ਦੀ ਤਹਿ ਤੱਕ ਜਾਂਚ ਕਰ ਰਹੀ ਹੈ।
ਇਹ ਵੀ ਪੜੋ:- ਨੌਜਵਾਨ ਵੱਲੋਂ ਲੜਕੀ ਦਾ ਗੋਲੀਆਂ ਮਾਰਕੇ ਕਤਲ