ਲੁਧਿਆਣਾ: ਜ਼ੁਰਮ ਦੇ ਖਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜੱਗੂ ਭਗਵਾਨਪੁਰੀਆ ਦੇ ਨਾਲ ਸਬੰਧਿਤ ਮੁਲਜ਼ਮਾਂ ਦਾ ਵੇਰਵਾ ਲੈਣ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਦੇ ਤਹਿਤ ਲੁਧਿਆਣਾ ਵਿੱਚ ਵੀ 30 ਪੁਲਿਸ ਸਟੇਸ਼ਨਾਂ ਦੀ ਫੋਰਸ ਦੇ ਨਾਲ ਸੀਨੀਅਰ ਪੁਲਿਸ ਅਫ਼ਸਰਾਂ ਵੱਲੋਂ ਅੱਜ ਛਾਪੇਮਾਰੀ ਕੀਤੀ ਗਈ। ਪੁਲਿਸ ਮੁਤਾਬਿਕ ਸਵੇਰੇ ਅੱਠ ਵਜੇ ਤੋਂ ਹੀ ਛਾਪੇਮਾਰੀ ਚੱਲ ਰਹੀ ਹੈ ਅਤੇ ਲੁਧਿਆਣਾ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਲ ਸਬੰਧਿਤ 116 ਦੇ ਕਰੀਬ ਮੁਲਜ਼ਮ ਰਹਿੰਦੇ ਹਨ। ਜਿਨ੍ਹਾਂ ਬਾਰੇ ਐਡੀਸ਼ਨਲ ਡਿਪਟੀ ਕਮਿਸ਼ਨਰ ਸੁਹੇਲ ਮੀਰ ਨੇ ਜਾਣਕਾਰੀ ਸਾਂਝੀ ਕੀਤੀ ਹੈ।
116 ਦੇ ਕਰੀਬ ਗੈਂਗ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਨੇ ਦੱਸਿਆ ਕਿ ਡੀਜੀਪੀ ਪੰਜਾਬ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਸਨ ਕੇ ਪੰਜਾਬ ਦੇ ਵਿੱਚ ਚੱਲ ਰਹੇ ਇੰਟਰ-ਸਟੇਟ ਗੈਂਗ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਅਤੇ ਗੈਂਗ ਨਾਲ ਜੁੜੇ ਹੋਏ ਮੁਲਜ਼ਮਾਂ ਦਾ ਸਟੇਟਸ ਜਾਨਣ ਦੇ ਲਈ ਇਹ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ 116 ਦੇ ਕਰੀਬ ਮੁਲਜ਼ਮ ਹਨ ਜੋ ਵੱਖ ਵੱਖ ਗੈਂਗ ਨਾਲ ਸਬੰਧਿਤ ਹਨ।
ਇਹ ਵੀ ਪੜ੍ਹੋ: Search Operation Against Gangsters: ਗੈਂਗਸਟਰਾਂ ਦੇ ਹਮਦਰਦਾਂ ਖ਼ਿਲਾਫ਼ ਪੁਲਿਸ ਨੇ ਦਿੱਤੀ ਦਬਿਸ਼, 80 ਥਾਵਾਂ ਉੱਤੇ ਛਾਪੇਮਾਰੀ
ਬਰਾਮਦਗੀਆਂ ਸਬੰਧੀ ਵੇਰਵਾ: ਸੁਹੇਲ ਮੀਰ ਨੇ ਦੱਸਿਆ ਕਿ ਜਿੰਨੇ ਵੀ ਮੁਲਜ਼ਮ ਹਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਮੁਲਜ਼ਮ ਪਹਿਲਾਂ ਹੀ ਜੇਲ੍ਹ ਵਿਚ ਡੱਕੇ ਹੋਏ ਹਨ। ਉਨ੍ਹਾਂ ਕਿਹਾ ਕਿ 116 ਮੁਲਜ਼ਮਾਂ ਦੇ ਵਿੱਚੋਂ ਕੋਈ ਵਿਦੇਸ਼ ਤਾਂ ਨਹੀਂ ਚਲਾ ਗਿਆ ਜਾਂ ਫਿਰ ਕੋਈ ਇੱਧਰ ਉੱਧਰ ਭੱਜ ਤਾਂ ਨਹੀਂ ਗਿਆ ਅਤੇ ਕੋਈ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਿਹਾ ਹੈ। ਉਸ ਦੇ ਮੌਜੂਦਾ ਹਾਲਾਤ ਕੀ ਨੇ ਇਸ ਸਬੰਧੀ ਪੂਰਾ ਬਿਓਰਾ ਇਕੱਠਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਬਰਾਮਦਗੀਆਂ ਸਬੰਧੀ ਦੇਰ ਸ਼ਾਮ ਪੁਲਿਸ ਵੱਲੋਂ ਪੂਰਾ ਵੇਰਵਾ ਸਾਂਝਾ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਪੁਲਿਸ ਨੇ ਇਹ ਵੀ ਮੈਸੇਜ ਦਿੱਤਾ ਕਿ ਕਈ ਵਾਰ ਨੌਜਵਾਨ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ ਕੇ ਅਜਿਹੇ ਗਾਇਕਾਂ ਦੇ ਸੰਪਰਕ ਵਿੱਚ ਆਉਂਦੇ ਨੇ ਜੋ ਗੈਂਗਸਟਰਾਂ ਵੱਲ ਨੂੰ ਉਕਸਾਉਂਦੇ ਨੇ ਅਤੇ ਨੌਜਵਾਨਾਂ ਨੂੰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ