ਲੁਧਿਆਣਾ : ਪੰਜਾਬ ਦੀ ਮਾਲਵਾ ਬੈਲਟ ਦੇ ਵਿੱਚ ਨਰਮੇ ਦੀ ਫ਼ਸਲ ਲਾਈ ਜਾਂਦੀ ਹੈ ਅਤੇ ਇਸ ਵਾਰ ਬਠਿੰਡਾ ਮਾਨਸਾ ਅਤੇ ਨੇੜੇ ਤੇੜੇ ਦੇ ਕੁਝ ਇਲਾਕਿਆਂ ਦੇ ਪਿੰਡਾਂ ਵਿੱਚ ਗੁਲਾਬੀ ਸੁੰਡੀ ਦੇ ਕਹਿਰ ਕਰਕੇ ਨਰਮੇ ਦੀ ਫਸਲ ਦੀ ਤਬਾਹੀ ਹੋਈ ਹੈ, ਹਾਲਾਂਕਿ ਕਿਸਾਨਾਂ ਲਈ ਬੀਜ ਵੱਖ ਵੱਖ ਯੂਨੀਵਰਸਿਟੀਆਂ ਕੇਂਦਰੀ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਬੀਜ ਦੀਆਂ ਕਿਸਮਾਂ ਕਿਸਾਨਾਂ ਨੂੰ ਸਿਫ਼ਾਰਿਸ਼ ਕੀਤੀਆਂ ਗਈਆਂ ਸਨ ਪਰ ਗੁਲਾਬੀ ਸੁੰਡੀ ਦੇ ਹਮਲੇ ਚ ਬੀਜ ਦਾ ਕੋਈ ਰੋਲ ਨਹੀਂ ਹੈ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਦੱਸਿਆ ਹੈ।
ਗੁਲਾਬੀ ਸੁੰਡੀ ਦਾ ਇਤਿਹਾਸ: ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਿੰਸੀਪਲ ਐਂਟੋਮੋਲੋਜੀਸਟ ਦੇ ਮੁਤਾਬਿਕ ਗੁਲਾਬੀ ਸੁੰਡੀ ਕੋਈ ਨਵਾਂ ਕੀੜਾ ਨਹੀਂ ਹੈ, ਲਗਭਗ ਚਾਰ ਦਹਾਕੇ ਪਹਿਲਾਂ ਇਸ ਦਾ ਪ੍ਰਕੋਪ ਪਹਿਲਾਂ ਵੀ ਵੇਖਣ ਨੂੰ ਮਿਲ ਚੁੱਕਾ ਹੈ ਪਰ ਲਗਾਤਾਰ ਹਾਈਬ੍ਰਿਡ ਬੀਜਾਂ ਦੀਆਂ ਨਵੀਆਂ ਕਿਸਮਾਂ ਕਰਕੇ ਇਹ ਬਹੁਤ ਘੱਟ ਗਈ ਸੀ। ਹਾਲਾਂਕਿ ਸਾਲ 2020 ਦੇ ਵਿੱਚ ਗੁਲਾਬੀ ਸੁੰਡੀ ਵੇਖਣ ਨੂੰ ਮਿਲੀ, ਖ਼ਾਸ ਕਰਕੇ ਗੁਜਰਾਤ, ਮਹਾਰਾਸ਼ਟਰ ਆਦਿ ਇਲਾਕਿਆਂ ਦੇ ਵਿੱਚ ਇਸ ਨਾਲ ਕਾਫੀ ਨੁਕਸਾਨ ਹੋਇਆ ਸੀ, ਜਿਸ ਤੋਂ ਬਾਅਦ ਹੁਣ ਪੰਜਾਬ ਦੇ ਬਠਿੰਡਾ ਅਤੇ ਮਾਨਸਾ ਇਲਾਕੇ ਵਿਚ ਇਸ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਜਿਨ੍ਹਾ ਪਿੰਡਾਂ ਨੇੜੇ ਮਿੱਲਾਂ ਹਨ ਉਨ੍ਹਾਂ ਇਲਾਕਿਆਂ ਚ ਵੀ ਗੁਲਾਬੀ ਸੁੰਡੀ ਦਾ ਪ੍ਰਭਾਵ ਵੇਖਣ ਨੂੰ ਮਿਲਿਆ ਹੈ।
ਗੁਲਾਬੀ ਸੁੰਡੀ ਦਾ ਨੁਕਸਾਨ: ਗੁਲਾਬੀ ਸੁੰਡੀ ਦੇ ਪ੍ਰਕੋਪ ਦੇ ਲਈ ਸਿਰਫ ਬੀਜ ਜ਼ਿੰਮੇਵਾਰ ਨਹੀਂ ਹੈ, ਬੀਜ ਨੂੰ ਸੁਰੱਖਿਅਤ ਬਣਾਉਣ ਲਈ ਜੋ ਸਪਰੇਆਂ ਕੀਤੀਆਂ ਜਾਂਦੀਆਂ ਹਨ। ਲਗਾਤਾਰ ਉਨ੍ਹਾਂ ਦੇ ਛਿੜਕਾਅ ਕਾਰਨ ਕਿਟਾਣੂੰਆਂ ਦਾ ਮੈਕੇਨਿਜ਼ਮ ਬਦਲ ਜਾਂਦਾ ਹੈ ਅਤੇ ਉਨ੍ਹਾਂ ਤੇ ਉਸ ਦਾ ਅਸਰ ਘਟ ਜਾਂਦਾ ਹੈ ਅਕਸਰ ਹੀ ਪਿੰਡਾਂ ਦੇ ਵਿੱਚ ਫਿਰਨੀਆਂ ਲਾਗੇ ਗੁਲਾਬੀ ਸੁੰਡੀ ਦਾ ਜ਼ਿਆਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਕਿਉਂਕਿ ਉਥੇ ਕਿਸਾਨ ਨਰਮੇ ਦੀ ਤੁੜਵਾਈ ਤੋਂ ਬਾਅਦ ਛਿਟੀਆਂ ਨੂੰ ਉਸੇ ਥਾਂ ਤੇ ਰੱਖ ਦਿੰਦੇ ਸਨ, ਜਿੱਥੇ ਛੋਰਾ ਹੁੰਦਾ ਸੀ, ਜਿਸ ਕਰਕੇ ਥੋੜ੍ਹੀ ਬਹੁਤ ਰਹਿੰਦ ਖੂੰਹਦ ਵਿੱਚ ਇਹ ਸੁੰਡੀ ਸੀ। ਉਸ ਨੂੰ ਪਨਾਹ ਮਿਲੀ ਜਿਸ ਤੋਂ ਬਾਅਦ ਉਸ ਦੇ ਲਾਰਵੇ ਨੇ ਇਸ ਵਾਰ ਫਸਲ ਦਾ ਨੁਕਸਾਨ ਕੀਤਾ।
ਗੁਲਾਬੀ ਸੁੰਡੀ ਤੋਂ ਬਚਾਅ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਦੇ ਬਚਾਅ ਲਈ ਸਭ ਤੋਂ ਪਹਿਲਾ ਕਦਮ ਆਪਣੀ ਫਸਲ ਦਾ ਲਗਾਤਾਰ ਨਿਰੀਖਣ ਕਰਨਾ ਹੈ, ਜੇਕਰ ਪੰਜ ਫੀਸਦੀ ਤੋਂ ਵੱਧ ਬੂਟਿਆਂ ਨੂੰ ਗੁਲਾਬੀ ਸੁੰਡੀ ਲੱਗਦੀ ਹੈ ਤਾਂ ਹੀ ਸਪਰੇ ਕਰਨੀ ਚਾਹੀਦੀ ਹੈ। 5 ਫੀਸਦੀ ਤੋਂ ਘੱਟ ਪ੍ਰਭਾਵਿਤ ਖੇਤਾਂ ਚੋਂ ਉਨ੍ਹਾਂ ਬੂਟਿਆਂ ਦੀ ਸ਼ਨਾਖਤ ਕਰਕੇ ਜਿਨ੍ਹਾਂ ਨੂੰ ਗੁਲਾਬੀ ਸੁੰਡੀ ਲੱਗੀ ਹੈ। ਉਸਨੂੰ ਖੇਤੀ ਵਿੱਚੋਂ ਹਟਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਪੁਰਾਣੀਆਂ ਛਿਟੀਆਂ ਖੇਤ ਵਿਚ ਜਾਂ ਨੇੜੇ-ਤੇੜੇ ਪਾਈਆਂ ਹਨ ਤਾਂ ਉਨ੍ਹਾਂ ਨੂੰ ਤੁਰੰਤ ਜਾਂ ਤਾਂ ਅੱਗ ਲਗਾ ਦਿੱਤੀ ਜਾਵੇ ਜਾਂ ਉਨ੍ਹਾਂ ਕਿਸੇ ਦੂਜੀ ਥਾਂ ਤੇ ਲਿਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਪਾਹ ਦੇ ਪੱਤੇ ਕੌੜੇ ਕਰਨ ਵਾਲੀ ਸਪਰੇਅ ਇੰਮਾਵੇਕਟਮ ਵੇਂਜੁਏਟ ਸਾਲਟ ਵਾਲੀ 4 ਤੋਂ 5 ਤਰ੍ਹਾਂ ਦੀ ਸਪਰੇਅ ਆਉਂਦੀ ਹੈ, ਜਿਸ ਦੀ ਵਰਤੋਂ ਕੀਤੀ ਜਾ ਸਕਦੀ ਹੈ, 100 ਗ੍ਰਾਮ ਪ੍ਰਤੀ ਏਕੜ ਦੇ ਲਈ ਦਵਾਈ ਅਤੇ 150 ਲੀਟਰ ਪਾਣੀ ਵਿੱਚ ਪਾ ਕੇ ਉਸ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪਰਫਿਨੋ ਫਾਸਟ ਨਾਂਅ ਦੇ ਸਾਲਟ ਵਾਲੀ ਸਪਰੇਅ ਵੀ ਵਰਤੀ ਜਾ ਸਕਦੀ ਹੈ। ਭੂਰੀ ਜੂੰ ਲਈ ਵੀ ਇਹ ਸਪਰੇਅ ਕਾਫੀ ਲਾਹੇਵੰਦ ਹੈ।
- ਗਿਆਨੀ ਰਘਬੀਰ ਸਿੰਘ ਨੇ ਸੰਭਾਲੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵਜੋਂ ਸੇਵਾ, SGPC ਪ੍ਰਧਾਨ ਨੇ ਦਿੱਤੀ ਵਧਾਈ
- NIA ਮੋਸਟ ਵਾਂਟੇਡ ਸੂਚੀ ਸ਼ਾਮਲ 8 ਗੈਂਗਸਟਰ, ਕੁਝ ਪੰਜਾਬ ਤੇ ਕੁਝ ਹਰਿਆਣਾ ਨਾਲ ਸਬੰਧਿਤ, ਦੇਖੋ ਸੂਚੀ
- ਐਨਆਰਆਈ ਦੀ ਕੋਠੀ ਦਾ ਸੁਲਝਿਆ ਮਾਮਲਾ, ਵਿਧਾਇਕਾ ਮਾਣੂਕੇ ਨੇ ਪੁਲਿਸ ਦੀ ਹਾਜ਼ਰੀ ਵਿੱਚ ਮਾਲਕ ਨੂੰ ਸੌਂਪੀਆਂ ਚਾਬੀਆਂ
ਸਿਫ਼ਾਰਿਸ਼ ਕਿਸਮਾਂ: ਖੇਤੀਬਾੜੀ ਵਿਭਾਗ ਵੱਲੋਂ ਜੋ ਬੀਟੀ ਦੀਆਂ ਕਿਸਮਾਂ ਕਪਾਹ ਦੀ ਫਸਲ ਲਈ ਸਿਫ਼ਾਰਸ਼ ਕੀਤੀਆਂ ਗਈਆਂ ਸਨ। ਉਨ੍ਹਾਂ ਵਿਚ ਅਮਰ ਬਾਇਓਟੈਕ ਲਿਮਿਟੇਡ ਏ ਬੀ ਸੀ ਐਚ 243, ਏ ਬੀ ਸੀ ਐਚ 4849, ਏ ਬੀ ਸੀ ਐਚ 254, ਅਜੀਤ ਸੀਡ ਪ੍ਰਾਈਵੇਟ ਲਿਮਟਿਡ ਦੀ ਏ ਸੀ ਐੱਚ 133-2, ਏ ਸੀ ਐੱਚ 155-2, ਏ ਸੀ ਐੱਚ 177-2, ਏ ਸੀ ਐੱਚ 33-2, ਅੰਕੁਰ ਸੀਡਜ਼ ਪ੍ਰਾਈਵੇਟ ਦੀ ਅੰਕੁਰ 3224, 3244, 3228, 8120, ਸ਼ਾਮਿਲ ਹੈ ਇਸ ਤੋਂ ਇਲਾਵਾ ਬਾਇਓਸੀਡ ਸ੍ਰੀਰਾਮ ਪ੍ਰਾਈਵੇਟ ਲਿਮਟਿਡ ਦਾ ਬਾਇਓ 2113-2, 2510-2, 311-2, 841-2, ਜੇ ਕੇ ਸੀਡਜ਼ ਵੱਲੋਂ 0109, 1050, 1997, 8935, 8940, ਕੋਹਿਨੂਰ ਵੱਲੋਂ ਕੇ ਐੱਸ ਸੀ ਐੱਚ 207, ਰਾਸ਼ੀ ਸੀਡਸ ਲਿਮਟਿਡ ਵੱਲੋਂ ਆਰ ਸੀ ਐਚ 314, 602, 650, 653, 773, 776, 791, 809 ਆਦਿ ਬੀਜਾਂ ਨੂੰ ਸਿਫ਼ਾਰਿਸ਼ ਕੀਤਾ ਗਿਆ ਸੀ