ਲੁਧਿਆਣਾ : ਵੇਰਕਾ ਮਿਲਕ ਪਲਾਂਟ 'ਚ ਅੱਜ ਮੋਕ ਡਰਿੱਲ ਦਾ ਪ੍ਰਬੰਧ ਕੀਤਾ ਗਿਆ, ਇਸ ਮੌਕੇ ਅਮੋਨੀਆ ਗੈਸ ਲੀਕ ਹੋਣ ਦਾ ਮਾਹੌਲ ਬਣਾ ਕੇ ਰਾਹਤ ਕਾਰਜ ਚਲਾਇਆ ਗਿਆ, ਇਸ ਮੌਕੇ130 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ।
ਇਸ ਦੌਰਾਨ ਐਮਬੂਲੈਂਸ, ਅੱਗ ਬੁਝਾਓ ਅਮਲਾ ਆਦਿ ਦੀਆਂ ਟੀਮਾਂ ਵੀ ਬੁਲਾਈਆਂ ਗਈਆਂ। ਇਹ ਮੋਕ ਡਰਿੱਲ ਲੁਧਿਆਣਾ ਪ੍ਰਸ਼ਾਸਨ, ਪੰਜਾਬ ਪੁਲਿਸ, ਐਨ.ਡੀ.ਆਰ.ਐਫ ਵਲੋਂ ਸਾਂਝੇ ਤੌਰ 'ਤੇ ਚਲਾਈ ਗਈ, ਜਿਸ ਵਿਚ ਐਂਟੀ ਗੈਸ ਸਕੁਐਡ ਦੀ ਟੀਮ ਵੀ ਸ਼ਾਮਲ ਹੋਈ।
ਇਸ ਸਬੰਧੀ ਜਾਣਕਰੀ ਦਿੰਦਿਆਂ ਇੰਚਾਰਜ ਨੇ ਦੱਸਿਆ ਕਿ ਅਪਾਤਕਾਲ ਦੌਰਾਨ ਕਿਵੇਂ ਵੱਧ ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਇਸ ਸਬੰਧੀ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕ ਵੀ ਜਾਗਰੂਕ ਹੋਣਗੇ, ਉਨ੍ਹਾਂ ਦੱਸਿਆ ਕਿ ਅਮੋਨੀਆ ਗੈਸ ਲੀਕ ਹੋਣ ਦੀ ਸੂਰਤ 'ਚ ਇਹ ਮੋਕ ਡਰਿਲ ਚਲਾਈ ਗਈ ਹੈ।