ETV Bharat / state

ਪਾਇਲ ਵਿੱਚ 1835 ਤੋਂ ਲੋਕ ਕਰ ਰਹੇ ਹਨ ਲੰਕਾਪਤੀ ਰਾਵਣ ਦੀ ਪੂਜਾ

1835 ਤੋਂ ਚੱਲਦੀ ਆ ਰਹੀ ਪਰੰਪਰਾ ਕਾਰਨ ਪਾਇਲ ਵਿੱਚ ਰਾਵਣ ਨੂੰ ਨਾ ਸਾੜ ਕੇ ਉਸ ਦੀ ਪੂਜਾ ਹੁੰਦੀ ਹੈ। ਲੋਕਾਂ ਦੇ ਇਸ ਕਾਰਜ ਨਾਲ ਲੋਕ ਇੱਕ ਪਾਸੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾ ਰਹੇ ਹਨ, 'ਤੇ ਫਜ਼ੂਲ ਖਰਚੀ ਤੋਂ ਵੀ ਬਚ ਰਹੇ ਹਨ।

ਫ਼ੋਟੋ
author img

By

Published : Oct 8, 2019, 5:25 AM IST

ਲੁਧਿਆਣਾ: ਇੱਕ ਪਾਸੇ ਪੂਰਾ ਭਾਰਤ ਬੁਰਾਈ 'ਤੇ ਅੱਛਾਈ ਦੀ ਜਿੱਤ ਦੇ ਪ੍ਰਤੀਕ ਦੁਸ਼ਹਿਰੇ ਦੇ ਮੌਕੇ ਰਾਵਣ ਨੂੰ ਸਾੜਦਾ ਹੈ ਉਥੇ ਹੀ ਦੂਜੇ ਪਾਸੇ ਚਾਰ ਵੇਦਾਂ ਦੇ ਵਿਦਵਾਨ ਲੰਕਾ ਦੇ ਰਾਜਾ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਰਾਵਣ ਦੇ ਪੁਤਲੇ ਸਾੜਣ ਨਾਲ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ, 'ਤੇ ਲੱਖਾਂ ਰੁਪਿਆ ਦਾ ਨੁਕਸਾਨ ਵੀ ਹੁੰਦਾ ਹੈ। ਰਾਵਣ ਨੂੰ ਮਹਾਂ ਗਿਆਨੀ ਦੱਸ ਦੇ ਪਾਇਲ ਦੇ ਲੋਕਾਂ ਨੇ ਲੰਕਾਪਤੀ ਰਾਵਣ ਦੀ ਇੱਕ ਪੱਕੀ ਮੂਰਤੀ ਲਗਾਈ ਹੈ। ਲੋਕਾਂ ਵੱਲੋਂ ਹਰ ਸਾਲਾ ਦੁਸ਼ਹਿਰੇ ਵਾਲੇ ਦਿਨ ਇਸ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ।

VIDEO: ਪਾਇਲ ਦੇ ਲੋਕਾਂ ਦੀ ਅਨੌਖੀ ਪਰੰਪਰਾ ਇਥੇ ਹੁੰਦੀ ਹੈ ਰਾਵਣ ਦੀ ਪੂਜਾ

ਹਕੀਮ ਬੀਰਬਲ ਦਾਸ ਨੇ ਸ਼ੁਰੂ ਕੀਤੀ ਸੀ ਲੰਕਾਪਤੀ ਦੀ ਪੂਜਾ

ਦੱਸਣਯੋਗ ਹੈ ਕਿ ਇਸ ਪੂਜਾ ਦੀ ਸ਼ੁਰੂਆਤ ਹਕੀਮ ਬੀਰਬਲ ਦਾਸ ਵੱਲੋਂ 1835 ਵਿੱਚ ਕੀਤੀ ਸੀ। ਇਥੇ ਦੇ ਲੋਕਾਂ ਤੇ ਪੰਡਤਾਂ ਮੁਤਾਬਕ ਹਕੀਮ ਬੀਰਬਲ ਦੇ ਦੋ ਵਿਆਹ ਹੋਏ ਸਨ, ਪਰ ਇਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਇਸ ਤੋਂ ਨਿਰਾਸ਼ ਹੋ ਕੇ ਉਹ ਜੰਗਲਾਂ ਵਿੱਚ ਚਲੇ ਗਏ, ਜਿੱਥੇ ਉਨ੍ਹਾਂ ਨੂੰ ਇੱਕ ਮਹਾਤਮਾ ਮਿਲੇ ਸਨ। ਮਹਾਤਮਾ ਨੇ ਬੀਰਬਲ ਨੂੰ ਭਾਭੂਤੀ ਭਾਵ ਰਾਖ ਦੇ ਕੇ ਰਾਮ ਤੇ ਰਾਵਣ ਦੀ ਪੂਜਾ ਕਰਨ ਦੀ ਲਈ ਕਿਹਾ ਤੇ ਰਾਮ ਲੀਲਾ ਕਰਵਾਉਣ ਲਈ ਕਿਹਾ ਸੀ।

ਮਾਹਤਮਾ ਦੀ ਗੱਲ ਮਨ ਬੀਰਬਲ ਘਰ ਵਾਪਸ ਆ ਗਿਆ 'ਤੇ ਦੱਸੇ ਅਨੁਸਾਰ ਪਹਿਲੇ ਨਵਰਾਤਰੇ ਤੋਂ ਰਾਮਲੀਲਾ ਸ਼ੁਰੂ ਕਰ ਕੇ ਭਗਵਾਨ ਸ੍ਰੀ ਰਾਮ ਚੰਦਰ ਅਤੇ ਰਾਵਣ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਅਗਲੇ ਸਾਲ ਹੀ ਉਨ੍ਹਾਂ ਦੇ ਘਰ ਇੱਕ ਸੁੰਦਰ ਬੱਚੇ ਨੇ ਜਨਮ ਲਿਆ। ਇਸੇ ਤਰ੍ਹਾਂ ਬੀਰਬਲ ਘਰ ਚਾਰ ਪੁੱਤਰ ਅੱਛਰੂ ਰਾਮ, ਨਾਰਾਇਣ ਦਾਸ, ਪ੍ਰਭੂ ਦਿਆਲ ਅਤੇ ਤੁਲਸੀ ਦਾਸ ਪੈਦਾ ਹੋਏ, ਜਿਨ੍ਹਾਂ ਵਿੱਚ ਆਪਸ ਵਿੱਚ ਰਾਮ ਚੰਦਰ, ਲੱਛਮਣ, ਭਰਤ ਅਤੇ ਸ਼ਤਰੂਘਣ ਵਰਗਾ ਪਿਆਰ ਸੀ।

ਅਜੇ ਵੀ ਲੋਕ ਨਿਭਾ ਰਹੇ ਇਹ ਪਰੰਪਰਾ

ਸਦੀਆਂ ਪੁਰਾਣੀ ਚੱਲੀ ਆ ਰਹੀ ਇਸ ਪਰੰਪਰਾ ਨੂੰ ਨਿਭਾਉਂਦੇ ਹੋਏ ਲੋਕ ਹਰ ਸਾਲ ਪਾਇਲ ਪਹੁੰਚ ਕੇ ਰਾਵਣ ਦੀ ਪੂਜਾ ਕਰਦੇ ਹਨ।

ਪਾਇਲ ਦੇ ਵਿੱਚ ਚੱਲ ਰਹੀ ਇਸ ਪਰੰਪਰਾ ਨਾਲ ਧਰਮ ਤੇ ਵਾਤਾਵਰਨ ਦੋਹਾਂ ਨੂੰ ਫਾਇਦਾ ਹੋ ਰਿਹਾ ਹੈ। ਰਾਵਣ ਨਾ ਸਾੜਣ ਨਾਲ ਇੱਕ ਪਾਸੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਸਹਾਈ ਹੁੰਦਾ ਹੈ ਤੇ ਦੂਜੇ ਪਾਸੇ ਹੋਣ ਵਾਲੇ ਖਰਚੇ ਤੋਂ ਵੀ ਬਚਿਆ ਜਾਂਦਾ ਹੈ।

Intro:ਜ਼ਿਲ੍ਹਾ ਲੁਧਿਆਣੇ ਦਾ ਪਾਇਲ ਜਿੱਥੇ ਹਰ ਸਾਲ ਦੁਸਹਿਰੇ ਵਾਲੇ ਦਿਨ ਦੂਬੇ ਪਰਿਵਾਰ ਵੱਲੋਂ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ ।
ਇੱਥੇ ਰਾਵਣ ਦੀ ਪੱਕੀ ਮੂਰਤੀ ਬਣਾਈ ਗਈ ਹੈ ।
1835 ਤੋਂ ਪੂਜਾ ਦੀ ਸ਼ੁਰੂਆਤ ਹੋਈ ਸੀ।

Body:ਬੁਰਾਈ ਤੇ ਅੱਛਾਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਮੌਕੇ ਤੇ ਚਾਰ ਵੇਦਾਂ ਦੇ ਵਿਦਵਾਨ ਲੰਕਾ ਦੇ ਰਾਜਾ ਰਾਵਣ ਦੇ ਪੁਤਲੇ ਬਣਾ ਕੇ ਦੇਸ਼ ਦੇ ਕੋਨੇ ਕੋਨੇ ਵਿੱਚ ਜਲਾਏ ਜਾਂਦੇ ਹਨ ।ਜਿੱਥੇ ਇੱਕ ਪਾਸੇ ਵਾਤਾਵਰਨ ਤਾਂ ਗੰਧਲਾ ਹੁੰਦਾ ਹੀ ਹੈ ਉਥੇ ਨਾਲ ਨਾਲ ਲੱਖਾਂ ਰੁਪਏ ਦੇ ਪਟਾਕੇ ਵੀ ਜਲਾਏ ਜਾਂਦੇ ਹਨ ।
ਪਾਇਲ ,ਜ਼ਿਲ੍ਹਾ ਲੁਧਿਆਣਾ ਜਿੱਥੇ ਰਾਵਣ ਦੀ ਪੱਕੀ ਮੂਰਤੀ ਬਣਾਈ ਗਈ ਹੈ ।ਜਿੱਥੇ ਹਰ ਸਾਲ ਦੁਸਹਿਰੇ ਵਾਲੇ ਦਿਨ ਦੂਬੇ ਪਰਿਵਾਰ ਵੱਲੋਂ ਪੂਜਾ ਕੀਤੀ ਜਾਂਦੀ ਹੈ ।ਇਸ ਦੀ ਸ਼ੁਰੂਆਤ ਹਕੀਮ ਬੀਰਬਲ ਦਾਸ ਨੇ ਸੰਨ 1835ਵਿੱਚ ਕੀਤੀ ਸੀ ।ਕਿਹਾ ਜਾਂਦਾ ਹੈ ਕਿ ਹਕੀਮ ਬੀਰਬਲ ਦੇ ਦੋ ਵਿਆਹ ਹੋਏ ਸੀ ਪਰ ਇਨ੍ਹਾਂ ਦੇ ਕੋਈ ਔਲਾਦ ਨਹੀਂ ਸੀ ।ਇਸ ਤੋਂ ਨਿਰਾਸ਼ ਹੋ ਕੇ ਉਹ ਜੰਗਲਾਂ ਵਿੱਚ ਚਲੇ ਗਏ ਜਿੱਥੇ ਉਨ੍ਹਾਂ ਨੂੰ ਇੱਕ ਮਹਾਤਮਾ ਮਿਲਿਆ ।ਉਸ ਨੇ ਬੀਰਬਲ ਨੂੰ ਭਭੂਤੀ(ਰਾਖ) ਦੇ ਕੇ ਰਾਮ ਅਤੇ ਰਾਵਣ ਦੀ ਪੂਜਾ ਕਰਨ ਦੀ ਗੱਲ ਕਹੀ ਅਤੇ ਰਾਮ ਲੀਲਾ ਕਰਵਾਉਣ ਬਾਰੇ ਵੀ ਕਿਹਾ ।
ਇਹ ਸੁਣ ਕੇ ਹਕੀਮ ਬੀਰਬਲ ਦਾਸ ਘਰ ਵਾਪਿਸ ਆ ਗਏ ਉਨ੍ਹਾਂ ਨੇ ਪਹਿਲੇ ਨਵਰਾਤਰੇ ਵਿੱਚ ਰਾਮ ਲੀਲਾ ਸ਼ੁਰੂ ਕਰਕੇ ਭਗਵਾਨ ਸ੍ਰੀ ਰਾਮ ਚੰਦਰ ਅਤੇ ਰਾਵਣ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੇ ਘਰ ਅਗਲੇ ਸਾਲ ਇੱਕ ਸੁੰਦਰ ਬੱਚੇ ਨੇ ਜਨਮ ਲਿਆ ਕਿਸੇ ਤਰ੍ਹਾਂ ਉਨ੍ਹਾਂ ਦੇ ਘਰ ਚਾਰ ਪੁੱਤਰ ਅੱਛਰੂ ਰਾਮ, ਨਾਰਾਇਣ ਦਾਸ, ਪ੍ਰਭੂ ਦਿਆਲ ਅਤੇ ਤੁਲਸੀ ਦਾਸ ਪੈਦਾ ਹੋਏ। ਜਿਨ੍ਹਾਂ ਵਿੱਚ ਆਪਸ ਵਿੱਚ ਰਾਮ ਚੰਦਰ, ਲੱਛਮਣ,ਭਾਰਤ ਅਤੇ ਸ਼ਤਰੂਘਣ ਵਰਗਾ ਪਿਆਰ ਸੀ ।
ਸਦੀਆਂ ਪੁਰਾਣੀ ਚੱਲੀ ਆ ਰਹੀ ਇਸ ਪਰੰਪਰਾ ਨੂੰ ਨਿਭਾਉਂਦੇ ਹੋਏ ਉਹ ਹਰ ਸਾਲ ਪਾਇਲ ਪਹੁੰਚ ਕੇ ਰਾਵਣ ਦੀ ਪੂਜਾ ਕਰਦੇ ਹਨ। ਉਹਨਾਂ ਇਹ ਵੀ ਕਿਹਾ ਕਿ ਜੇਕਰ ਰਾਵਣ ਦੀ ਪੂਜਾ ਕਰਦੇ ਸਮੇਂ ਕੋਈ ਵੀ ਅਣਦੇਖੀ ਹੋ ਜਾਵੇ ਤਾਂ ਉਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਤਰ੍ਹਾਂ ਦਾ ਨੁਕਸਾਨ ਹੋ ਜਾਂਦਾ ਹੈ ।

Conclusion:ਭਾਵੇਂ ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਰਾਵਣ ਦਾ ਪੁਤਲਾ ਬਣਾ ਕੇ ਜਲਾਇਆ ਜਾਂਦਾ ਹੈ ਪਰ ਪਾਇਲ ਵਿੱਚ ਕੀਤੀ ਜਾਂਦੀ ਪੂਜਾ ਜਿੱਥੇ ਇੱਕ ਪਾਸੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਸਹਾਈ ਹੁੰਦੀ ਹੈ ਉਧਰ ਦੂਜੇ ਪਾਸੇ ਹੋਣ ਵਾਲੇ ਖਰਚੇ ਤੋਂ ਵੀ ਬਚਿਆ ਜਾਂਦਾ ਹੈ। ਭਾਵੇਂ ਇਹ ਤਿਉਹਾਰ ਸਾਡੇ ਅਮੀਰ ਸੱਭਿਆਚਾਰ ਦੀ ਨਿਸ਼ਾਨੀ ਹਨ ਪਰ ਵਾਤਾਵਰਨ ਨੂੰ ਗੰਦਲਾ ਕਰਨਾ ਅਤੇ ਪੈਸੇ ਦੀ ਫ਼ਜ਼ੂਲ ਖ਼ਰਚੀ ਕਰਨਾ ਕਈ ਸਵਾਲ ਖੜ੍ਹੇ ਕਰਦੀ ਹੈ ।
ETV Bharat Logo

Copyright © 2024 Ushodaya Enterprises Pvt. Ltd., All Rights Reserved.