ETV Bharat / state

ਪੀਏਯੂ ਲੁਧਿਆਣਾ 'ਚ ਲਗਾਇਆ ਕਿਸਾਨ ਸੈਮੀਨਾਰ, ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਗਿਆ ਜਾਗਰੂਕ

author img

By

Published : May 30, 2023, 5:08 PM IST

ਪੀਏਯੂ ਲੁਧਿਆਣਾ ਵਿੱਚ ਕਿਸਾਨ ਸੈਮੀਨਾਰ ਲਗਾਇਆ ਗਿਆ। ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਗਿਆ। 12 ਜ਼ਿਲ੍ਹਿਆਂ ਦੇ 3800 ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਦੂਰ-ਦ੍ਰਿਸ਼ਟੀ ਵਾਲੇ ਕਿਸਾਨਾਂ ਨੂੰ ਖੇਤੀ ਦੂਤ ਬਣਾਇਆ ਗਿਆ ਹੈ।

ਪੀਏਯੂ ਲੁਧਿਆਣਾ ਨੇ ਪਰਾਲੀ ਨਾ ਸਾੜਨ ਨੂੰ ਲੈ ਕੇ ਕਰਵਾਇਆ ਜਾਗਰੂਕਤਾਂ ਸੈਮੀਨਾਰ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਅੱਜ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ 2 ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਰਿਵਾਈਵਿੰਗ ਗ੍ਰੀਨ ਰਿਵੋਲਿਊਸ਼ਨ ਸੈੱਲ ਵੱਲੋਂ ਵਿਸ਼ੇਸ਼ ਤੌਰ 'ਤੇ ਵੱਖ ਵੱਖ ਨਾਟਕ ਕਰਵਾ ਕੇ ਪ੍ਰੇਸੇਂਟੇਸ਼ਨ ਦੇ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਪੀਏਯੂ ਦੇ ਪਾਲ ਆਡੀਟੋਰੀਅਮ ਵਿੱਚ ਟਰਾਇਲ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਹੋਈ। ਇਸ ਪ੍ਰੋਗਰਾਮ ਵਿੱਚ 3800 ਪਿੰਡਾਂ ਦੇ 12 ਜ਼ਿਲ੍ਹਿਆਂ ਦੇ 400 ਪ੍ਰਤੀਯੋਗੀਆਂ ਨੇ ਸ਼ਮੂਲੀਅਤ ਕੀਤੀ। ਇਸ ਸੈਮੀਨਾਰ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮਾਹਿਰਾਂ ਵੱਲੋਂ ਭਾਸ਼ਣ ਵੀ ਦਿੱਤੇ ਗਏ।

ਪਰਾਲੀ ਨਾਂ ਸਾੜਨ ਲਈ ਜਾਗਰੂਕਤਾਂ ਕੈਪ: ਇਸ ਮੌਕੇ ਆਰ.ਜੀ.ਆਰ.ਸੀ.ਐਲ. ਦੇ ਕਾਰਜਕਾਰੀ ਡਾਇਰੈਕਟਰ ਡਾ: ਬਲਜਿੰਦਰ ਸੈਣੀ ਨੇ ਕਿਹਾ ਕਿ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ 'ਤੇ ਕਿਸਾਨਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਹੈਪੀ ਸੀਡਰ ਸਮਾਰਟ ਸੀਡਰ ਅਤੇ ਹੋਰ ਤਕਨੀਕ ਦੀ ਵਰਤੋਂ ਨਾਲ ਪਰਾਲੀ ਦਾ ਨਬੇੜਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਨੂੰ ਵੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਪੰਜਾਬ ਚ 60 ਫੀਸਦੀ ਦੇ ਕਰੀਬ ਕਿਸਾਨ ਅਜਿਹੇ ਹਨ ਜੋ ਪਰਾਲੀ ਨੂੰ ਅੱਗ ਲਗਾਉਂਦੇ ਹਨ। ਉਨ੍ਹਾਂ ਨੂੰ ਜਾਗਰੂਕ ਕਰਨ ਲਈ ਪਿੰਡ-ਪਿੰਡ ਜਾ ਰਹੇ ਹਾਂ ਇੰਨਾ ਹੀ ਨਹੀਂ ਸਾਡੇ ਖੇਤੀ ਦੂਤ ਵੀ ਉਨ੍ਹਾਂ ਲਈ ਮਿਸਾਲ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮੰਤਵ ਪੰਜਾਬ ਦੇ ਵਿੱਚ ਲਾਈ ਜਾਣ ਵਾਲੀ ਪਰਾਲੀ ਨੂੰ ਅੱਗ ਨੂੰ ਬਿਲਕੁਲ ਖ਼ਤਮ ਕਰਨਾ ਹੈ।

ਕਿਸਾਨ ਹੋਏ ਜਾਗਰੂਕ: ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਸ ਸੈਮੀਨਾਰ ਦੇ ਵਿਚ ਸ਼ਾਮਿਲ ਹੋਣ ਆਏ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਵੱਖ-ਵੱਖ ਤਕਨੀਕਾਂ ਰਾਹੀਂ ਪਰਾਲੀ ਦੇ ਪ੍ਰਬੰਧਨ ਦੇ ਤਜਰਬੇ ਕਰਨ ਤੋਂ ਬਾਅਦ ਇਸ ਸੰਸਥਾ ਦੇ ਨਾਲ ਜੁੜ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮਦਦ ਦੇ ਨਾਲ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ। ਪਿੰਡ-ਪਿੰਡ ਜਾ ਕੇ ਉਨ੍ਹਾਂ ਨੂੰ ਇਸ ਦੇ ਫਾਇਦੇ ਦੱਸਦੇ ਹਨ ਕਿਉਂਕਿ ਇਹ ਤਜ਼ਰਬੇ ਉਹ ਖੁਦ ਕਰ ਚੁੱਕੇ ਹਨ। ਕਿਸਾਨਾਂ ਨੇ ਕਿਹਾ ਕਿ ਹੁਣ ਤਕਨੀਕ ਦੇ ਵਿਚ ਬਹੁਤ ਸੁਧਾਰ ਹੋ ਚੁੱਕੇ ਹਨ। ਕਿਸਾਨਾਂ ਦੇ ਕੋਲ ਬਦਲ ਹਨ ਜਿਸ ਨਾਲ ਉਹ ਪਰਾਲੀ ਦਾ ਪ੍ਰਬੰਧਨ ਖੇਤ ਵਿੱਚ ਕਰ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.