ETV Bharat / state

Patient Died In Civil Hospital : ਲੁਧਿਆਣਾ ਦੇ ਸਿਵਲ ਹਸਪਤਾਲ ’ਚ ਡਾਕਟਰਾਂ ਦੀ ਲਾਪਰਵਾਹੀ ਨੇ ਲੈ ਲਈ ਮਰੀਜ਼ ਦੀ ਜਾਨ!, ਦੇਖੋ ਹਸਪਤਾਲ ਦੀ ਨਰਸ ਦੇ ਬੇਤੁਕੇ ਜਵਾਬ - ਸਿਹਤ ਵਿਭਾਗ ਪੰਜਾਬ

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇਕ ਮਰੀਜ਼ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਦੱਸਿਆ ਗਿਆ ਹੈ ਕਿ ਮਰੀਜ਼ ਸਟ੍ਰੈਚਰ ਤੋਂ ਡਿੱਗ ਗਿਆ ਸੀ ਅਤੇ ਸਟਾਫ ਵੱਲੋਂ ਲਾਪਰਵਾਹੀ ਵਰਤੀ ਗਈ ਹੈ।

Patient died after falling from stretcher in Ludhiana hospital
ਲੁਧਿਆਣਾ ਦੇ ਸਿਵਲ ਹਸਪਤਾਲ ’ਚ ਡਾਕਟਰਾਂ ਦੀ ਲਾਪਰਵਾਹੀ ਨੇ ਲੈ ਲਈ ਮਰੀਜ਼ ਦੀ ਜਾਨ!, ਦੇਖੋ ਹਸਪਤਾਲ ਦੀ ਨਰਸ ਦੇ ਬੇਤੁਕੇ ਜਵਾਬ
author img

By ETV Bharat Punjabi Team

Published : Aug 28, 2023, 5:03 PM IST

ਸਿਵਲ ਹਸਪਤਾਲ ਵਿੱਚ ਮਰੀਜ ਦੀ ਮੌਤ ਤੋਂ ਅਣਜਾਣ ਹਸਪਤਾਲ ਦਾ ਸਟਾਫ।

ਲੁਧਿਆਣਾ : ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਸਟਾਫ ਦੀ ਵੱਡੀ ਲਾਪਰਵਾਹੀ ਦਾ ਖਾਮਿਆਜ਼ਾ ਇਕ ਮਰੀਜ਼ ਨੂੰ ਭੁਗਤਣਾ ਪਿਆ ਹੈ। ਜਾਣਕਾਰੀ ਮੁਤਾਬਿਕ ਇੱਥੇ ਬੀਤੀ ਸ਼ਾਮ ਇੱਕ ਮਰੀਜ਼ ਦੀ ਸਟ੍ਰੈਚਰ ਤੋਂ ਡਿੱਗਣ ਕਾਰਨ ਮੌਤ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਉਸ ਨੂੰ ਕਾਫੀ ਸਮੇਂ ਤੱਕ ਕਿਸੇ ਨੇ ਵੀ ਹੇਠਾਂ ਡਿੱਗਿਆ ਨਹੀਂ ਦੇਕਿਆ ਅਤੇ ਨੇੜੇ ਪਏ ਮਰੀਜ਼ਾਂ ਨੇ ਉਸਦੀ ਵੀਡਿਓ ਬਣਾ ਲਈ। ਬੀਤੀ ਸ਼ਾਮ ਸੜਕ ਹਾਦਸੇ ਵਿੱਚ ਜ਼ਖ਼ਮੀ ਇੱਕ 40-45 ਸਾਲਾ ਦਾ ਵਿਅਕਤੀ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ। ਇਹ ਮਰੀਜ਼ ਬਿਨਾਂ ਪਛਾਣ ਵਾਲੇ ਵਾਰਡ ਵਿੱਚ ਸੀ, ਜਿਸ ਕਰਕੇ ਇਸਦਾ ਕੋਈ ਵੀ ਰਿਸ਼ਤੇਦਾਰ ਕੋਲ ਨਹੀਂ ਸੀ ਪਰ ਦੂਜੇ ਪਾਸੇ ਸਟਾਫ ਨੇ ਵੀ ਇਸਦੀ ਸਾਰ ਨਹੀਂ ਲਈ ਅਤੇ ਇਸਦੀ ਮੌਤ ਹੋ ਗਈ।

ਨਰਸ ਨੇ ਦਿੱਤੇ ਇਹ ਜਵਾਬ : ਦੇਰ ਰਾਤ ਜਿੰਦਗੀ ਅਤੇ ਮੌਤ ਦੇ ਨਾਲ ਲੜਾਈ ਲੜਦਾ ਹੋਇਆ ਇਹ ਮਰੀਜ਼ ਸਟ੍ਰੈਚਰ ਤੋਂ ਹੇਠਾਂ ਡਿੱਗ ਗਿਆ ਸੀ। ਕਈ ਘੰਟੇ ਤੱਕ ਉਸਨੂੰ ਕਿਸੇ ਨੇ ਵੀ ਨਹੀਂ ਦੇਖਿਆ। ਇਸ ਮਗਰੋਂ ਡਿਊਟੀ ਬਦਲਣ ਤੋਂ ਬਾਅਦ ਜਦੋਂ ਅਗਲਾ ਸਟਾਫ ਪਹੁੰਚਿਆ ਤਾਂ ਉਸਦੀ ਦੇਹ ਫਰਸ਼ ਉਤੇ ਪਈ ਸੀ। ਇਸ ਮਾਮਲੇ ਵਿੱਚ ਐਮਰਜੈਂਸੀ ਵਿਚ ਡਿਊਟੀ ’ਤੇ ਤਾਇਨਾਤ ਇੱਕ ਮਹਿਲਾ ਡਾਕਟਰ ਨੇ ਘਟਨਾ ਦੀ ਜਾਣਕਾਰੀ ਹੋਣ ਤੋਂ ਕੋਰਾ ਇਨਕਾਰ ਕਰ ਦਿੱਤਾ। ਜਦਕਿ ਵਾਰਡ ਤੋਂ ਕਰੀਬ 4 ਕਦਮ ਦੀ ਦੂਰੀ ਉੱਤੇ ਹੀ ਨਰਸਾਂ ਦੀ ਰਿਸੈਪਸ਼ਨ ਹੈ। ਜਦੋਂ ਇਸ ਸਬੰਧੀ ਨਰਸ ਨੂੰ ਪੁਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਹ 10 ਮਿੰਟ ਪਹਿਲਾਂ ਹੀ ਪਹੁੰਚੀ ਹੈ, ਉਸ ਨੂੰ ਕੋਈ ਜਾਣਕਾਰੀ ਨਹੀਂ।

ਐੱਸਐੱਮਓ ਨੇ ਦਿੱਤਾ ਕਾਰਵਾਈ ਦਾ ਭਰੋਸਾ : ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਦੀ ਪਛਾਣ ਫਿਲਹਾਲ ਹੋ ਨਹੀਂ ਸਕੀ ਹੈ। ਪੁਲਿਸ ਵਲੋਂ ਮ੍ਰਿਤਕ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਸਬੰਧੀ ਐੱਸਐੱਮਓ ਮਨਦੀਪ ਕੌਰ ਸੰਧੂ ਨੇ ਕਿਹਾ ਕਿ ਮਾਮਲਾ ਗੰਭੀਰ ਹੈ। ਲਾਪਰਵਾਹੀ ਵਰਤਣ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰਵਾ ਰਹੇ ਹਨ। ਇਸ ਸਬੰਧੀ ਜਦੋਂ ਸਿਵਿਲ ਹਸਪਤਾਲ ਦੀ ਐੱਸਐੱਮਓ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇੰਨਕਾਰ ਕੀਤਾ ਅਤੇ ਕਿਹਾ ਕਿ ਅਸੀਂ ਰਾਤ ਦੇ ਸਟਾਫ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਤੋਂ ਬਾਅਦ ਹੀ ਕੁਝ ਦੱਸੇਂਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.