ਲੁਧਿਆਣਾ : ਜਗਰਾਉਂ ਦੇ ਪਿੰਡ ਢੋਲਣ ਦੀ ਸਾਬਕਾ ਸਰਪੰਚ ਬੀਬੀ ਪਰਮਜੀਤ ਕੌਰ ਅਤੇ 3 ਮਹਿਲਾ ਪੰਚਾਂ ਸਮੇਤ ਕੁਲ 7 ਪੰਚਾ ਖਿਲਾਫ ਕਾਗਰਸ ਦੇ ਪਿੰਡ ਢੋਲਣ ਦੇ ਮੋਜੂਦਾ ਸਰਪੰਚ ਰਵਿੰਦਰ ਸਿੰਘ ਜੋਗਾ ਦੇ ਬੀ.ਡੀ.ਪੀ.ਓ ਨੂੰ ਦਿੱਤੇ ਬਿਆਨਾਂ ਤੇ ਝੂਠਾ ਮੁਕੱਦਮਾ ਦਰਜ ਕਰਨ ਦੇ ਰੋਸ ਵਿੱਚ ਅੱਜ ਢੋਲਣ ਵਿਖੇ ਬੀਬੀਆਂ ਦਾ ਇਤਿਹਾਸਕ ਇਕੱਠ ਹੋਇਆ।
ਇਸ ਮੌਕੇ ਸਾਬਕਾ ਸਰਪੰਚ ਬੀਬੀ ਪਰਮਜੀਤ ਕੌਰ ਨੇ ਇੱਕਠ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਦੀ ਜ਼ਿਮਨੀ ਚੋਣ ਵਿੱਚ ਹੋਈ ਹਾਰ ਦੀ ਬੁਖਲਾਹਟ ਇੰਨੀ ਵੱਧ ਗਈ ਹੈ ਕਿ ਹੁਣ ਸਾਨੂੰ ਬੀਬੀਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਮੈਂ ਤੇ 3 ਮਹਿਲਾ ਪੰਚਾਂ ਸਮੇਤ 7 ਪੰਚਾ ਦੇ ਖਿਲਾਫ ਇਹ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਬੀਬੀ ਢੋਲਣ ਨੇ ਕਿਹਾ ਕਿ ਪਰਚਾ ਦਰਜ ਕਰਵਾਉਣ ਤੋਂ ਬਾਅਦ ਹੁਣ ਸਾਨੂੰ ਹਲਕਾ ਇੰਚਾਰਜ ਵੱਲੋਂ ਇਹ ਸੁਨੇਹੇ ਦਿੱਤੇ ਜਾ ਰਹੇ ਹਨ। ਕਿ ਜੇਕਰ ਤੁਸੀਂ ਕਾਗਰਸ ਵਿੱਚ ਸ਼ਾਮਿਲ ਹੋ ਜਾਵੋ ਤਾ ਇਹ ਪਰਚੇ ਰੱਦ ਕਰ ਦਿੱਤੇ ਜਾਣਗੇ। ਪਰ ਅਸੀਂ ਕੈਪਟਨ ਸੰਧੂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅਕਾਲੀ ਹਾਂ ਤੇ ਅਕਾਲੀ ਰਹਾਂਗੇ ਅਤੇ ਹਲਕਾ ਦਾਖਾ ਦੇ ਲੋਕ ਪਰਚਿਆ ਤੋਂ ਡਰਨ ਵਾਲੇ ਨਹੀਂ ।
ਇਸ ਮੌਕੇ ਬੀਬੀਆ ਦੇ ਇਕੱਠ ਵਿੱਚ ਵਿਸ਼ੇਸ਼ ਤੌਰ ਤੇ ਪੁਹੰਚੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਇਸ ਤਰਾਂ ਦਾ ਕਦੇ ਦੇਖਣ ਨੂੰ ਨਹੀਂ ਮਿਲਿਆ ਕਿ ਰਾਜਨੀਤੀ ਵਿੱਚ ਕਦੇ ਵੀ ਸਿਆਸੀ ਬਦਲਾਖੋਰੀ ਤਹਿਤ ਬੀਬੀਆ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ।