ETV Bharat / state

ਨਿਜ਼ਾਮੁਦੀਨ ਦਰਗਾਹ ਦੇ ਦਰਸ਼ਨਾਂ ਤੋਂ ਬਾਅਦ ਪਾਕਿਸਤਾਨ ਰਵਾਨਾ ਹੋਇਆ ਜਥਾ - ਹਜਰਤ ਖਵਾਜਾ ਨਿਜ਼ਾਮੁਦੀਨ ਚਿਸ਼ਤੀ ਦੀ ਦਰਗਾਹ

ਪਾਕਿਸਤਾਨੀ ਯਾਤਰੀਆਂ ਨੇ ਦੱਸਿਆ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੋ ਦੋਵੇ ਮੁਲਕਾਂ ਦੀ ਸਰਕਾਰਾਂ ਦੀ ਸਪੈਸ਼ਲ ਪਰਮਿਸ਼ਨ ’ਤੇ ਸਾਨੂੰ ਇਸ ਯਾਤਰਾ ਦੌਰਾਨ ਹਜਰਤ ਖਵਾਜਾ ਨਿਜ਼ਾਮੁਦੀਨ ਚਿਸ਼ਤੀ ਦੀ ਦਰਗਾਹ ਤੇ ਦਸ ਦਿਨ ਦੇ ਵੀਜੇ ’ਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਜਿਸ ਲਈ ਉਹ ਦੋਵੇ ਮੁਲਕਾਂ ਦੀਆ ਸਰਕਾਰਾਂ ਦਾ ਸ਼ੁਕਰੀਆ ਅਦਾ ਕਰਦੇ ਹਨ।

60 ਪਾਕਿਸਤਾਨੀ ਯਾਤਰੀਆਂ ਦਾ ਜਥਾ ਪਾਕਿਸਤਾਨ ਰਵਾਨਾ

author img

By

Published : Nov 25, 2021, 1:21 PM IST

ਅੰਮ੍ਰਿਤਸਰ: ਖਵਾਜਾ ਹਜਰਤ ਨਿਜ਼ਾਮੁਦੀਨ ਦੀ ਦਰਗਾਹ (Hazrat Khwaja Nizamuddin Auliya,Delhi) ਦਿੱਲੀ ਵਿਖੇ ਲੱਗੇ ਇੱਕ ਮੇਲੇ ਮੌਕੇ ਸਪੈਸ਼ਲ 60 ਪਾਕਿਸਤਾਨੀ ਯਾਤਰੀਆਂ (Pakistani pilgrims) ਦਾ ਜਥਾ ਜੋ ਕਿ ਦਸ ਦਿਨ ਦੇ ਵੀਜੇ ਲਈ ਭਾਰਤ ਆਇਆ ਸੀ ਅਤੇ ਭਾਰਤ ਸਰਕਾਰ ਦੀ ਸਪੈਸ਼ਲ ਆਗਿਆ ਤੇ ਦਰਸ਼ਨ ਦੀਦਾਰ ਕਰਦਾ ਹੋਇਆ ਜਥਾ ਪਾਕਿਸਤਾਨ ਲਈ ਰਵਾਨਾ ਹੋ ਗਿਆ ਹੈ।

60 ਪਾਕਿਸਤਾਨੀ ਯਾਤਰੀਆਂ (Pakistani pilgrims) ਦਾ ਜਥਾ ਅੰਮ੍ਰਿਤਸਰ (Amritsar Police) ਦਿਹਾਤੀ ਪੁਲਿਸ ਦੀ ਭਾਰੀ ਸੁਰਖੀਆ ਹੇਠ ਪਾਕਿਸਤਾਨ ਅਟਾਰੀ ਵਾਹਘਾ ਸਰਹੱਦ (Attari Wagah border) ਰਾਹੀਂ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਪਾਕਿਸਤਾਨੀ ਯਾਤਰੀਆਂ ਨੇ ਦੱਸਿਆ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੋ ਦੋਵੇ ਮੁਲਕਾਂ ਦੀ ਸਰਕਾਰਾਂ ਦੀ ਸਪੈਸ਼ਲ ਪਰਮਿਸ਼ਨ ’ਤੇ ਸਾਨੂੰ ਇਸ ਯਾਤਰਾ ਦੌਰਾਨ ਹਜਰਤ ਖਵਾਜਾ ਨਿਜ਼ਾਮੁਦੀਨ ਚਿਸ਼ਤੀ ਦੀ ਦਰਗਾਹ ਤੇ ਦਸ ਦਿਨ ਦੇ ਵੀਜੇ ’ਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਜਿਸ ਲਈ ਉਹ ਦੋਵੇ ਮੁਲਕਾਂ ਦੀਆ ਸਰਕਾਰਾਂ ਦਾ ਸ਼ੁਕਰੀਆ ਅਦਾ ਕਰਦੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਯਾਨੀ 25 ਨਵੰਬਰ ਨੂੰ ਉਨ੍ਹਾਂ ਦੀ ਟਰੇਨ ਦਿੱਲੀ ਤੋਂ ਅੰਮ੍ਰਿਤਸਰ ਪਹੁੰਚੀ ਅਤੇ ਹੁਣ ਉਹ ਅਟਾਰੀ ਵਾਹਘਾ ਸਰਹੱਦ ਰਾਹੀਂ ਵਤਨ ਵਾਪਸੀ ਕਰਨਗੇ।

60 ਪਾਕਿਸਤਾਨੀ ਯਾਤਰੀਆਂ ਦਾ ਜਥਾ ਪਾਕਿਸਤਾਨ ਰਵਾਨਾ

ਇਸ ਮੌਕੇ ਗੱਲਬਾਤ ਕਰਦਿਆਂ ਅਟਾਰੀ ਵਾਹਘਾ ਸਰਹੱਦ (Attari Wagah border) ਤੋਂ ਪਰੋਟੌਕੌਲ ਅਧਿਕਾਰੀ ਅਰੁਣ ਪਾਲ ਨੇ ਦੱਸਿਆ ਕਿ ਪਾਕਿਸਤਾਨੀ ਯਾਤਰੀਆ ਦਾ ਜਥਾ ਆਪਣੀ ਯਾਤਰਾ ਮੁਕੰਮਲ ਕਰਕੇ ਵਤਨ ਵਾਪਸੀ ਲਈ ਦਿੱਲੀ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ (Amritsar Railway Station) ’ਤੇ ਪਹੁੰਚਿਆ। ਜਿਸਨੂੰ ਭਾਰੀ ਪੁਲਿਸ ਸੁਰਖਿਆ ਵਿਚ ਅਟਾਰੀ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਗਿਆ। ਆਪਣੀ ਇਸ ਯਾਤਰਾ ਦੌਰਾਨ ਯਾਤਰੀ ਬਹੁਤ ਖੁਸ਼ ਨਜਰ ਆਏ ਅਤੇ ਸਰਕਾਰਾ ਦਾ ਇਸ ਸਪੈਸ਼ਲ ਵੀਜੇ ਲਈ ਧੰਨਵਾਦ ਵੀ ਕੀਤਾ।

ਇਹ ਵੀ ਪੜੋ: ਰੇਲਵੇ ਨੇ ਦਿੱਤੀ ਵੱਡੀ ਰਾਹਤ: ਹੁਣ 50 ਦੀ ਥਾਂ 10 ਰੁਪਏ ’ਚ ਮਿਲੇਗਾ ਪਲੇਟਫਾਰਮ ਟਿਕਟ

ETV Bharat Logo

Copyright © 2024 Ushodaya Enterprises Pvt. Ltd., All Rights Reserved.