ETV Bharat / state

ਲੁਧਿਆਣਾ: ਯੋਗ ਦਿਵਸ ਮੌਕੇ ਕਰਵਾਏ ਗਏ ਆਨਲਾਈਨ ਸੈਸ਼ਨ - yoga

ਇਸ ਵਾਰ ਯੋਗਾ ਦੀ ਥੀਮ ਵੀ ਘਰ ਰਹਿ ਕੇ ਯੋਗ ਕਰਨ ਦੀ ਰੱਖੀ ਗਈ ਹੈ। ਲੁਧਿਆਣਾ ਦੇ ਐਵਰੈਸਟ ਯੋਗਾ ਇੰਸਟੀਚਿਊਟ ਦੇ ਵਿੱਚ ਸਵੇਰ ਤੋਂ ਹੀ ਯੋਗ ਦੀਆਂ ਆਨਲਾਈਨ ਕਲਾਸਾਂ ਲਵਾਈਆਂ ਜਾ ਰਹੀਆਂ ਹਨ।

ਫ਼ੋਟੋ
ਫ਼ੋਟੋ
author img

By

Published : Jun 21, 2020, 2:59 PM IST

ਲੁਧਿਆਣਾ: ਵਿਸ਼ਵ ਭਰ 'ਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿ ਕੇ ਕਰੋਨਾ ਮਹਾਂਮਾਰੀ ਨੂੰ ਮਾਤ ਪਾਉਣ ਲਈ ਯੋਗਾ ਨੂੰ ਅਪਣਾਉਣ ਦਾ ਸੁਨੇਹਾ ਦਿੱਤਾ ਗਿਆ ਹੈ।

ਵੀਡੀਓ

ਇਸ ਵਾਰ ਯੋਗ ਦੀ ਥੀਮ ਵੀ ਘਰੇ ਰਹਿ ਕੇ ਯੋਗਾ ਕਰਨ ਦੀ ਰੱਖੀ ਗਈ ਹੈ। ਲੁਧਿਆਣਾ ਦੇ ਐਵਰੈਸਟ ਯੋਗ ਇੰਸਟੀਚਿਊਟ ਦੇ ਵਿੱਚ ਸਵੇਰ ਤੋਂ ਹੀ ਯੋਗਾ ਦੀਆਂ ਆਨਲਾਈਨ ਕਲਾਸਾਂ ਲਵਾਈਆਂ ਜਾ ਰਹੀਆਂ ਹਨ। ਜਿਸ 'ਚ ਵਿਦਿਆਰਥੀਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਯੋਗਾ ਦੇ ਆਸਣਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਬੀਤੇ ਦਿਨੀਂ ਇਸ ਸੰਸਥਾ ਵੱਲੋਂ ਯੋਗਾ ਨੂੰ ਲੈ ਕੇ ਲਗਾਤਾਰ ਸੈਸ਼ਨ ਕਰਵਾਉਣ ਦਾ ਵਿਸ਼ਵ ਕਿਰਤੀਮਾਨ ਵੀ ਸਥਾਪਿਤ ਕੀਤਾ ਗਿਆ ਸੀ।

ਸਾਡੀ ਟੀਮ ਵੱਲੋਂ ਜਦੋਂ ਇਸ ਇੰਸਟੀਚਿਊਟ ਦਾ ਜਾਇਜ਼ਾ ਲਿਆ ਗਿਆ ਤਾਂ ਵਿਦਿਆਰਥੀਆਂ ਵੱਲੋਂ ਆਨਲਾਈਨ ਯੋਗ ਦੀਆਂ ਕਲਾਸਾਂ ਲਵਾਈਆਂ ਜਾ ਰਹੀਆਂ ਸਨ। ਇਸ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬੀਤੇ ਕਈ ਸਾਲਾਂ ਤੋਂ ਇੱਥੇ ਯੋਗ ਸਿੱਖ ਰਹੇ ਹਨ। ਅੱਜ ਸੂਰਜ ਗ੍ਰਹਿਣ ਹੋਣ ਕਰਕੇ ਲੋਕ ਘਰੋਂ ਬਾਹਰ ਤਾਂ ਨਹੀਂ ਨਿਕਲ ਸਕਦੇ। ਇਸ ਕਰਕੇ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਘਰੇ ਯੋਗ ਸਿਖਾਇਆ ਜਾ ਰਿਹਾ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਕੋਰੋਨਾ ਨੂੰ ਮਾਤ ਪਾਉਣ ਲਈ ਕਈ ਆਸਣ ਅਜਿਹੇ ਹਨ। ਜਿਸ ਨਾਲ ਅਸੀਂ ਆਪਣੀ ਈਮਿਊਨਿਟੀ ਨੂੰ ਤੰਦਰੁਸਤ ਰੱਖ ਸਕਦੇ ਹਾਂ।

ਉਨ੍ਹਾਂ ਨੇ ਦੱਸਿਆ ਕਿ ਸੂਰਜ ਨਮਸਕਾਰ ਅੱਜ ਕੀਤਾ ਗਿਆ ਹੈ। ਵਿਦਿਆਰਥੀਆਂ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਯੋਗਾ ਕਰਨ ਦੀ ਅਪੀਲ ਕੀਤੀ ਗਈ ਅਤੇ ਕਿਹਾ ਗਿਆ ਕਿ ਯੋਗ ਕਰਨ ਨਾਲ ਤੁਸੀਂ ਮਾਨਸਿਕ ਤਣਾਅ ਤੋਂ ਵੀ ਦੂਰ ਰਹਿ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.