ਲੁਧਿਆਣਾ: ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ (Punjab Chief Minister) ਭਗਵੰਤ ਮਾਨ ਲੁਧਿਆਣਾ (Ludhiana) ਵਿੱਚ ਆ ਕੇ ਸੂਬਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ ਅਤੇ ਤਿਰੰਗਾ ਲਹਿਰਾਉਣਗੇ ਦੀ ਰਸਮ ਅਦਾ ਕਰਨਗੇ। ਮੁੱਖ ਮੰਤਰੀ ਦੀ ਆਮਦ ਅਤੇ ਲੁਧਿਆਣਾ ਵਿੱਚ ਪਹਿਲਾਂ ਤੋਂ ਹੀ ਚੱਲ ਰਹੇ ਅਲਰਟ ਦੇ ਮੱਦੇਨਜ਼ਰ ਹੁਣ ਪੁਲਿਸ ਵੱਲੋਂ ਵੀ ਚੌਕਸੀ ਵਧਾ ਦਿੱਤੀ ਗਈ ਹੈ। ਸੁਰੱਖਿਆ ਦੇ ਚਾਕ ਚੌਬੰਦ ਕੀਤੇ ਗਏ ਹਨ ਅਤੇ ਲੁਧਿਆਣਾ ਵਿੱਚ ਨਾਕੇਬੰਦੀ ਕਰਕੇ ਪੁਲਿਸ (Police) ਵੱਲੋਂ ਹਰ ਆਉਣ ਜਾਣ ਵਾਲੇ ਦੀ ਅਤੇ ਸ਼ੱਕੀ ਦੀ ਤਲਾਸ਼ੀ ਲਈ ਜਾ ਰਹੀ ਹੈ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ (Police Commissioner of Ludhiana) ਨੇ ਦੱਸਿਆ ਕਿ ਹੁਣ ਤੱਕ ਅਸੀਂ ਕੁਝ ਦਿਨਾਂ ਅੰਦਰ ਹੀ ਜਿਨ੍ਹਾਂ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ, ਉਨ੍ਹਾਂ ਦੇ ਮਕਾਨ ਮਾਲਿਕਾਂ ‘ਤੇ 16 ਦੇ ਕਰੀਬ ਪਰਚੇ ਕੀਤੇ ਜਾ ਚੁੱਕੇ ਹਨ ਅਤੇ ਸੀ.ਐੱਮ ਦੀ ਆਮਦ ਨੂੰ ਲੈ ਕੇ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਸਾਡਾ ਤਲਾਸ਼ੀ ਮੁਹਿੰਮ ਚੈਕਿੰਗ ਨਾਕਾਬੰਦੀ ਅਤੇ ਹੋਰ ਜਿੰਨੀ ਵੀ ਸਾਨੂੰ ਕੋਈ ਇਨਪੁਟ ਮਿਲੀ ਹੈ ਉਸ ਮੁਤਾਬਿਕ ਪੁਲਿਸ ਤਨਦੇਹੀ ਨਾਲ ਡਿਊਟੀ ਨਿਭਾ ਰਹੀ ਹੈ।
ਇਹ ਵੀ ਪੜ੍ਹੋ:MP ਚੱਢਾ ਵੱਲੋਂ MSP ਨੂੰ ਕਾਨੂੰਨੀ ਗਾਰੰਟੀ ਦੇਣ ਲਈ ਪ੍ਰਾਈਵੇਟ ਮੈਂਬਰ ਬਿੱਲ ਪੇਸ਼
ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ (Police Commissioner Dr. Kaustubh Sharma) ਨੇ ਵੀ ਦੱਸਿਆ ਕਿ ਜਦੋਂ ਵੀ ਆਜ਼ਾਦੀ ਦਿਹਾੜੇ ਹੁੰਦੇ ਹਨ, ਤਾਂ ਉਸ ਸਮੇਂ ਵੈਸੇ ਵੀ ਸੁਰੱਖਿਆ ਨੂੰ ਲੈ ਕੇ ਅਲਰਟ ਜਾਰੀ ਰਹਿੰਦਾ ਹੈ ਅਤੇ ਇਨਪੁੱਟ ਵੀ ਮਿਲਦੀਆਂ ਰਹਿੰਦੀਆਂ ਹਨ। ਸੁਰੱਖਿਆ ਏਜੰਸੀਆਂ ਵੱਲੋਂ ਉਨ੍ਹਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਜਿਸ ਕਰਕੇ ਹਰ ਪੁਲਿਸ ਸਟੇਸ਼ਨ ਦੇ ਬਾਹਰ ਵੀ ਸੁਰੱਖਿਆ ਪੁਖਤਾ ਕੀਤੀ ਗਈ ਹੈ। ਖ਼ਾਸ ਕਰਕੇ ਲੁਧਿਆਣਾ ਦੇ ਅੰਦਰ ਪੁਲਿਸ ਸਟੇਸ਼ਨਾਂ ਦੇ ਬਾਹਰ ਬੰਕਰ ਬਣਵਾਏ ਗਏ ਹਨ।
ਉਨ੍ਹਾਂ ਕਿਹਾ ਕਿ ਲੁਧਿਆਣਾ (Ludhiana) ਵਿੱਚ ਬੀਤੇ ਕੁਝ ਮਹੀਨਿਆਂ ਅੰਦਰ ਹੋਈਆਂ ਘਟਨਾਵਾਂ ਦੇ ਮੱਦੇਨਜ਼ਰ ਜਿਵੇਂ ਬੰਬ ਧਮਾਕਾ ਅਤੇ ਹੋਰ ਸਮਾਜ ਵਿਰੋਧੀ ਐਲੀਮੈਂਟ ਮਿਲਣ ਕਰਕੇ ਲੁਧਿਆਣਾ ‘ਤੇ ਪੁਲਿਸ ਦੀ ਪੂਰੀ ਨਜ਼ਰ ਹੈ।
ਇਹ ਵੀ ਪੜ੍ਹੋ:ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ’ਤੇ ਮਿਲਿਆ ਜ਼ਿੰਦਾ ਹੈਂਡ ਗ੍ਰੇਨੇਡ ਬੰਬ