ETV Bharat / state

ਪੰਜਾਬ ਦੇ ਖਿਡਾਰੀਆਂ ਨੂੰ ਗੁਜਰਾਤ ਤੇ ਹਰਿਆਣਾ ਤੋਂ ਆ ਰਹੀ ਆਫਰ, ਨਵੀਂ ਖੇਡ ਨੀਤੀ ਤੋਂ ਵੀ ਖਿਡਾਰੀ ਨਾ ਖੁਸ਼ ਕਿਉਂ ? - ਸ਼ੁਭਮ ਨੇ 2019 ਚ ਅਪਣਾ ਸਫ਼ਰ ਸ਼ੁਰੂ ਕੀਤਾ

ਲੁਧਿਆਣਾ ਦੇ ਵਿਕਾਸ ਠਾਕੁਰ ਕਾਮਨਵੈਲਥ ਚ 3 ਵਾਰ ਮੈਡਲ ਲਿਆਉਣ ਵਾਲੇ ਇਕ ਲੋਤੇ ਪੰਜਾਬ ਦੇ ਵੇਟ ਲਿਫਟਰ ਹਨ ਪਰ ਉਨ੍ਹਾਂ ਨੂੰ ਕੇਂਦਰ ਦੇ ਮਹਿਕਮੇ 'ਚ ਨੌਕਰੀ ਮਿਲੀ, ਜਿਸ ਕਰਕੇ ਘਰੋਂ ਦੂਰ ਰਹਿਣ ਲਈ ਮਜਬੂਰ ਹੋਣਾ ਪਿਆ ਹੈ। ਇਸੇ ਤਰਾਂ ਲੁਧਿਆਣਾ ਦੀ ਰਮਨਦੀਪ ਕੌਰ ਪੋਲੀਓ ਗ੍ਰਸਤ ਹੋਣ ਦੇ ਬਾਵਜੂਦ ਜਰਨਲ ਕੈਟਾਗਰੀ 'ਚ ਉਸ ਨੇ ਕਮਾਨ ਵੈਲਥ 'ਚ ਉਸ ਨੇ ਮੈਡਲ ਲਿਆਂਦਾ ਉਸ ਨੂੰ ਵੀ ਨਾ ਤਾਂ ਕੋਈ ਇਨਾਮੀ ਰਾਸ਼ੀ ਮਿਲੀ ਅਤੇ ਨਾ ਹੀ ਕੋਈ ਨੌਕਰੀ। ਅਜਿਹਾ ਹੀ ਹਾਲ ਸ਼ੁਭਮ ਵਧਵਾ ਦਾ ਹੈ ।

ਪੰਜਾਬ ਦੇ ਖਿਡਾਰੀਆਂ ਨੂੰ ਆ ਰਹੀ ਗੁਜਰਾਤ, ਹਰਿਆਣਾ ਤੋਂ ਆਫਰ, ਨਵੀਂ ਖੇਡ ਨੀਤੀ ਤੋਂ ਵੀ ਖਿਡਾਰੀ ਨਾ ਖੁਸ਼ ਕਿਉਂ?

author img

By

Published : Aug 10, 2023, 8:19 PM IST

Updated : Aug 10, 2023, 11:13 PM IST

ਪੰਜਾਬ ਦੇ ਖਿਡਾਰੀਆਂ ਨੂੰ ਗੁਜਰਾਤ ਤੇ ਹਰਿਆਣਾ ਤੋਂ ਆ ਰਹੀ ਆਫ

ਲੁਧਿਆਣਾ : ਪੰਜਾਬ ਸਰਕਾਰ ਵਲੋਂ ਖੇਡ ਨੀਤੀ ਦਾ ਐਲਾਨ ਕੀਤਾ ਗਿਆ ਹੈ ਜਿਸ 'ਚ ਬਕਾਇਦਾ ਸੂਚੀ ਬੱਧ ਢੰਗ ਨਾਲ ਕੌਮਾਂਤਰੀ, ਕੌਂਮੀ ਅਤੇ ਸਟੇਟ ਪੱਧਰੀ ਖੇਡਾਂ 'ਚ ਤਗਮੇ ਹਾਸਿਲ ਕਰਨ ਇਥੋਂ ਤੱਕ ਮੁਕਾਬਲਿਆਂ 'ਚ ਹਿੱਸਾ ਲੈਣ ਦੀ ਤਿਆਰੀ ਲੈਣ ਦਾ ਖਰਚਾ ਦੇਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਪਰ ਖੇਡ ਨੀਤੀ 'ਚ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਨੌਕਰੀ ਦੇਣ ਸਬੰਧੀ ਕੋਈ ਜ਼ਿਕਰ ਨਹੀਂ ਹੈ। ਖ਼ਾਸ ਕਰਕੇ ਜਿਹੜੇ ਖਿਡਾਰੀ ਆਪਣੀ ਪੂਰੀ ਉਮਰ ਖੇਡ ਨੂੰ ਸਮਰਪਿਤ ਕਰ ਕੇ ਮੈਡਲ ਲਿਆ ਚੁੱਕੇ ਹਨ ਉਨ੍ਹਾਂ ਨੂੰ ਨੌਕਰੀ ਦੇਣ ਲਈ ਕੋਈ ਤਜਵੀਜ਼ ਨਹੀਂ ਰੱਖੀ ਗਈ ਹੈ।

ਪੰਜਾਬ ਦੇ ਖਿਡਾਰੀਆਂ ਦਾ ਹਾਲ: ਪੰਜਾਬ ਦੇ ਕਈ ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਤਾਹ ਉਮਰ ਖੇਡਾਂ ਨੂੰ ਸਮਰਪਿਤ ਕਰ ਦਿੱਤੀ ਪਰ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਹਨ। ਜੇਕਰ ਮਿਲੀ ਵੀ ਹੈ ਤਾਂ ਕੇਂਦਰ ਦੇ ਮਹਿਕਮੇ 'ਚ ਹੀ ਉਨ੍ਹਾਂ ਨੂੰ ਨੌਕਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਲੁਧਿਆਣਾ ਦੇ ਵਿਕਾਸ ਠਾਕੁਰ ਕਾਮਨਵੈਲਥ ਚ 3 ਵਾਰ ਮੈਡਲ ਲਿਆਉਣ ਵਾਲੇ ਇਕ ਲੋਤੇ ਪੰਜਾਬ ਦੇ ਵੇਟ ਲਿਫਟਰ ਹਨ ਪਰ ਉਨ੍ਹਾਂ ਨੂੰ ਕੇਂਦਰ ਦੇ ਮਹਿਕਮੇ 'ਚ ਨੌਕਰੀ ਮਿਲੀ, ਜਿਸ ਕਰਕੇ ਘਰੋਂ ਦੂਰ ਰਹਿਣ ਲਈ ਮਜਬੂਰ ਹੋਣਾ ਪਿਆ ਹੈ। ਇਸੇ ਤਰਾਂ ਲੁਧਿਆਣਾ ਦੀ ਰਮਨਦੀਪ ਕੌਰ ਪੋਲੀਓ ਗ੍ਰਸਤ ਹੋਣ ਦੇ ਬਾਵਜੂਦ ਜਰਨਲ ਕੈਟਾਗਰੀ 'ਚ ਉਸ ਨੇ ਕਮਾਨ ਵੈਲਥ 'ਚ ਉਸ ਨੇ ਮੈਡਲ ਲਿਆਂਦਾ ਉਸ ਨੂੰ ਵੀ ਨਾ ਤਾਂ ਕੋਈ ਇਨਾਮੀ ਰਾਸ਼ੀ ਮਿਲੀ ਅਤੇ ਨਾ ਹੀ ਕੋਈ ਨੌਕਰੀ। ਅਜਿਹਾ ਹੀ ਹਾਲ ਸ਼ੁਭਮ ਵਧਵਾ ਦਾ ਹੈ ਜੋਕਿ ਹਾਲ ਹੀ 'ਚ ਏਸ਼ੀਅਨ ਖੇਡਾਂ 'ਚ ਕਾਂਸੀ ਦਾ ਤਗਮਾ ਲੈਕੇ ਆਇਆ ਹੈ ਪਰ ਉਸ ਨੂੰ ਨਾ ਤਾਂ ਕੋਈ ਇਨਾਮੀ ਰਾਸ਼ੀ ਮਿਲੀ ਹੈ ਅਤੇ ਨਾ ਹੀ ਉਸ ਨੂੰ ਕੋਈ ਨੌਕਰੀ ਦਾ ਸਰਕਾਰ ਨੇ ਐਲਾਨ ਕੀਤਾ।

ਪੰਜਾਬ ਦੇ ਖਿਡਾਰੀਆਂ ਨੂੰ ਆ ਰਹੀ ਗੁਜਰਾਤ, ਹਰਿਆਣਾ ਤੋਂ ਆਫਰ, ਨਵੀਂ ਖੇਡ ਨੀਤੀ ਤੋਂ ਵੀ ਖਿਡਾਰੀ ਨਾ ਖੁਸ਼ ਕਿਉਂ?
ਪੰਜਾਬ ਦੇ ਖਿਡਾਰੀਆਂ ਨੂੰ ਆ ਰਹੀ ਗੁਜਰਾਤ, ਹਰਿਆਣਾ ਤੋਂ ਆਫਰ, ਨਵੀਂ ਖੇਡ ਨੀਤੀ ਤੋਂ ਵੀ ਖਿਡਾਰੀ ਨਾ ਖੁਸ਼ ਕਿਉਂ?

ਗਹਿਣੇ ਵੇਚ ਜਿੱਤੇ ਮੈਡਲ: ਕਾਮਨਵੈਲਥ ਖੇਡਾਂ 2017 'ਚ ਰਮਨਦੀਪ ਕੌਰ ਸੋਨ ਤਗਮਾ ਆਪਣੇ ਨਾਂ ਕਰਕੇ ਆਈ ਸੀ। ਉਸ ਨੇ ਹਾਲ ਹੀ 'ਚ ਦੁਬਈ 'ਚ ਹੋਈ ਚੈਂਪੀਅਨਸ਼ਿਪ ਦੇ ਵਿੱਚ ਵੀ ਗੋਲਡ ਮੈਡਲ ਹਾਸਿਲ ਕੀਤਾ, ਪਰ ਇਸ ਦੇ ਬਾਵਜੂਦ ਉਸ ਨੂੰ ਨੌਕਰੀ ਨਹੀਂ ਮਿਲੀ ਅਤੇ ਨਾ ਹੀ ਕੋਈ ਕੈਸ਼ ਇਨਾਮ ਮਿਲਿਆ ਹੈ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਰਮਨਦੀਪ ਨੇ ਦੱਸਿਆ ਕਿ ' ਮੈਂ ਪੋਸਟ ਗਰੇਜੂਏਟ ਹਾਂ ਮੇਰੀਆਂ ਦੋ ਬੱਚੀਆਂ ਨੇ 30 ਅਗਸਤ 2022 'ਚ ਖੇਡ ਮੰਤਰੀ ਨੂੰ ਉਸ ਨੇ ਆਪਣੀ ਫ਼ਾਇਲ ਦਿੱਤੀ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਨਾਂ ਤਾਂ ਨੌਕਰੀ ਮਿਲੀ ਹੈ ਅਤੇ ਨਾ ਹੀ ਉਸ ਨੂੰ ਕੋਈ ਕੈਸ਼ ਇਨਾਮ ਮਿਲਿਆ, ਪੋਲੀਓ ਹੋਣ ਦੇ ਬਾਵਜੂਦ ਮੈਂ ਜਰਨਲ ਕੈਟਾਗਿਰੀ ਦੇ ਵਿੱਚ ਖੇਡੀ ਸੀ, ਪਰ ਮੈਨੂੰ ਕੋਈ ਇਨਾਮ ਨਹੀਂ ਦਿੱਤਾ ਗਿਆ, ਖੇਡ ਮੰਤਰੀ ਨੇ ਇੱਕ ਮਹੀਨੇ ਦੇ ਵਿਚ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ, ਮੈਂ ਲੋਕਾਂ ਦੇ ਕੱਪੜੇ ਸਿਲਾਈ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹਾਂ, ਪਰ ਇਸ ਦੇ ਬਾਵਜੂਦ ਸਰਕਾਰ ਨੇ ਮੇਰੀ ਬਾਂਹ ਨਹੀਂ ਫੜੀ, ਨਵੀਂ ਨੀਤੀ ਦੇ ਵਿੱਚ ਵੀ ਸਾਡੇ ਵਰਗੇ ਖਿਡਾਰੀਆਂ ਲਈ ਕੋਈ ਤਜਵੀਜ਼ ਨਹੀਂ ਰੱਖੀ ਗਈ ਮੇਰੀ ਉਮਰ 34 ਸਾਲ ਦੀ ਹੋ ਚੁੱਕੀ ਹੈ, ਇੰਟਰਨੈਸ਼ਨਲ ਮੈਡਲ ਲਿਆਉਣ ਦੇ ਬਾਵਜੂਦ ਵੀ ਮੇਰੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ ' ।

ਖਿਡਾਰੀ ਆਪਣੇ ਖਰਚੇ 'ਤੇ ਜਾਂਦੇ ਖੇਡਣ: 4 ਵਾਰ ਟੇਬਲ ਟੈਨਿਸ 'ਚ ਨੈਸ਼ਨਲ ਚੈਂਪੀਅਨ ਰਹਿ ਚੁੱਕੇ ਸ਼ੁਭਮ ਨੇ 2019 'ਚ ਅਪਣਾ ਸਫ਼ਰ ਸ਼ੁਰੂ ਕੀਤਾ ਸੀ, ਇਕ ਹਾਦਸੇ 'ਚ ਉਸ ਦੇ ਸਰੀਰ ਨੇ 90 ਫ਼ੀਸਦੀ ਕੰਮ ਕਰਨਾ ਬੰਦ ਕਰ ਦਿੱਤਾ ਸੀ ਪਰ ਸਖ਼ਤ ਮਿਹਨਤ ਦੇ ਬਾਵਜੂਦ ਉਸ ਨੇ ਨੈਸ਼ਨਲ 'ਚ 2 ਵਾਰ ਗੋਲਡ ਮੈਡਲ ਹਾਸਿਲ ਕੀਤਾ। ਜੁਲਾਈ 2023 'ਚ ਤਾਇਵਾਨ ਦੀਆਂ ਖੇਡਾਂ 'ਚ ਉਸ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ। ਉਸ ਨੇ ਕੌਮਾਂਤਰੀ ਖਿਡਾਰੀਆਂ ਨੂੰ ਮਾਤ ਦਿਤੀ ਹੈ ਪਰ ਉਸ ਨੂੰ ਨਾ ਤਾਂ ਕੋਈ ਇਨਾਮ ਰਾਸ਼ੀ ਦਿੱਤੀ ਗਈ ਅਤੇ ਨਾ ਹੀ ਉਸ ਨੂੰ ਕੋਈ ਨੌਕਰੀ ਮਿਲੀ। ਉਨ੍ਹਾਂ ਕਿਹਾ ਕਿ ਹੁਣ ਏਸ਼ੀਆ ਖੇਡਾਂ ਲਈ ਉਹ ਤਿਆਰੀ ਕਰ ਰਿਹਾ ਹੈ। ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਬਾਰੇ ਬੋਲਦੇ ਉਨ੍ਹਾ ਕਿਹਾ ਕਿ ਨੀਤੀ ਦੇ ਵਿੱਚ ਪੈਰਾਂ ਖਿਡਾਰੀਆਂ ਲਈ ਕੋਈ ਤਜਵੀਜ਼ ਨਹੀਂ ਰੱਖੀ ਗਈ ਹੈ, ਜਿਵੇਂ ਅਸੀਂ ਆਪਣੀ ਰੈਂਕਿੰਗ ਵਧਾਉਣ ਲਈ ਏਸ਼ਿਅਨ ਅਤੇ ਓਲੰਪਿਕ ਦੇ ਵਿੱਚ ਹਿੱਸਾ ਲੈ ਸਕੀਏ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ ਉਨ੍ਹਾਂ ਲਈ ਆਪਣੇ ਕੋਲੋਂ ਹੀ ਪੈਸੇ ਖਰਚ ਕਰਨੇ ਪੈਂਦੇ ਹਨ। ਉਹਨਾਂ ਕਿਹਾ ਕਿ ਗੁਜਰਾਤ ਅਤੇ ਹਰਿਆਣਾ ਤੋਂ ਉਸ ਨੂੰ ਏਸ਼ੀਆ ਖੇਡਣ ਲਈ ਐਨ ਓ ਸੀ ਦੇ ਕੇ ਆਉਣ ਦਾ ਸੱਦਾ ਵੀ ਦਿੱਤਾ ਗਿਆ ਹੈ ਪਰ ਉਹ ਆਪਣੇ ਪੰਜਾਬ ਲਈ ਖੇਡਣਾ ਚਾਹੁੰਦਾ ਹੈ। ਪੰਜਾਬ ਦੇ ਵਿੱਚ ਰਹਿ ਕੇ ਉਹ ਪੰਜਾਬ ਦਾ ਨਾਂ ਰੋਸ਼ਨ ਕਰ ਰਿਹਾ ਹੈ ਉਹ ਇਕਲੌਤਾ ਖਿਡਾਰੀ ਹੈ ਜਿਸ ਨੇ ਇਨ੍ਹਾਂ ਮੈਡਲ ਹਾਸਿਲ ਕੀਤੇ ਹਨ ਪਰ ਇਸਦੇ ਬਾਵਜੂਦ ਸਕੂਲ ਨੌਕਰੀ ਨਹੀਂ ਮਿਲ ਰਹੀ।

Last Updated : Aug 10, 2023, 11:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.