ETV Bharat / state

Ludhiana Gas Leak Case: ਗਿਆਸਪੁਰਾ ਗੈਸ ਲੀਕ ਮਾਮਲੇ 'ਤੇ NGT ਨੇ ਲਿਆ ਨੋਟਿਸ, ਜਾਂਚ ਲਈ ਟੀਮ ਗਠਨ - ਰੈਡ ਕੈਟੇਗਰੀ

ਗਿਆਸਪੁਰਾ ਗੈਸ ਲੀਕ ਮਾਮਲੇ 'ਤੇ NGT ਨੇ ਨੋਟਿਸ ਲੈਂਦਿਆ, ਇਸ ਪੂਰੇ ਮਾਮਲੇ ਦੀ ਜਾਂਚ ਲਈ ਇੱਕ ਟੀਮ ਦਾ ਗਠਨ ਕੀਤਾ ਹੈ ਜੋ ਪੂਰੇ ਮਾਮਲੇ ਦੀ ਰਿਪੋਰਟ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਸੌਂਪੇਗੀ।

Etv Bharat
Etv Bharat
author img

By

Published : May 2, 2023, 1:02 PM IST

Updated : May 2, 2023, 1:08 PM IST

ਲੁਧਿਆਣਾ: ਜ਼ਿਲ੍ਹੇ ਦੇ ਗਿਆਸਪੁਰਾ ਦੇ ਸੂਆ ਰੋਡ ’ਤੇ ਜ਼ਹਿਰੀਲੀ ਗੈਸ ਲੀਕ ਹੋਣ ਦੇ ਮਾਮਲੇ ਵਿੱਚ ਐਨਜੀਟੀ ਨੇ ਨੋਟਿਸ ਲੈਂਦੇ ਹੋਏ ਇੱਕ ਜਾਂਚ ਕਮੇਟੀ ਦਾ ਗਠਨ ਕਰਨ ਦਿੱਤਾ ਹੈ। ਦੱਸ ਦਈਏ ਕਿ ਇਹ ਕਮੇਟੀ ਪੂਰੇ ਮਾਮਲੇ ਦੀ ਜਾਂਚ ਕਰਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਰਿਪੋਰਟ ਸੌਂਪੇਗੀ। ਉੱਥੇ ਹੀ, ਪੀਪੀਸੀਬੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ ਉੱਤੇ 10 ਟੀਮਾਂ ਦਾ ਗਠਨ ਕੀਤਾ ਗਿਆ ਅਤੇ ਘਟਨਾ ਵਾਲੀ ਥਾਂ ਦੇ ਨੇੜੇ 231 ਉਦਯੋਗਿਕ ਯੂਨਿਟਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਖੇਤਰ ਵਿੱਚ 80 ਫੀਸਦੀ ਉਦਯੋਗਿਕ ਇਕਾਈਆਂ ਰੈਡ ਕੈਟੇਗਰੀ ਵਿੱਚ ਆਉਂਦੀਆਂ ਹਨ। ਫੈਕਟਰੀਆਂ ਕੋਲੋਂ ਜਾਂਦੇ ਸੀਵਰੇਜ ਦੇ ਸੈਂਪਲ ਵੀ ਇਕਠੇ ਕੀਤੇ ਜਾ ਰਹੇ ਹਨ।

Ludhiana Gas Leak Case
ਗਿਆਸਪੁਰਾ ਗੈਸ ਲੀਕ ਮਾਮਲੇ 'ਤੇ NGT ਨੇ ਲਿਆ ਨੋਟਿਸ, ਜਾਂਚ ਲਈ ਟੀਮ ਗਠਨ

ਸੂਆ ਰੋਡ ਤੋਂ ਗੋਲਡਨ ਪੈਲੇਸ ਤੱਕ ਸੜਕ ਬੰਦ: ਸੂਆ ਰੋਡ ਤੋਂ ਗੋਲਡਨ ਪੈਲੇਸ ਨੂੰ ਜਾਣ ਵਾਲਾ ਰਸਤਾ ਗੈਸ ਲੀਕ ਹੋਣ ਕਾਰਨ ਪੁਲਿਸ ਵੱਲੋਂ ਬੰਦ ਕਰ ਦਿੱਤੇ ਗਏ ਸੀ। ਗੈਸ ਦਾ ਅਸਰ ਕਾਫੀ ਹੱਦ ਤੱਕ ਘਟ ਗਿਆ ਹੈ, ਪਰ ਫਿਰ ਵੀ ਇਲਾਕਾ ਸੀਲ ਰੱਖਿਆ ਗਿਆ। ਅਜੇ ਵੀ ਬਜ਼ੁਰਗਾਂ ਅਤੇ ਬੱਚਿਆਂ ਨੂੰ ਘਟਨਾ ਸਥਾਨ ਦੇ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਅਧਿਕਾਰੀ ਲਗਾਤਾਰ ਉਸ ਖੇਤਰ ਦੀ ਨਿਗਰਾਨੀ ਕਰ ਰਹੇ ਹਨ। ਇਸ ਦੇ ਨਾਲ ਹੀ NDRF ਦੀ ਟੀਮ ਵੀ ਮੌਕੇ 'ਤੇ ਮੌਜੂਦ ਹੈ।

ਇਸ ਤੋਂ ਪਹਿਲਾਂ ਗੈਸ ਲੀਕ ਮਾਮਲੇ 'ਚ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਤੱਕ ਲੱਗੇ ਸੀਸੀਟੀਵੀ ਕੈਮਰਿਆਂ 'ਚ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਕਿ ਕੋਈ ਵਿਅਕਤੀ ਜਾਂ ਟੈਂਕਰ ਸੀਵਰੇਜ 'ਚ ਕੈਮੀਕਲ ਪਾ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਆਈ.ਟੀ. ਐਸਆਈਟੀ ਕਮੇਟੀ ਵਿੱਚ ਇਨਵੈਸਟੀਗੇਸ਼ਨ ਡੀਸੀਪੀ ਹਰਮੀਤ ਹੁੰਦਲ, ਏਡੀਸੀਪੀ-2 ਸੁਹੇਲ ਮੀਰ, ਏਡੀਸੀਪੀ-4 ਤੁਸ਼ਾਰ ਗੁਪਤਾ, ਏਸੀਪੀ ਸਾਊਥ ਅਤੇ ਐਸਐਚਓ ਸ਼ਾਮਲ ਹਨ। ਪੁਲਿਸ ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਇਹ ਸਨਅਤੀ ਕੂੜਾ ਪਹਿਲੀ ਵਾਰ ਡੰਪ ਨਹੀਂ ਕੀਤਾ ਗਿਆ। ਸਨਅਤੀ ਕੂੜਾ ਅਕਸਰ ਇਨ੍ਹਾਂ ਸੀਵਰੇਜਾਂ ਵਿੱਚ ਡੰਪ ਕੀਤਾ ਜਾਂਦਾ ਰਿਹਾ ਹੈ। ਜ਼ਿਲ੍ਹਾ ਪੁਲੀਸ ਇਸ ਮਾਮਲੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਵੀ ਪੁੱਛਗਿੱਛ ਕਰੇਗੀ। ਇਸ ਮਾਮਲੇ ਨੂੰ ਹਲਕੇ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ। ਨੋਡਲ ਏਜੰਸੀ ਕੋਲ ਇਹਨਾਂ ਉਦਯੋਗਾਂ ਦਾ ਰਿਕਾਰਡ ਹੈ।

ਹਾਦਸੇ ਵਾਲੀ ਥਾਂ ਦੀ ਸੀਸੀਟੀਵੀ ਕੀਤੀ ਗਈ ਕੁਲੈਕਟ: ਇਸ ਦੇ ਨਾਲ ਹੀ, ਪ੍ਰਸ਼ਾਸਨ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਘਟਨਾ ਵਾਲੀ ਥਾਂ ਤੋਂ ਕੁਝ ਦੂਰੀ 'ਤੇ ਸੀਵਰੇਜ ਦਾ ਢੱਕਣ ਬੁਰੀ ਤਰ੍ਹਾਂ ਟੁੱਟਿਆ ਹੋਇਆ ਪਾਇਆ ਗਿਆ। ਸ਼ੱਕ ਹੈ ਕਿ ਉਕਤ ਥਾਂ 'ਤੇ ਟੈਂਕਰ ਆਦਿ 'ਚੋਂ ਕੈਮੀਕਲ ਪਾਇਆ ਗਿਆ ਹੈ। ਫਿਲਹਾਲ ਅਧਿਕਾਰੀ ਸਿਰਫ ਅੰਦਾਜ਼ੇ ਲਗਾ ਰਹੇ ਹਨ। ਜਿਸ ਇਲਾਕੇ 'ਚ ਇਹ ਹਾਦਸਾ ਹੋਇਆ ਹੈ, ਉੱਥੇ ਕਰੀਬ 50 ਉਦਯੋਗ ਚੱਲ ਰਹੇ ਹਨ। ਕੁਝ ਉਦਯੋਗਾਂ ਨੂੰ ਛੱਡ ਕੇ ਬਾਕੀਆਂ ਵਿੱਚੋਂ ਕਿਸੇ ਵਿੱਚ ਵੀ ਟਰੀਟਮੈਂਟ ਪਲਾਂਟ ਨਹੀਂ ਹਨ।

ਐਤਵਾਰ ਨੂੰ ਹੋਈ ਇਸ ਮੰਦਭਾਗੀ ਘਟਨਾ 'ਚ 11 ਮੌਤਾਂ : ਗਿਆਸਪੁਰਾ ਇਲਾਕੇ 'ਚ ਅਚਾਨਕ ਗੈਸ ਲੀਕ ਹੋਣ ਕਾਰਨ ਐਤਵਾਰ ਨੂੰ ਦੋ ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਨੇ ਜਲਦ ਹੀ 1 ਕਿਲੋਮੀਟਰ ਦਾ ਇਲਾਕਾ ਸੀਲ ਕਰ ਦਿੱਤਾ। ਚਿਹਰੇ 'ਤੇ ਮਾਸਕ ਪਾ ਕੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਮੌਕੇ ਉੱਤੇ ਐਨਡੀਆਰਐਫ ਟੀਮਾਂ ਵੀ ਪਹੁੰਚੀਆਂ। ਦੱਸ ਦਈਏ ਕਿ ਇਸ ਵਿੱਚ ਇਕ ਪਰਿਵਾਰ ਦੇ 5 ਜੀਅ ਮਾਰੇ ਗਏ ਜਿਸ ਨੂੰ 8 ਮਹੀਨੇ ਦੇ ਬੱਚੇ ਨੇ ਚਿਖਾ ਦਿਖਾਈ।

ਇਹ ਵੀ ਪੜ੍ਹੋ: Goldy Brar Most Wanted: ਕੈਨੇਡਾ ਨੇ ਚੋਟੀ ਦੇ ਲੋੜੀਂਦੇ ਭਗੌੜਿਆਂ ਵਿੱਚ ਸ਼ਾਮਲ ਕੀਤਾ ਗੈਂਗਸਟਰ ਗੋਲਡੀ ਬਰਾੜ

Last Updated : May 2, 2023, 1:08 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.