ETV Bharat / state

ਲੁਧਿਆਣਾ 'ਚ ਪੁਲਿਸ ਪ੍ਰਸ਼ਾਸਨ ਹੋਇਆ ਸਖ਼ਤ, ਰਾਤ 11 ਵਜੇ ਤੋਂ ਬਾਅਦ ਨਹੀਂ ਖੁੱਲ੍ਹਣਗੇ... - No restaurant

ਵੱਧ ਰਹੇ ਜੁਰਮ ਨੂੰ ਲੈ ਕੇ ਲੁਧਿਆਣਾ ਪੁਲਿਸ ਕਮਿਸ਼ਨਰ (Ludhiana Police Commissioner) ਵੱਲੋਂ ਬੀਤੇ ਦਿਨੀਂ ਆਰਡਰ ਜਾਰੀ ਕੀਤੇ ਗਏ ਸਨ ਕਿ ਰਾਤ 11 ਵਜੇ ਤੋਂ ਬਾਅਦ ਲੁਧਿਆਣਾ ਦੇ ਵਿੱਚ ਕੋਈ ਵੀ ਰੈਸਟੋਰੈਂਟ, ਢਾਬਾ ਜਾਂ ਫਿਰ ਆਈਸਕ੍ਰੀਮ ਪਾਰਲਰ ਨਹੀਂ ਖੁੱਲ੍ਹਣਗੇ, ਇਸ ਤੋਂ ਇਲਾਵਾ ਨਾ ਹੀ ਕਿਸੇ ਨੂੰ ਖਾਣਾ 11 ਵਜੇ ਤੋਂ ਬਾਅਦ ਪਰੋਸਿਆ ਜਾਵੇਗਾ, ਇੰਨਾ ਹੀ ਨਹੀਂ 10.30 ਵਜੇ ਤੋਂ ਬਾਅਦ ਰੈਸਟੋਰੈਂਟ ਕਿਸੇ ਕਿਸਮ ਦਾ ਕੋਈ ਆਰਡਰ ਵੀ ਨਹੀਂ ਲੈਣਗੇ।

ਲੁਧਿਆਣਾ 'ਚ ਪੁਲਿਸ ਪ੍ਰਸ਼ਾਸਨ ਹੋਇਆ ਸਖ਼ਤ
ਲੁਧਿਆਣਾ 'ਚ ਪੁਲਿਸ ਪ੍ਰਸ਼ਾਸਨ ਹੋਇਆ ਸਖ਼ਤ
author img

By

Published : Apr 24, 2022, 10:36 AM IST

ਲੁਧਿਆਣਾ: ਸ਼ਹਿਰ ਵਿੱਚ ਲਗਾਤਾਰ ਵੱਧ ਰਹੇ ਜੁਰਮ ਨੂੰ ਲੈ ਕੇ ਲੁਧਿਆਣਾ ਪੁਲਿਸ ਕਮਿਸ਼ਨਰ (Ludhiana Police Commissioner) ਵੱਲੋਂ ਬੀਤੇ ਦਿਨੀਂ ਆਰਡਰ ਜਾਰੀ ਕੀਤੇ ਗਏ ਸਨ ਕਿ ਰਾਤ 11 ਵਜੇ ਤੋਂ ਬਾਅਦ ਲੁਧਿਆਣਾ ਦੇ ਵਿੱਚ ਕੋਈ ਵੀ ਰੈਸਟੋਰੈਂਟ, ਢਾਬਾ ਜਾਂ ਫਿਰ ਆਈਸਕ੍ਰੀਮ ਪਾਰਲਰ ਨਹੀਂ ਖੁੱਲ੍ਹਣਗੇ, ਇਸ ਤੋਂ ਇਲਾਵਾ ਨਾ ਹੀ ਕਿਸੇ ਨੂੰ ਖਾਣਾ 11 ਵਜੇ ਤੋਂ ਬਾਅਦ ਪਰੋਸਿਆ ਜਾਵੇਗਾ, ਇੰਨਾ ਹੀ ਨਹੀਂ 10.30 ਵਜੇ ਤੋਂ ਬਾਅਦ ਰੈਸਟੋਰੈਂਟ ਕਿਸੇ ਕਿਸਮ ਦਾ ਕੋਈ ਆਰਡਰ ਵੀ ਨਹੀਂ ਲੈਣਗੇ।

ਉਨ੍ਹਾਂ ਕਿਹਾ ਕਿ ਖਦਸ਼ਾ ਸੀ ਕਿ ਰਾਤ ਨੂੰ ਅਹਾਤੇ, ਢਾਬੇ ਅਤੇ ਰੈਸਟੋਰੈਂਟ (Premises, terraces and restaurants) ਆਦਿ ਖੁੱਲ੍ਹਣ ਕਰਕੇ ਜੁਰਮ ਵੱਧਦਾ ਹੈ, ਪਰ ਪੁਲਿਸ ਕਮਿਸ਼ਨਰ (Police Commissioner) ਦੇ ਇਸ ਫ਼ੈਸਲੇ ਦਾ ਰੈਸਟੋਰੈਂਟ ਮਾਲਕਾਂ ਵੱਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਦਾ ਤਰਕ ਸੀ ਕਿ ਉਹ ਬੀਤੇ ਲੰਮੇ ਸਮੇਂ ਤੋਂ ਕੋਰੋਨਾ (Corona) ਮਹਾਂਮਾਰੀ ਨਾਲ ਜੂਝਦੇ ਰਹੇ ਹਨ ਅਤੇ ਹੁਣ ਉਨ੍ਹਾਂ ਦੇ ਕਾਰੋਬਾਰ ਕੁਝ ਚੱਲਣ ਲੱਗੇ ਹਨ ਤਾਂ ਪੁਲਿਸ (Police) ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਜਿਸ ਕਰਕੇ ਉਨ੍ਹਾਂ ਦੇ ਕਾਰੋਬਾਰ ਦਾ ਵੱਡਾ ਨੁਕਸਾਨ ਹੋਵੇਗਾ।

ਇਸੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ (Aam Aadmi Party) ਇਹ ਲੁਧਿਆਣਾ ਦੇ ਵਿਧਾਇਕਾਂ (MLAs of Ludhiana) ਦੇ ਨਾਲ ਬੀਤੇ ਦਿਨੀਂ ਹੋਟਲ ਕਾਰੋਬਾਰੀਆਂ ਵੱਲੋਂ ਇੱਕ ਮੁਲਾਕਾਤ ਵੀ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੂੰ 12 ਵਜੇ ਤੱਕ ਦਾ ਸਮਾਂ ਦੀ ਖੁੱਲ੍ਹ ਦਿੱਤੀ ਗਈ, ਪਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ (Aam Aadmi Party MLAs) ਦੇ ਸਾਰੇ ਦਾਅਵਿਆਂ ਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦਰਕਿਨਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕੋਈ ਵੀ ਆਰਡਰ ਪੁਲੀਸ ਵੱਲੋਂ ਜਾਰੀ ਨਹੀਂ ਕੀਤੇ ਗਏ।

ਲੁਧਿਆਣਾ 'ਚ ਪੁਲਿਸ ਪ੍ਰਸ਼ਾਸਨ ਹੋਇਆ ਸਖ਼ਤ

ਪੁਲਿਸ ਦੀ ਸਖ਼ਤੀ: ਲੁਧਿਆਣਾ ਵਿੱਚ ਬੀਤੇ ਦਿਨਾਂ ਅੰਦਰ ਲਗਾਤਾਰ ਵੱਧ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ (Police Commissioner) ਨੇ ਇਹ ਫ਼ੈਸਲਾ ਲਿਆ ਸੀ ਕਿ ਲੁਧਿਆਣਾ ਵਿੱਚ ਦੇਰ ਰਾਤ ਤਕ ਖੁੱਲ੍ਹਣ ਵਾਲੇ ਦੁਕਾਨਾਂ ਹੋਟਲ ਰੈਸਟੋਰੈਂਟ ਢਾਬੇ ਸ਼ਰਾਬ ਦੇ ਠੇਕੇ ਕਲੱਬ ਆਈਸਕ੍ਰੀਮ ਪਾਰਲਰ ਆਦਿ ਖੁੱਲ੍ਹੇ ਰਹਿੰਦੇ ਹਨ। ਜਿਸ ਕਰਕੇ ਅਪਰਾਧੀਆਂ ਨੂੰ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਮੌਕਾ ਮਿਲ ਜਾਂਦਾ ਹੈ ਜਿਸ ਕਰਕੇ ਪੁਲਿਸ ਕਮਿਸ਼ਨਰ ਵੱਲੋਂ ਇਨ੍ਹਾਂ ਨੂੰ ਦੇਰ ਰਾਤ ਤੱਕ ਖੁੱਲ੍ਹੇ ਰਹਿਣ ਤੇ ਪਾਬੰਦੀ ਲਗਾਈ ਗਈ ਸੀ। ਤਿੰਨ ਦਿਨ ਪਹਿਲਾਂ ਪੁਲਿਸ ਕਮਿਸ਼ਨਰ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਨਿਰਦੇਸ਼ ਦਿੱਤੇ ਗਏ ਸਨ।

ਹੋਟਲ ਕਾਰੋਬਾਰੀਆਂ ਦਾ ਵਿਰੋਧ: ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦਾ ਹੋਟਲ ਕਾਰੋਬਾਰ ਨਾਲ ਜੁੜੇ ਹੋਏ ਕਾਰੋਬਾਰੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ, ਜਿਸ ਸਬੰਧੀ ਉਹ ਪਹਿਲਾਂ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਮਿਲੇ ਅਤੇ ਮੁਸ਼ਕਿਲ ਹੱਲ ਨਾ ਹੋਣ ‘ਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ, ਇਸ ਸਬੰਧੀ ਬਕਾਇਦਾ ਬੀਤੇ ਦਿਨੀਂ ਲੁਧਿਆਣਾ ਦੇ ਅੰਦਰ ਸਰਕਟ ਹਾਊਸ ਵਿਖੇ ਇਕ ਵੱਡੀ ਮੀਟਿੰਗ ਹੋਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਪਹੁੰਚੇ ਅਤੇ ਆਪਣੇ ਪੱਧਰ ਤੇ ਹੀ ਹੋਟਲ ਕਾਰੋਬਾਰੀਆਂ ਨੂੰ ਦਾਅਵਾ ਕਰ ਦਿੱਤਾ ਕਿ ਉਹ ਇਸ ਦਾ ਮਸਲਾ ਹੱਲ ਕਰ ਦੇਣਗੇ।

ਲੁਧਿਆਣਾ 'ਚ ਪੁਲਿਸ ਪ੍ਰਸ਼ਾਸਨ ਹੋਇਆ ਸਖ਼ਤ
ਲੁਧਿਆਣਾ 'ਚ ਪੁਲਿਸ ਪ੍ਰਸ਼ਾਸਨ ਹੋਇਆ ਸਖ਼ਤ

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਦਾਅਵਾ: ਹੋਟਲ ਰੈਸਟੋਰੈਂਟ ਐਸੋਸੀਏਸ਼ਨ ਦੇ ਮਾਲਕਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਇੱਕ ਅਪ੍ਰੈਲ ਤੱਕ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਛੋਟ ਦਿੱਤੀ ਜਾਵੇਗੀ, ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਸਨ, ਪਰ ਅਸੀਂ ਹੋਟਲ ਐਸੋਸੀਏਸ਼ਨ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਵੇਖਦਿਆਂ ਉਨ੍ਹਾਂ ਨੂੰ ਇੱਕ ਅਪ੍ਰੈਲ ਤੱਕ ਦਾ ਸਮਾਂ ਦੇ ਦਿੱਤਾ ਹੈ।

ਜਿਸ ਵਿੱਚ 12 ਵਜੇ ਤੱਕ ਦੀ ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ, ਪਰ ਇੱਕ ਅਪ੍ਰੈਲ ਤੋਂ ਬਾਅਦ ਉਨ੍ਹਾਂ ਨੂੰ ਇਹ ਹੁਕਮ ਮੰਨਣੇ ਪੈਣਗੇ ਆਪਣੀ ਸੁਰੱਖਿਆ ਦੇ ਲਈ ਉਨ੍ਹਾਂ ਨੂੰ ਪ੍ਰਾਈਵੇਟ ਸੁਰੱਖਿਆ ਮੁਲਾਜ਼ਮਾਂ ਦਾ ਪ੍ਰਬੰਧ ਕਰਨਾ ਹੋਵੇਗਾ ਇੰਨਾ ਹੀ ਨਹੀਂ। ਉਨ੍ਹਾਂ ਨੂੰ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਇਸ ਸਬੰਧੀ ਵੀ ਕਦਮ ਚੁੱਕਣੇ ਪੈਣਗੇ।

ਪੁਲਿਸ ਕਮਿਸ਼ਨਰ ਦੀ ਸਖ਼ਤੀ: ਇਸ ਸਬੰਧੀ ਜਦੋਂ ਪੁਲਿਸ ਕਮਿਸ਼ਨਰ ਨਾਲ ਸਾਡੇ ਸਹਿਯੋਗੀ ਵੱਲੋਂ ਬੀਤੇ ਦਿਨੀਂ ਗੱਲਬਾਤ ਕੀਤੀ ਗਈ ਤਾਂ ਪੁਲੀਸ ਕਮਿਸ਼ਨਰ ਨੇ ਸਾਫ਼ ਕਹਿ ਕਿ ਇਸ ਸਬੰਧੀ ਅਸੀਂ ਕੋਈ ਵੀ ਢਿੱਲ ਨਹੀਂ ਦਿੱਤੀ ਅਤੇ ਨਾ ਹੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਸਖ਼ਤੀ ਬਰਕਰਾਰ ਹੈ ਅਤੇ ਇਸ ਦੀ ਜੇਕਰ ਕੋਈ ਉਲੰਘਣਾ ਕਰੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ, ਉਨ੍ਹਾਂ ਸਾਫ ਤੌਰ ‘ਤੇ ਕਿਹਾ ਕਿ ਜੇਕਰ ਹੋਟਲ ਰੈਸਟੋਰੈਂਟ ਅਤੇ ਆਈਸਕ੍ਰੀਮ ਪਾਰਲਰ ਦਾ ਕੰਮ ਰਾਤ ਨੂੰ ਹੀ ਜ਼ਿਆਦਾ ਚੱਲਦਾ ਹੈ ਤੇ ਉਨ੍ਹਾਂ ਨੂੰ ਇਸ ਤੋਂ ਕਮਾਈ ਜ਼ਿਆਦਾ ਹੋ ਰਹੀ ਹੈ ਤਾਂ ਉਹ ਆਪਣੀ ਸੁਰੱਖਿਆ ਦਾ ਪ੍ਰਬੰਧ ਆਪਣੇ ਪੱਧਰ ‘ਤੇ ਕਰਨ ਟਰੈਫਿਕ ਦੀ ਸਮੱਸਿਆ ਇਲਾਕੇ ਵਿੱਚ ਨਾ ਪੈਦਾ ਹੋਣ ਦੇਣ ਅਤੇ ਉਹ ਆਪਣੀ ਪੁਲਿਸ ਫੋਰਸ ਨੂੰ ਨਿੱਜੀ ਕੰਮਾਂ ਲਈ ਹੋਲਡ ਨਹੀਂ ਕਰ ਸਕਦੇ ਕਿਉਂਕਿ ਫੋਰਸ ਦੀ ਪਹਿਲਾਂ ਹੀ ਕਮੀ ਹੈ।

ਇਹ ਵੀ ਪੜ੍ਹੋ: ਲੁਧਿਆਣਾ ਮਾਲ 'ਚ ਲੁਕੇ 5 ਗੈਂਗਸਟਰ ਗ੍ਰਿਫਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.