ਲੁਧਿਆਣਾ : ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ, ਜਿਸ ਵੱਲੋਂ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਸੜਕਾਂ ਉਤੇ ਚੱਲਣ ਸਮੇਂ ਸੁਰੱਖਿਅਤ ਰਹਿਣਗੇ। ਇਸ ਤੋਂ ਇਲਾਵਾ ਕੌਮੀ ਸੜਕ ਸੁਰੱਖਿਆ ਕੌਂਸਲ ਅਤੇ ਕੌਮੀ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਵੀ ਇਸ ਸਬੰਧੀ ਲਿਖਿਆ ਗਿਆ ਹੈ। ਦੂਜੇ ਪਾਸੇ ਪੰਜਾਬ ਦੇ ਵਿੱਚ ਸੜਕਾਂ ਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਹਨ ਕਿ ਲੋਕ ਸੜਕਾਂ ਉਤੇ ਚੱਲਣ ਲੱਗਿਆਂ ਕਈ ਵਾਰ ਵੀ ਸੋਚਦੇ ਹਨ। ਖਾਸ ਕਰਕੇ ਗੱਲ ਜੇਕਰ ਲੁਧਿਆਣਾ ਦੀ ਕੀਤੀ ਜਾਵੇ ਤਾਂ ਇਥੇ ਹਰ ਸਾਲ ਸਭ ਤੋਂ ਵੱਧ ਸੜਕ ਹਾਦਸਿਆਂ ਵਿਚ ਲੋਕ ਜਾਨ ਗੁਆਉਂਦੇ ਹਨ। ਇਹ ਖੁਲਾਸਾ ਐਨਸੀਆਰਬੀ ਦੀ ਰਿਪੋਰਟ ਵਿੱਚ ਹੋਇਆ ਹੈ ਕਿ ਪੈਦਲ ਚੱਲਣ ਵਾਲੇ ਅਤੇ ਸਾਈਕਲ ਚਲਾਉਣ ਵਾਲੇ ਲੋਕ ਜ਼ਿਆਦਾਤਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ।
ਖਸਤਾ ਹਾਲ ਲੁਧਿਆਣਾ ਦੀਆਂ ਸੜਕਾਂ : ਲੁਧਿਆਣਾ ਵਿੱਚ ਜ਼ਿਆਦਾਤਰ ਸੜਕਾਂ ਨਿਰਮਾਣ ਅਧੀਨ ਹਨ ਅਤੇ ਨਿੱਤ ਦਿਨ ਹਾਦਸਿਆਂ ਨੂੰ ਸੱਦਾ ਦਿੰਦੀਆਂ ਹਨ। ਇਥੋਂ ਤੱਕ ਕੇ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਵੀ ਕਈ ਅਜਿਹੇ ਬਲੈਕ ਸਪੋਟ ਲੱਭੇ ਗਏ ਹਨ, ਜਿਥੇ ਸੜਕ ਹਾਦਸੇ ਜ਼ਿਆਦਾ ਹੁੰਦੇ ਹਨ, ਪਰ ਇਸਦੇ ਬਾਵਜੂਦ ਉਹ ਇਸ ਸਮੱਸਿਆ ਦਾ ਹੱਲ ਕਰਨ ਵਿਚ ਅਸਮਰਥ ਰਹੇ ਹਨ।
ਜ਼ਮੀਨੀ ਪੱਧਰ ਉਤੇ ਰਾਈਟ ਟੂ ਵਾਕ ਲਾਗੂ ਕਰਨਾ ਔਖਾ : ਉਨ੍ਹਾਂ ਕਿਹਾ ਕਿ ਇਹ ਸੋਚ ਤਾਂ ਚੰਗੀ ਹੈ, ਪਰ ਇਸ ਜ਼ਮੀਨੀ ਪੱਧਰ ਉਤੇ ਲਾਗੂ ਕਰਨਾ ਓਨਾ ਹੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ, ਜੋ ਸੜਕਾਂ ਦਾ ਹਾਲ ਹੈ ਉਸ ਤੋਂ ਸਭ ਜਾਣੂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਲਾਨਾ ਸੜਕ ਹਾਦਸਿਆਂ ਵਿੱਚ ਪੰਜ ਹਜ਼ਾਰ ਦੇ ਕਰੀਬ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ। ਲੁਧਿਆਣਾ ਦੇਸ਼ ਵਿਚ ਦੂਜੇ ਨੰਬਰ ਦਾ ਸ਼ਹਿਰ ਹੈ, ਜਿਥੇ ਸਭ ਤੋਂ ਜ਼ਿਆਦਾ ਸੜਕ ਹਾਦਸੇ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਸੜਕ ਬਣਾਉਣ ਵਾਲੀਆਂ ਕੰਪਨੀਆਂ, ਪੀਡਬਲਿਊਡੀ ਨਗਰ ਨਿਗਮ ਅਤੇ ਨੈਸ਼ਨਲ ਅਥਾਰਟੀ ਤੇ ਸਰਕਾਰ ਨੂੰ ਅਪੀਲ ਕਰਨਗੇ ਕਿ ਪੰਜਾਬ ਵਿੱਟ ਰਾਈਟ ਟੂ ਵੇਅ ਲਾਗੂ ਕਰਨ ਤੋਂ ਪਹਿਲਾਂ ਅਜਿਹੀਆਂ ਸੜਕਾਂ ਦਾ ਨਿਰਮਾਣ ਕੀਤਾ ਜਾਵੇ, ਜੋ ਸੁਰੱਖਿਅਤ ਹੋਣ।
- Sirhind Fateh Diwas: ਸਰਹਿੰਦ ਫਤਿਹ ਦਿਵਸ 'ਤੇ ਮੁੱਖ ਮੰਤਰੀ ਮਾਨ ਨੇ ਪੰਜਾਬ ਵਾਸੀਆਂ ਨੂੰ ਦਿੱਤੀ ਵਧਾਈ
- CBSE 12th Result 2023 : CBSE ਵੱਲੋਂ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ, ਕੁੜੀਆਂ ਨੇ ਮਾਰੀ ਬਾਜ਼ੀ
- International Nurses Day : ਨਰਸਾਂ ਦੇ ਯੋਗਦਾਨ ਨੂੰ ਸਨਮਾਨ ਤੇ ਯਾਦ ਕਰਨ ਦਾ ਦਿਨ ਹੈ, ਅੰਤਰਰਾਸ਼ਟਰੀ ਨਰਸ ਦਿਵਸ, ਜਾਣੋ ਖਾਸ ਤੱਥ
ਕਿਵੇਂ ਲਾਗੂ ਹੋਣਗੇ ਨਿਯਮ ? ਪੰਜਾਬ ਵਿੱਚ ਜਿਹੜੀਆਂ ਸੜਕਾਂ ਬਣ ਚੁੱਕੀਆਂ ਹਨ, ਉਥੇ ਕਿਸ ਤਰ੍ਹਾਂ ਇਨ੍ਹਾਂ ਨਿਯਮਾਂ ਨੂੰ ਲਾਗੂ ਕੀਤਾ ਜਾਵੇਗਾ ਇਹ ਵੀ ਇਕ ਵੱਡਾ ਸਵਾਲ ਹੈ। ਪੰਜਾਬ ਵਿੱਚ ਜਿੰਨੀਆਂ ਵੀ ਸੜਕਾਂ ਬਣੀਆਂ ਹਨ, ਉਨ੍ਹਾਂ 'ਤੇ ਜ਼ਿਆਦਾਤਰ ਸਾਇਕਲ ਟਰੈਕ ਨਹੀਂ ਬਣੇ ਹੋਏ। ਉਨ੍ਹਾਂ ਕਿਹਾ ਕਿ ਸੜਕਾਂ ਦੇ ਹਾਲਾਤ ਸੁਧਾਰਨਾ ਬੇਹੱਦ ਜ਼ਰੂਰੀ ਹੈ, ਜੋ ਕਿ ਸਮੇਂ ਦੀ ਲੋੜ ਹੈ।
ਐਨਸੀਆਰਬੀ ਦੀ ਰਿਪੋਰਟ : ਪੰਜਾਬ ਵਿਚ ਸਾਲ 2021 ਦੇ ਅੰਦਰ 4589 ਸੜਕ ਹਾਦਸਿਆਂ ਵਿਚ ਲੋਕਾਂ ਨੇ ਜਾਨ ਗੁਆਈ। ਐਨਸੀਆਰਬੀ ਦੀ ਰਿਪੋਰਟ ਮੁਤਾਬਿਕ ਇਕੱਲੇ ਲੁਧਿਆਣਾ ਸ਼ਹਰਿ ਵਿੱਚ ਹੀ ਸਾਲਾਨਾ 500 ਦੇ ਕਰੀਬ ਸੜਕ ਹਾਦਸਿਆਂ ਕਾਰਨ ਲੋਕ ਆਪਣੀ ਜਾਨ ਗੁਆ ਦਿੰਦੇ ਹਨ। ਖਾਸ ਕਰਕੇ 2021 ਵਿੱਚ 478 ਲੋਕਾਂ ਨੇ ਸੜਕ ਹਾਦਸਿਆਂ ਵਿਚ ਆਪਣੀ ਜਾਨ ਗੁਆਈ ਅਤੇ ਜ਼ਿਆਦਾਤਰ ਸੜਕ ਹਾਦਸੇ ਸ਼ਾਮ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਹੀ ਵਾਪਰੇ ਹਨ। ਉਨ੍ਹਾਂ ਵਿੱਚ ਇੱਕ ਵੱਡਾ ਕਾਰਨ ਸੜਕਾਂ ਦੀ ਖ਼ਸਤਾ ਹਾਲਤ ਵੀ ਹੈ। ਸੜਕਾਂ ਪੈਦਲ ਚੱਲਣ ਲਈ ਸੁਰੱਖਿਅਤ ਹੋਣੀਆਂ ਜ਼ਰੂਰੀ ਹਨ, ਪਰ ਜੇਕਰ ਪ੍ਰਸ਼ਾਸਨ ਉਸ ਨੂੰ ਸਹੀ ਤਰ੍ਹਾਂ ਲਾਗੂ ਕਰੇ ਤਾਂ ਹੀ ਇਸ ਦਾ ਫਾਇਦਾ ਹੈ। ਕਾਗਜ਼ੀ ਤੌਰ ਉਤੇ ਨਹੀਂ ਸਗੋਂ, ਜ਼ਮੀਨੀ ਪੱਧਰ ਉਤੇ ਕੰਮ ਹੋਣੇ ਜ਼ਰੂਰੀ ਹਨ।