ETV Bharat / state

ਅਕਾਲੀ-ਬਸਪਾ 'ਚ ਸੀਟ ਨੂੰ ਲੈ ਕੇ ਪਿਆ ਨਵਾਂ ਕਲੇਸ਼

author img

By

Published : Nov 28, 2021, 8:45 PM IST

ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਵੱਲੋਂ ਵਿਧਾਨ ਸਭਾ ਹਲਕਾ ਰਾਏਕੋਟ ਦੀ ਸੀਟ ਦੀ ਕੀਤੀ ਤਬਦੀਲੀ ਦਾ ਅਸਰ ਸਾਹਮਣੇ ਆਉਣ ਲੱਗ ਪਿਆ ਹੈ। ਜਿਸ ਤਹਿਤ ਜਿਆਦਾਤਰ ਅਕਾਲੀ ਆਗੂ ਤੇ ਵਰਕਰਾਂ ਬਸਪਾ ਨੂੰ ਸੀਟ ਛੱਡਣ ਦਾ ਵਿਰੋਧ ਕਰ ਰਹੇ ਹਨ।

ਅਕਾਲੀ-ਬਸਪਾ 'ਚ ਸੀਟ ਨੂੰ ਲੈ ਕੇ ਪਿਆ ਨਵਾਂ ਕਲੇਸ਼
ਅਕਾਲੀ-ਬਸਪਾ 'ਚ ਸੀਟ ਨੂੰ ਲੈ ਕੇ ਪਿਆ ਨਵਾਂ ਕਲੇਸ਼

ਲੁਧਿਆਣਾ: ਅਗਾਮੀ ਵਿਧਾਨ ਸਭਾ ਚੋਣਾਂ (Assembly Elections) ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਵੱਲੋਂ ਵਿਧਾਨ ਸਭਾ (Vidhan Sabha) ਹਲਕਾ ਰਾਏਕੋਟ ਦੀ ਸੀਟ ਦੀ ਕੀਤੀ ਤਬਦੀਲੀ ਦਾ ਅਸਰ ਸਾਹਮਣੇ ਆਉਣ ਲੱਗ ਪਿਆ ਹੈ। ਜਿਸ ਤਹਿਤ ਜਿਆਦਾਤਰ ਅਕਾਲੀ ਆਗੂ (Akali leaders) ਤੇ ਵਰਕਰਾਂ ਬਸਪਾ ਨੂੰ ਸੀਟ ਛੱਡਣ ਦਾ ਵਿਰੋਧ ਕਰ ਰਹੇ ਹਨ। ਇਸ ਸਬੰਧ ਵਿੱਚ ਰਾਏਕੋਟ ਵਿਖੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਰਾਏਕੋਟ ਸੀਟ ਬਹੁਜਨ ਸਮਾਜ ਪਾਰਟੀ (Bahujan Samaj Party) ਨੂੰ ਦੇਣ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ।

ਇਸ ਮੌਕੇ ਸਮੂਹ ਆਗੂਆਂ 'ਤੇ ਵਰਕਰਾਂ ਨੇ ਸਾਂਝੇ ਬਿਆਨ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Party President Sukhbir Singh Badal) ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਪ੍ਰਧਾਨ ਵੱਲੋਂ ਵਿਧਾਨ ਸਭਾ ਹਲਕਾ ਰਾਏਕੋਟ ਦੀ ਸੀਟ ਬਸਪਾ ਨੂੰ ਦਿੱਤੇ ਜਾਣ ਸਬੰਧੀ ਲਏ ਫੈਸਲੇ 'ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਇਹ ਸੀਟ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਉਮੀਦਵਾਰ ਨੂੰ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਇਹ ਹਲਕਾ ਰਾਏਕੋਟ 1957 ਤੋਂ ਲੈ ਕੇ ਹੁਣ ਤੱਕ ਪੰਥਕ ਹਲਕੇ ਵੱਜੋਂ ਜਾਣਿਆ ਜਾਂਦਾ ਹੈ, ਬਲਕਿ ਪੰਜਾਬ ਅਤੇ ਪੰਥਕ ਸਿਆਸਤ ਦਾ ਮੁੱਖ ਧੂਰਾ ਮੰਨੇ ਜਾਂਦੇ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹਨ। ਨਵੀਂ ਹਲਕਾਬੰਦੀ ਦੌਰਾਨ 2012 ਵਿੱਚ ਹਲਕਾ ਰਾਏਕੋਟ ਰਿਜ਼ਰਵ ਹੋਣ ਕਾਰਨ ਵੱਡੇ ਪੰਥਕ ਪਰਿਵਾਰ ਮਰਹੂਮ ਅਕਾਲੀ ਆਗੂ ਬਸੰਤ ਸਿੰਘ ਖਾਲਸਾ ਦੇ ਸਪੁੱਤਰ ਬਿਕਰਮਜੀਤ ਸਿੰਘ ਖਾਲਸਾ ਅਤੇ ਇੰਦਰਇਕਬਾਲ ਸਿੰਘ ਅਟਵਾਲ ਵੱਲੋਂ ਕ੍ਰਮਵਾਰ 2012 ਅਤੇ 2017 ਵਿੱਚ ਚੋਣ ਲੜੀ ਗਈ ਸੀ, ਜਦਕਿ ਹਲਕਾ ਰਾਏਕੋਟ ਵਿੱਚ ਬਸਪਾ ਦਾ ਅਧਾਰ ਕਾਫ਼ੀ ਕਮਜ਼ੋਰ ਹੈ।

ਉਨ੍ਹਾਂ ਕਿਹਾ ਕਿ ਜਿਸ ਕਾਰਨ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ ਕਾਫੀ ਨੁਕਸਾਨ ਪਹੁੰਚੇਗਾ, ਉਥੇ ਹੀ ਇਸ ਤਬਦੀਲੀ ਦਾ ਕਾਂਗਰਸ ਪਾਰਟੀ ਨੂੰ ਸਿੱਧਾ ਲਾਭ ਪ੍ਰਾਪਤ ਹੋਵੇਗਾ। ਇਸ ਲਈ ਹਲਕਾ ਰਾਏਕੋਟ ਦੇ ਵਰਕਰਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਸੁਖਬੀਰ ਬਾਦਲ (Party President Sukhbir Singh Badal) ਨੂੰ ਇਸ ਫੈਸਲੇ ਉਪਰ ਮੁੜ ਗੌਰ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: Punjab 2022 Assembly Election: ਅਕਾਲੀ ਦਲ ਨੇ ਐਲਾਨੇ 4 ਹੋਰ ਉਮੀਦਵਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.