ਲੁਧਿਆਣਾ: 1984 ਸਿੱਖ ਨਸਲਕੁਸ਼ੀ ਨੂੰ ਲੈ ਕੇ ਨਵੀਂ ਦਿੱਲੀ ਵਿੱਚ ਕਤਲ ਕੀਤੇ ਗਏ, ਸਿੱਖ ਪਰਿਵਾਰਾਂ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਪਾਠ ਵਿੱਚ ਅੱਜ (ਸ਼ੁੱਕਰਵਾਰ) ਸੁਖਬੀਰ ਬਾਦਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਪਹੁੰਚੇ।
ਇਸ ਦੌਰਾਨ ਉਸ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਜੋ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਕੀਤਾ, ਉਸੇ ਦੇ ਮੱਦੇਨਜ਼ਰ ਰੱਖਦਿਆਂ ਹੋਇਆਂ ਸਾਰੇ ਪੰਜਾਬੀਆਂ ਨੂੰ ਕਾਂਗਰਸ ਨੂੰ ਨਕਾਰਨਾ ਚਾਹੀਦਾ ਹੈ।
ਇਸ ਦੌਰਾਨ ਸੁਖਬੀਰ ਬਾਦਲ(Sukhbir Badal) ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਪਹਿਲੀ ਹੀ ਕੈਬਨਿਟ ਦੇ ਵਿੱਚ ਪੀੜਿਤ ਪਰਿਵਾਰਾਂ ਦੇ ਮਸਲੇ ਹੱਲ ਕਰ ਦਿੱਤੇ ਜਾਣਗੇ।
ਇਸ ਮੌਕੇ ਵਿਸ਼ਵਕਰਮਾ ਦਿਵਸ(Vishwakarma Day) ਤੇ ਉਨ੍ਹਾਂ ਕਿਹਾ ਕਿ ਸਰਕਾਰ ਆਉਣ ਤੇ ਲੁਧਿਆਣਾ ਵਿੱਚ ਇੱਕ ਵੱਡਾ ਵਿਸ਼ਵਕਰਮਾ ਸਕਿਲ ਸੈਂਟਰ ਖੋਲ੍ਹਿਆ ਜਾਵੇਗਾ।ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਰਾਜਾ ਵੜਿੰਗ ਵੱਲੋਂ ਬੰਦ ਕੀਤੀਆਂ ਜਾ ਰਹੀਆਂ ਬੱਸਾਂ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਰਾਜਾ ਵੜਿੰਗ ਨੇ ਕਿਸੇ ਵੀ ਕਾਂਗਰਸੀ ਦੀ ਕੋਈ ਵੀ ਬੱਸ ਹੁਣ ਤੱਕ ਬੰਦ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਰਾਜਨੀਤਕ ਬਦਲਾਖੋਰੀ ਹੈ ਅਤੇ ਉਹ ਜੋ ਚਾਹੁੰਦਾ ਹੈ ਕਰੀ ਜਾਵੇ। ਸੁਖਬੀਰ ਬਾਦਲ ਨੇ ਇਸ ਮੌਕੇ ਪੈਟਰੋਲ ਡੀਜ਼ਲ ਦੇ ਮੁੱਦੇ ਤੇ ਕਿਹਾ ਕਿ ਹੁਣ ਕੇਂਦਰ ਤੋਂ ਬਾਅਦ ਪੰਜਾਬ ਸਰਕਾਰ ਵੀ ਘੱਟੋ ਘੱਟ ਪੈਟਰੋਲ ਤੇ ਡੀਜ਼ਲ ਤੇ ਦੱਸ ਰੁਪਏ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ।
ਇਸ ਦੌਰਾਨ ਸੁਖਬੀਰ ਬਾਦਲ ਨੂੰ ਜਦੋਂ ਪ੍ਰਸ਼ਾਂਤ ਕਿਸ਼ੋਰ ਦੀ ਤੈਨਾਤੀ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਵੱਡੇ ਵੱਡੇ ਝੂਠੇ ਵਾਅਦੇ ਕਰਕੇ ਇਨ੍ਹਾਂ ਕਾਂਗਰਸੀਆਂ ਵੱਲੋਂ ਸਰਕਾਰ ਬਣਾਈ ਗਈ ਸੀ ਅਤੇ ਅੱਜ ਫੇਰ ਅਜਿਹਾ ਹੀ ਕੀਤਾ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਮਿਸ ਗਾਈਡਿਡ ਮਿਜ਼ਾਈਲ(Miss Guided Missiles) ਹੈ, ਉਸ ਦਾ ਨਹੀਂ ਪਤਾ ਕਿ ਉਸ ਨੇ ਕਿੱਥੇ ਫਟਣਾ ਹੈ।
ਇਹ ਵੀ ਪੜ੍ਹੋ:ਪਟਾਕੇ ਚਲਾਉਣ ਦੌਰਾਨ ਘਰ 'ਚ ਲੱਗੀ ਅੱਗ