ETV Bharat / state

ਸਰਬਲੋਹ ਦੇ ਬਾਟਿਆਂ 'ਚ ਸ਼ੇਕ ਪਿਲਾ ਰਹੇ ਇਸ ਨਿਹੰਗ ਸਿੰਘ ਨੇ ਲੋਕ ਕੀਤੇ ਕਾਇਲ, ਦੂਰ-ਦੂਰ ਤੱਕ ਹੋਏ ਚਰਚੇ, ਜਾਣੋ ਖਾਸੀਅਤ

author img

By

Published : Apr 21, 2023, 2:30 PM IST

Updated : Apr 23, 2023, 6:17 AM IST

ਮੁੱਲਾਂਪੁਰ ਦਾਖਾ ਵਿੱਚ ਇਕ ਸਿੰਘ ਸਰਬਲੋਹ ਦੇ ਬਾਟੇ ਵਿਚ ਸ਼ੇਕ ਬਣਾ ਕੇ ਦਿੰਦਾ ਹੈ, ਜੋ ਕਿ ਦੂਰ ਦੂਰ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨਿਹੰਗ ਸਿੰਘ ਜਿੱਥੇ ਲੋਹੇ ਦੇ ਬਰਤਨਾਂ ਦਾ ਹੀ ਸ਼ੇਕ ਪਰੋਸਣ ਲਈ ਵਰਤੋਂ ਕਰਦਾ ਹੈ, ਉੱਥੇ ਹੀ, ਹੁਣ ਇਹ ਸਿੰਘ ਆਮ ਲੋਕਾਂ ਨੂੰ ਇਸ ਤੋਂ ਮਿਲਣ ਵਾਲੇ ਫਾਇਦੇ ਤੋਂ ਵੀ ਜਾਣੂ ਕਰਵਾ ਰਿਹਾ ਹੈ।

Nahin gives shakes in Sarbaloh bowl in  Mulanpur Ludhiana

ਲੁਧਿਆਣਾ: ਮੁੱਲਾਂਪੁਰ ਦਾਖਾ ਨੇੜੇ ਗੁਰ ਕਿਰਪਾ ਸ਼ੇਕ ਦੇ ਚਰਚੇ ਇਨ੍ਹੀ ਦਿਨੀਂ ਦੂਰ-ਦੂਰ ਤੱਕ ਹੋ ਰਹੇ ਹਨ। ਇਸ ਦੁਕਾਨ ਨੂੰ ਇੱਕ ਨਿਹੰਗ ਸਿੰਘ ਗੁਰਦੀਪ ਸਿੰਘ ਚਲਾ ਰਿਹਾ ਹੈ। ਉਹ ਸਰਬ ਲੋਹ ਦੇ ਬਾਟੇ ਵਿੱਚ ਗਾਹਕਾਂ ਨੂੰ ਸ਼ੇਕ ਪਿਲਾਉਂਦਾ ਹੈ। ਇਸ ਦੇ ਕਾਫੀ ਫਾਇਦੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਇਸ ਵਿਚ ਕਿਸੇ ਵੀ ਕਿਸਮ ਦੀ ਕੋਈ ਮਿਲਾਵਟ ਨਹੀਂ ਕਰਦੇ। ਤਾਜ਼ੇ ਫਲਾਂ ਦੇ ਨਾਲ ਉਨ੍ਹਾਂ ਵੱਲੋਂ ਇਹ ਸ਼ੇਕ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਦੂਰ-ਦੁਰਾਡੇ ਤੋਂ ਇਹ ਸ਼ੇਕ ਲੋਕ ਪੀਣ ਆਉਂਦੇ ਹਨ, ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਨਾਲ ਕਾਫੀ ਫਾਇਦਾ ਹੋਇਆ ਹੈ।

ਇਨ੍ਹਾਂ ਬਿਮਾਰੀਆਂ ਤੋਂ ਰਾਹਤ: ਖਾਸ ਕਰਕੇ ਸਰਬ ਲੋਹ ਦੇ ਬਾਟੇ ਕਰਕੇ ਉਨ੍ਹਾਂ ਨੂੰ ਕਈ ਤੱਤ ਮਿਲਦੇ ਹਨ। ਗੁਰਦੀਪ ਸਿੰਘ ਨੇ ਕਿਹਾ ਕਿ ਇਸ ਨੂੰ ਖਾਲੀ ਪੇਟ ਪੀਤਾ ਜਾਵੇ, ਤਾਂ ਤੁਹਾਡੀ ਪੇਟ ਦੀਆਂ ਬਿਮਾਰੀਆਂ ਲਈ, ਮੂੰਹ ਦੇ ਛਾਲਿਆਂ ਲਈ, ਲਿਵਰ ਲਈ, ਬਲੱਡ ਪ੍ਰੈਸ਼ਰ ਲਈ ਆਦਿ ਕਾਫ਼ੀ ਕਾਰਗਰ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਰੋਟੀ ਖਾਧੀ ਹੋਵੇ, ਤਾਂ ਇਸ ਨੂੰ ਪੂਰਾ ਖਤਮ ਕਰਨਾ ਮੁਸ਼ਕਿਲ ਹੁੰਦਾ ਹੈ।

ਸਰੀਰ ਲਈ ਲਾਹੇਵੰਦ: ਨਿਹੰਗ ਸਿੰਘ ਨੇ ਦੱਸਿਆ ਕਿ ਅਸੀਂ ਇਸ ਵਿੱਚ ਬਰਫ਼ ਵੀ ਲੋਕਾਂ ਦੇ ਕਹਿਣ 'ਤੇ ਹੀ ਪਾਉਂਦੇ ਹਾਂ। ਬਿਲਕੁਲ ਤਾਜ਼ੇ ਅਤੇ ਸਾਫ-ਸੁਥਰੇ ਫਲਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਸੈਲ ਘੱਟ ਜਾਂਦੇ ਹਨ, ਉਨ੍ਹਾਂ ਲਈ ਵੀ ਇਹ ਕਾਫੀ ਫਾਇਦੇਮੰਦ ਸਾਬਿਤ ਹੋ ਰਿਹਾ ਹੈ, ਅਜਿਹਾ ਲੋਕ ਆ ਕੇ ਦੱਸਦੇ ਹਨ। ਵਿਟਾਮਿਨ ਏ, ਦੇ ਨਾਲ ਵਿਟਾਮਿਨ-ਸੀ, ਆਇਰਨ, ਫਾਈਬਰ ਅਤੇ ਹੋਰ ਵੀ ਕਈ ਤੱਤ ਇਸ ਸ਼ੇਕ ਚੋਂ ਲੋਕਾਂ ਨੂੰ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਲੋਕ ਸਾਡੇ ਤੋਂ ਸਰਬ ਲੋਹ ਦੇ ਬਾਟੇ ਵੀ ਖ਼ਰੀਦ ਕੇ ਘਰਾਂ ਨੂੰ ਲਿਜਾਂਦੇ ਹਨ, ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਕਈ ਤਰਾਂ ਦੇ ਤੱਤ ਸਰੀਰ ਨੂੰ ਮਿਲਦੇ ਹਨ।

ਸਰਬ ਲੋਹ ਦਾ ਬਾਟਾ: ਇਸ ਸ਼ੇਕ ਨੂੰ ਸਰਬਲੋਹ ਦੇ ਬਾਟੇ ਵਿੱਚ ਪਰੋਸਿਆ ਜਾਂਦਾ ਹੈ ਜਿਸ ਕਰਕੇ ਇਸ ਦੀ ਗੁਣਵਤਾ ਕਾਫੀ ਵਧ ਜਾਂਦੀ ਹੈ। ਸਰਬ ਲੋਹ ਦੇ ਭਾਂਡੇ ਵੀ ਲੋਕ ਖ਼ਰੀਦ ਕੇ ਲਿਜਾਂਦੇ ਹਨ। 250 ਰੁਪਏ ਸਰਬ ਲੋਹ ਦੇ ਬਾਟੇ ਦੀ ਕੀਮਤ ਹੈ, ਜਦਕਿ 60 ਰੁਪਏ ਦਾ ਚਮਚ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਪ੍ਰੈਸ ਕਰਕੇ ਬਣਾਇਆ ਜਾਂਦਾ ਹੈ ਜਿਸ ਕਰਕੇ ਇਸ ਵਿੱਚ ਜੰਗਾਲ ਨਹੀਂ ਲੱਗਦਾ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੇ ਅੱਧਾ ਦਰਜਨ ਦੇ ਕਰੀਬ ਬਾਟੇ ਵਿਕ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਸ ਵਿੱਚ ਬਹੁਤਾ ਮਾਰਜਨ ਜਾਂ ਕਮਾਈ ਨਹੀਂ ਹੈ। ਉਨ੍ਹਾ ਦੱਸਿਆ ਕਿ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਉਹ ਜਿਆਦਾ ਮਰਜਾਨ ਨਹੀਂ ਰੱਖਦੇ।

ਸ਼ੇਕ ਪੀਣ ਆਏ ਗਾਹਕਾਂ ਨੇ ਕੀਤੀ ਸ਼ਲਾਘਾ: ਗਾਹਕਾਂ ਨੇ ਇਸ ਸ਼ੇਕ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਤੱਕ ਉਨ੍ਹਾਂ ਨੇ ਇਸ ਤਰ੍ਹਾਂ ਸਰਬ ਲੋਹ ਦੇ ਬਾਟੇ ਵਿੱਚ ਕਦੇ ਵੀ ਸ਼ੇਕ ਨਹੀਂ ਪੀਤਾ, ਜੋ ਕਿ ਸਿਹਤ ਲਈ ਕਾਫੀ ਫਾਇਦੇਮੰਦ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਬਣਾਉਣ ਦਾ ਤਰੀਕਾ ਵੀ ਸਾਫ਼ ਸੁਥਰਾ ਹੈ ਅਤੇ ਲੋਕ ਇਸ ਨੂੰ ਪਸੰਦ ਕਰਦੇ ਹਨ, ਕਿਉਂਕਿ ਇਸ ਨਾਲ ਉਨ੍ਹਾਂ ਨੂੰ, ਜਿੱਥੇ ਤਾਂ ਗਰਮੀ ਤੋਂ ਨਿਜਾਤ ਮਿਲਦੀ ਹੈ ਅਤੇ ਨਾਲ ਹੀ, ਉਨ੍ਹਾਂ ਨੂੰ ਜ਼ਰੂਰੀ ਤੱਤ ਵੀ ਮਿਲਦੇ ਹਨ।

ਇਹ ਵੀ ਪੜ੍ਹੋ:- ਪੀਏਯੂ 'ਚ ਸਪੋਰਟਸ ਮੀਟ ਦਾ ਉਦਘਾਟਨ, ਖੇਡ ਮੰਤਰੀ ਮੀਤ ਹੇਅਰ ਨੇ ਕਿਹਾ- ਨਵੀਂ ਖੇਡ ਨੀਤੀ 'ਤੇ ਕੰਮ ਜਾਰੀ

Last Updated : Apr 23, 2023, 6:17 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.