ਲੁਧਿਆਣਾ : ਖੰਨਾ 'ਚ ਐੱਨਆਰਆਈ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਲਾਸ਼ ਘਰ ਦੀ ਬੇਸਮੈਂਟ 'ਚੋਂ ਮਿਲੀ ਹੈ। ਵਾਰਦਾਤ ਤੋਂ ਬਾਅਦ ਕਾਤਲ ਨੇ ਵਿਦੇਸ਼ 'ਚ ਬੈਠੇ ਔਰਤ ਦੇ ਪਤੀ ਅਤੇ ਬੇਟੇ ਨੂੰ ਫੋਨ 'ਤੇ ਧਮਕੀਆਂ ਵੀ ਦਿੱਤੀਆਂ। (Murder of NRI's wife in Khanna) ਇੰਨਾ ਹੀ ਨਹੀਂ ਘਰ ਦੀ ਕੰਧ 'ਤੇ ਮ੍ਰਿਤਕਾ ਦੇ ਜੇਠ ਦਾ ਨਾਂ ਲਿਖ ਕੇ ਹੇਠਾਂ ਲਿਖਿਆ ਗਿਆ ਕਿ ਕਤਲ ਕਰ ਦਿੱਤਾ ਹੈ। ਮ੍ਰਿਤਕਾ ਦੀ ਪਛਾਣ 43 ਸਾਲਾ ਰਣਜੀਤ ਕੌਰ ਵਜੋਂ ਹੋਈ ਹੈ।
ਵਿਦੇਸ਼ ਰਹਿੰਦਾ ਹੈ ਪਰਿਵਾਰ : ਜਾਣਕਾਰੀ ਅਨੁਸਾਰ ਰਣਜੀਤ ਕੌਰ ਦਾ ਪਤੀ ਇਟਲੀ ਰਹਿੰਦਾ ਹੈ। ਇੱਕ ਪੁੱਤਰ ਕੈਨੇਡਾ ਵਿੱਚ ਹੈ ਅਤੇ ਦੂਜਾ ਪੁਰਤਗਾਲ ਵਿੱਚ ਹੈ। ਪਾਇਲ ਵਿਖੇ ਮਕਾਨ ਦੇ ਹੇਠਾਂ ਦੁਕਾਨਾਂ ਹਨ ਜੋ ਕਿਰਾਏ 'ਤੇ ਦਿੱਤੀਆਂ ਹੋਈਆਂ ਹਨ। ਉਪਰ ਵਾਲੇ ਪਾਸੇ ਰਿਹਾਇਸ਼ੀ (body found in basement of house) ਮਕਾਨ ਬਣਿਆ ਹੈ। ਰਣਜੀਤ ਕੌਰ ਘਰ ਵਿੱਚ ਇਕੱਲੀ ਰਹਿੰਦੀ ਸੀ। 4 ਸਤੰਬਰ ਦੀ ਸ਼ਾਮ ਨੂੰ ਆਂਢ-ਗੁਆਂਢ ਦੇ ਲੋਕਾਂ ਨੇ ਉਸਨੂੰ ਠੀਕ ਠਾਕ ਦੇਖਿਆ। ਇਸਤੋਂ ਬਾਅਦ ਰਣਜੀਤ ਕੌਰ ਨਜ਼ਰ ਨਹੀਂ ਆਈ। 5 ਸਤੰਬਰ ਦੀ ਸ਼ਾਮ ਨੂੰ ਰਣਜੀਤ ਕੌਰ ਦਾ ਫੋਨ ਬੰਦ ਆ ਰਿਹਾ ਸੀ।
ਕੈਨੇਡਾ ਰਹਿੰਦੇ ਪੁੱਤ ਨੇ ਪਾਇਲ ਰਹਿੰਦੇ ਆਪਣੇ ਇੱਕ ਦੋਸਤ ਨੂੰ ਘਰ ਭੇਜਿਆ। ਘਰ ਦੀ ਬੇਸਮੈਂਟ 'ਚ ਇਸ ਨੌਜਵਾਨ ਨੇ ਖੂਨ ਨਾਲ ਲੱਥਪੱਥ (covered in blood) ਰਣਜੀਤ ਕੌਰ ਦੀ ਲਾਸ਼ ਦੇਖੀ, ਜਿਸਤੋਂ ਬਾਅਦ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਟਲੀ ਤੋਂ ਰਣਜੀਤ ਕੌਰ ਦਾ ਪਤੀ ਅਤੇ ਕੈਨੇਡਾ ਤੋਂ ਪੁੱਤ ਵੀਰਵਾਰ ਨੂੰ ਇੱਥੇ ਪਹੁੰਚੇ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ। ਕੰਧ ਉਪਰ ਮ੍ਰਿਤਕਾ ਰਣਜੀਤ ਕੌਰ ਦੇ ਜੇਠ ਦਾ ਨਾਂਅ ਲਿਖਿਆ ਗਿਆ ਜੋਕਿ ਇਸ ਸਮੇਂ ਕਿਸੇ ਮੁਕੱਦਮੇ 'ਚ ਲੁਧਿਆਣਾ ਜੇਲ੍ਹ ਬੰਦ ਹੈ। ਇਸ ਕੇਸ ਸਬੰਧੀ ਪੁਲਿਸ ਉਸਨੂੰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਸਕਦੀ ਹੈ।
ਮ੍ਰਿਤਕਾ ਦੇ ਫੋਨ ਤੋਂ ਕਾਤਲ ਦੀਆਂ ਧਮਕੀਆਂ : ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਣਜੀਤ ਕੌਰ ਦੇ ਕਤਲ ਤੋਂ ਬਾਅਦ ਘਰ ਵਿੱਚੋਂ ਸਾਮਾਨ ਵੀ ਗਾਇਬ ਹੈ। ਰਣਜੀਤ ਕੌਰ ਦਾ ਫੋਨ ਵੀ ਕਾਤਲ ਨਾਲ ਲੈ ਗਿਆ ਸੀ, ਜਿਸਦਾ ਸਿਮ ਬੰਦ ਕਰ ਦਿੱਤਾ ਗਿਆ ਸੀ। ਰਣਜੀਤ ਕੌਰ ਦੇ ਪਤੀ ਅਤੇ ਪੁੱਤ ਨੂੰ ਇਸੇ ਫੋਨ ਤੋਂ ਵਟਸਐਪ 'ਤੇ ਵਾਈ-ਫਾਈ ਰਾਹੀਂ ਕਾਲ ਕਰਕੇ ਧਮਕੀਆਂ ਦਿੱਤੀਆਂ ਗਈਆਂ। ਕਿਹਾ ਗਿਆ ਕਿ ਰਣਜੀਤ ਕੌਰ ਦਾ ਕਤਲ ਕਰਵਾ ਦਿੱਤਾ ਹੈ। ਦੱਸੋ ਅੰਤਿਮ ਸੰਸਕਾਰ ਕਦੋਂ ਕਰਨਾ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਕਾਤਲ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਜਾਵੇ।
- MLA Sukhpal Khaira: ਵਿਧਾਇਕ ਸੁਖਪਾਲ ਖਹਿਰਾ ਦਾ ਟਵੀਟ, ਕਿਹਾ- ਸਰੇਆਮ ਵਿਕ ਰਿਹਾ ਚਿੱਟਾ, ਕੀ ਇਹੀ ਹੈ ਰੰਗਲਾ ਪੰਜਾਬ?
- Australian MP Brad Batten : ਸਿੱਖ ਕੌਮ ਦੀ ਸੇਵਾ ਭਾਵਨਾ ਤੋਂ ਪੂਰਾ ਆਸਟ੍ਰੇਲੀਆ ਪ੍ਰਭਾਵਿਤ, ਸ੍ਰੀ ਦਰਬਾਰ ਸਾਹਿਬ ਪਹੁੰਚੇ ਲਿਬਰਲ ਪਾਰਟੀ ਦੇ ਆਗੂ ਦਾ ਬਿਆਨ, ਪੜ੍ਹੋ ਹੋਰ ਕੀ ਕਿਹਾ...
- Business Of Prostitution: ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ’ਚ ਚੱਲਦਾ ਸੀ ਦੇਹ ਵਪਾਰ ਦਾ ਧੰਦਾ, ਨਿਹੰਗ ਸਿੰਘਾਂ ਨੇ ਕਰਤਾ ਹੰਗਾਮਾ, ਕਾਨੂੰਨ ਵੀ ਲਿਆ ਹੱਥ 'ਚ
ਅਗਲੇ ਮਹੀਨੇ ਕੈਨੇਡਾ ਜਾ ਰਹੀ ਸੀ ਰਣਜੀਤ : ਰਣਜੀਤ ਕੌਰ ਇੱਥੇ ਇਕੱਲੀ ਰਹਿੰਦੀ ਸੀ। ਉਸਦੇ ਬੇਟੇ ਨੇ ਉਸਨੂੰ ਕੈਨੇਡਾ ਬੁਲਾਉਣ ਲਈ ਵੀਜ਼ਾ ਵੀ ਲਗਵਾ ਲਿਆ ਸੀ। ਅਗਲੇ ਮਹੀਨੇ ਰਣਜੀਤ ਕੌਰ ਆਪਣੇ ਪੁੱਤ ਕੋਲ ਕੈਨੇਡਾ ਜਾ ਰਹੀ ਸੀ। ਇਸ ਤੋਂ ਪਹਿਲਾਂ ਉਸਦਾ ਕਤਲ ਕਰ ਦਿੱਤਾ ਗਿਆ।ਐੱਸਐੱਚਓ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਲੁੱਟ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਤਿੰਨ ਡਾਕਟਰਾਂ ਦਾ ਬੋਰਡ ਲਾਸ਼ ਦਾ ਪੋਸਟਮਾਰਟਮ ਕਰੇਗਾ, ਜਿਸ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪੀ ਜਾਵੇਗੀ।