ਲੁਧਿਆਣਾ : ਮਿਸਿਜ਼ ਇੰਡੀਆ 2019 ਦਾ ਖਿਤਾਬ ਆਪਣੇ ਨਾਂ ਕਰ ਚੁੱਕੀ ਨਾਜ਼ੁਕ ਸ਼ਾਮਪੁਰੀ ਨੇ ਹੁਣ ਬ੍ਰਿਟੇਨ ਵਿੱਚ ਇੰਡੀਆ ਵੂਮੈਨ ਆਫ਼ ਇਨਫਲੂਐਂਸ ਐਵਾਰਡ ਵੀ ਜਿੱਤਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬ੍ਰਿਟੇਨ ਪਾਰਲੀਮੈਂਟ ਵਿੱਚ ਕੌਫ਼ੀ ਟੇਬਲ ਕਿਤਾਬ ਵਿੱਚ ਉਨ੍ਹਾਂ ਦਾ ਨਾਂਅ ਆਇਆ ਹੈ। ਇਸ ਕਿਤਾਬ ਵਿੱਚ ਭਾਰਤੀ ਦੀਆਂ ਸਮਾਰਟ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਨਾਜ਼ੁਕ ਸ਼ਾਮਪੁਰੀ ਦਾ ਨਾਂਅ ਵੀ ਸ਼ਾਮਲ ਹੈ। ਨਾਜ਼ੁਕ ਨੂੰ ਬ੍ਰਿਟੇਨ ਦੀ ਪਾਰਲੀਮੈਂਟ ਵਿਖੇ ਸੰਸਦ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਨਾਜ਼ੁਕ ਸ਼ਾਮਪੁਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਈਬਰ ਕ੍ਰਾਈਮ ਦੇ ਖੇਤਰ 'ਚ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦੀ ਉਨ੍ਹਾਂ ਵੱਲੋਂ ਕਈ ਹੋਰ ਵੀ ਕੰਮ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿੱਚ ਮੁਫ਼ਤ ਪੜ੍ਹਾਈ ਆਦਿ ਸ਼ਾਮਲ ਹੈ। ਨਾਜ਼ੁਕ ਨੇ ਦੱਸਿਆ ਕਿ ਉਨ੍ਹਾਂ ਦੀ ਉਪਲੱਬਧੀ ਲਈ ਉਨ੍ਹਾਂ ਦੇ ਪਤੀ ਅਤੇ ਪਰਿਵਾਰ ਦਾ ਵੱਡਾ ਸਹਿਯੋਗ ਰਿਹਾ ਹੈ।
ਇਹ ਵੀ ਪੜ੍ਹੋ : ਜਾਣੋ ਕਿਵੇਂ ਬਣੇ 'ਬਿਰਹੁ ਦੇ ਸੁਲਤਾਨ' ਸ਼ਿਵ ਕੁਮਾਰ ਬਟਾਲਵੀ
ਸ਼ਾਮਪੁਰੀ ਨੇ ਦੱਸਿਆ ਹੈ ਕਿ ਹੀਮਾ ਦਾਸ ਅਤੇ ਦੁਤੀ ਚੰਦ ਨੇ ਜੋ ਭਾਰਤ ਲਈ ਸੋਨ ਤਗ਼ਮੇ ਹਾਸਲ ਕੀਤੇ ਨੇ ਉਹ ਵਾਕਿਆ ਹੀ ਕਾਬਿਲੇ ਤਾਰੀਫ਼ ਹੈ।