ਲੁਧਿਆਣਾ: ਬੀਤੀ 20 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਰਾਜੌਰੀ ਪੁੰਛ ਇਲਾਕੇ 'ਚ ਅੱਤਵਾਦੀ ਹਮਲੇ ਦੌਰਾਨ 5 ਜਵਾਨ ਸ਼ਹੀਦ ਹੋਏ ਸਨ ਜਿੰਨਾ ਵਿਚ ਪੰਜਾਬ ਦੇ ਚਾਰ ਜਵਾਨ ਸਨ। ਇਹਨਾਂ ਵਿਚ ਹੀ ਦੋਰਾਹਾ ਦੇ ਪਿੰਡ ਚਣਕੋਈਆ ਕਲਾਂ ਦਾ ਵਸਨੀਕ ਮਨਦੀਪ ਸਿੰਘ ਵੀ ਸ਼ਹੀਦ ਹੋ ਗਏ ਸਨ। ਇਸ ਮੌਕੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਪਹੁੰਚੇ। ਬਿੱਟੂ ਨੇ ਪਰਿਵਾਰ ਨਾਲ ਹੌਲਦਾਰ ਮਨਦੀਪ ਸਿੰਘ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਸ਼ਹਾਦਤ ਨੂੰ ਨਮਨ ਕੀਤਾ।
ਪਿਤਾ ਦੀ ਸ਼ਹਾਦਤ ਤੋਂ ਬਾਅਦ ਹੁਣ ਪੁੱਤਰ ਵੀ ਫੌਜ ਵਿਚ ਜਾਣ ਦੀ ਇੱਛਾ ਰੱਖਦਾ: ਇਸ ਮੌਕੇ ਉਹਨਾਂ ਦੱਸਿਆ ਕਿ ਪਰਿਵਾਰ ਦੀ ਗੱਲਬਾਤ ਸੁਣ ਕੇ ਬੜਾ ਦੁੱਖ ਲੱਗਿਆ ਕਿ ਅੱਤਵਾਦੀਆਂ ਨੇ ਭਾਰਤੀ ਸੈਨਾ ਦੇ ਟਰੱਕ ਉਪਰ ਉਸ ਸਮੇਂ ਹਮਲਾ ਕੀਤਾ ਜਦੋਂ ਹੌਲਦਾਰ ਮਨਦੀਪ ਸਿੰਘ ਦੀ ਰਹਿਨੁਮਾਈ ਹੇਠ ਫੌਜ ਦੇ ਜਵਾਨ ਈਦ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਲੰਗਰ ਦੀ ਰਸਦ ਲੈ ਕੇ ਜਾ ਰਹੇ ਸੀ। ਇਸ ਦੌਰਾਨ ਉਹਨਾਂ ਕਿਹਾ ਕਿ ਪਰਿਵਾਰ ਵਿਚ ਸ਼ਹੀਦ ਦੇ ਬੱਚਿਆਂ ਨੂੰ ਮਿਲੇ ਤਾਂ ਮੰਨ ਭਰ ਆਇਆ ਅਤੇ ਖੁਸ਼ੀ ਵੀ ਹੋਈ ਕਿ ਪਿਤਾ ਦੀ ਸ਼ਹਾਦਤ ਤੋਂ ਬਾਅਦ ਹੁਣ ਪੁੱਤਰ ਵੀ ਫੌਜ ਵਿਚ ਜਾਣ ਦੀ ਇੱਛਾ ਰੱਖਦਾ ਹੈ , ਬੱਚਿਆਂ ਦੇ ਇਸ ਜਜ਼ਬੇ ਨੂੰ ਸਲਾਮ ਕਰਦੇ ਹਾਂ, ਵੱਡਿਆ ਬਜ਼ੁਰਗਾਂ ਨੇ ਜਿਥੇ ਮਨਦੀਪ ਦੀ ਸ਼ਹਾਦਤ ਨੂੰ 'ਤੇ ਮਾਣ ਵਧਾਇਆ ਹੈ ਉਥੇ ਹੀ ਬੱਚਿਆਂ ਨੂੰ ਦਕਹਿ ਕੇ ਹੌਂਸਲੇ ਬੁਲੰਦ ਨਜ਼ਰ ਆਏ , ਅਜਿਹੀ ਕੋਈ ਗੱਲ ਬੱਚਿਆਂ ਨੇ ਨਹੀਂ ਕੀਤੀ ਜੋ ਸ਼ਹਾਦਤ ਨੂੰ ਨਾ ਮੰਨੇ। ਨੀਵਾਂ ਨਹੀਂ ਹੋਣ ਦਿੱਤਾ।
ਇਹ ਵੀ ਪੜ੍ਹੋ : Sacrilege In Morinda: ਸਾਂਸਦ ਬਿੱਟੂ ਨੇ ਸ਼੍ਰੋਮਣੀ ਕਮੇਟੀ 'ਤੇ ਚੁੱਕੇ ਸਵਾਲ, ਕਿਹਾ- ਸਿੱਖੀ ਦਾ ਪ੍ਰਚਾਰ ਕਰਨ ‘ਚ ਕਮੇਟੀ ਫੇਲ੍ਹ
ਸ਼ਹੀਦ ਮਨਦੀਪ ਸਿੰਘ ਦੀ ਯਾਦਗਾਰ ਬਣਾਉਣਗੇ: ਇਸ ਦੇ ਨਾਲ ਹੀ ਓਹਨਾ ਕਿਹਾ ਕਿ ਪਾਕਿਸਤਾਨ ਵੱਲੋਂ ਅਕਸਰ ਅਜਿਹੇ ਹਮਲੇ ਕੀਤੇ ਜਾਂਦੇ ਹਨ। ਜਿਸਦਾ ਖਮਿਆਜਾ ਬਾਰਡਰ ਨਾਲ ਲੱਗਦੇ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਭੁਗਤਣਾ ਪੈਂਦਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬੀ ਕਦੇ ਕੁਰਬਾਨੀਆਂ ਤੋਂ ਪਿੱਛੇ ਨਹੀਂ ਹਟੇ। ਪ੍ਰੰਤੂ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪੰਜਾਬੀਆਂ ਦਾ ਫੌਜ 'ਚ ਕੋਟਾ ਵਧਾਇਆ ਜਾਵੇ। ਜਿਸ ਤਰ੍ਹਾਂ ਸੰਨ 1980 'ਚ ਭਰਟੀ ਹੁੰਦੀ ਸੀ ਉਸ ਤਰ੍ਹਾਂ ਪੰਜਾਬੀਆਂ ਦੀ ਫੌਜ 'ਚ ਭਰਤੀ ਹੋਵੇ। ਉਸ ਇਸ ਮਸਲੇ ਨੂੰ ਲੈ ਕੇ ਲੋਕ ਸਭਾ ਅੰਦਰ ਵੀ ਆਵਾਜ਼ ਚੁੱਕਣਗੇ। ਬਿੱਟੂ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਫਤਹਿਗੜ੍ਹ ਸਾਹਿਬ ਤੋਂ ਸਾਂਸਦ ਡਾ. ਅਮਰ ਸਿੰਘ ਨਾਲ ਗੱਲਬਾਤ ਕਰਕੇ ਸ਼ਹੀਦ ਮਨਦੀਪ ਸਿੰਘ ਦੀ ਯਾਦਗਾਰ ਬਣਾਉਣਗੇ। ਜਿੱਥੇ ਹਰ ਸਾਲ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੁੰਛ ਵਿਚ ਅੱਤਵਾਦੀ ਹਮਲੇ ਦੌਰਾਨ ਬਠਿੰਡਾ, ਮੋਗਾ,ਅਤੇ ਦੋਰਾਹਾ,ਬਟਾਲਾ ਦੇ ਜਵਾਨ ਸ਼ਹੀਦ ਹੋਏ। ਇਹਨਾਂ ਵਿਚ ਰਾਸ਼ਟਰੀ ਰਾਈਫਲਜ਼ ਯੂਨਿਟ ਦਾ ਮੈਂਬਰ ਸੇਵਕ ਸਿੰਘ ਵੀ ਸ਼ਾਮਿਲ ਸੀ ਜੋ ਕਿ 2018 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਕੁਲਵੰਤ ਸਿੰਘ ਮੋਗਾ ਦੇ ਪਿੰਡ ਚੜਿੱਕ ਦਾ ਵਸਨੀਕ ਹੈ। ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਦੇ ਪਿਤਾ ਵੀ ਕਾਰਗਿਲ ਵਿੱਚ ਸ਼ਹੀਦ ਹੋਏ ਸਨ। ਕੁਲਵੰਤ ਦੀ ਡੇਢ ਸਾਲ ਦੀ ਬੇਟੀ ਅਤੇ ਤਿੰਨ ਮਹੀਨੇ ਦਾ ਬੇਟਾ ਹੈ।
ਬਟਾਲਾ ਤੋਂ ਜਵਾਨ ਹਰਕ੍ਰਿਸ਼ਨ ਸਿੰਘ : ਦੱਸ ਦਈਏਕਿ ਬਟਾਲਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਤਲਵੰਡੀ ਭਰਥ ਦਾ ਨੌਜਵਾਨ ਹਰਕ੍ਰਿਸ਼ਨ ਸਿੰਘ ਉਮਰ 25 ਸਾਲ ਬੀਤੇ ਕੱਲ੍ਹ ਪੁੰਛ ਜੰਮੂ ਹਾਈਵੇ ਤੇ ਸੈਨਾ ਦੀ ਗੱਡੀ 'ਤੇ ਹੋਏ ਅਤਵਾਦੀ ਹਮਲੇ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ।