ਲੁਧਿਆਣਾ: ਸਾਡੀ ਈਟੀਵੀ ਭਾਰਤ ਦੀ ਟੀਮ ਵੱਲੋਂ ਪ੍ਰਮੁੱਖਤਾ ਨਾਲ ਐਸਪਿਨ ਦੀ ਖਬਰ ਨਸ਼ਰ ਕੀਤੀ ਗਈ ਸੀ ਅਤੇ ਨਾਲ ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਸੀ। ਦਰਅਸਲ, ਐਸਪਿਨ ਤੋਂ ਕੁਝ ਲੁਟੇਰਿਆਂ ਵੱਲੋਂ ਉਸ ਦਾ ਮੋਬਾਇਲ ਖੋਹ ਲਿਆ ਗਿਆ ਸੀ। ਅਖਿਰਕਰ ਪੁਲਿਸ ਨੇ 3 ਦਿਨ ਬਾਅਦ ਉਸ ਦਾ ਮੋਬਾਇਲ ਰਿਕਵਰ ਕਰ ਕੇ ਐਸਪਿਨ ਨੂੰ ਵਾਪਸ ਕਰ ਦਿੱਤਾ ਹੈ। ਉੱਥੇ ਐਸਪਿਨ ਵੀ ਆਪਣਾ ਮੋਬਾਇਲ ਵਾਪਸ ਪਾ ਕੇ ਬਹੁਤ ਖੁਸ਼ ਵਿਖਾਈ ਦਿੱਤਾ।
ਐਸਪਿਨ ਹੋਇਆ ਸੀ ਲੁੱਟ ਦਾ ਸ਼ਿਕਾਰ: ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਦੇ ਦਫ਼ਤਰ ਵਿੱਚ ਐਸਪਿਨ ਨੂੰ ਉਸ ਦਾ ਬਰਾਮਦ ਕੀਤਾ ਗਿਆ ਮਬਾਇਲ ਸੌਂਪਿਆ ਗਿਆ ਹੈ ਅਤੇ ਇਸ ਸਬੰਧੀ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਵੀ ਸਾਂਝੀ ਕੀਤੀ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਐਸਪਿਨ ਜੋ ਕਿ ਨੌਰਵੇ ਦਾ ਵਸਨੀਕ ਹੈ ਅਤੇ ਸਾਇਕਲ 'ਤੇ ਵਿਸ਼ਵ ਸੈਰ ਉੱਤੇ ਨਿਕਲਿਆ ਹੈ। ਉਹ ਪਾਕਿਸਤਾਨ ਤੋਂ ਅੰਮ੍ਰਿਤਸਰ ਹੁੰਦਾ ਹੋਇਆ ਲੁਧਿਆਣਾ ਪੁੱਜਿਆ ਸੀ। ਅੱਗੇ ਉਸ ਨੇ ਕਲਕੱਤਾ ਜਾਣਾ ਸੀ, ਪਰ ਉਸ ਦਾ ਮੋਬਾਇਲ ਲੁਧਿਆਣਾ ਵਿੱਚ ਖੋਹ ਲਿਆ ਗਿਆ ਸੀ।
ਮੁਲਜ਼ਮ ਗ੍ਰਿਫਤਾਰ, ਫੋਨ ਬਰਾਮਦ: ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਕਿ ਐਸਪਿਨ ਦਾ ਮੋਬਾਇਲ ਬਰਾਮਦ ਕਰ ਲਿਆ ਗਿਆ ਅਤੇ 2 ਮੁਲਜ਼ਮ ਵੀ ਗ੍ਰਿਫਤਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਐਸਪਿਨ ਦੀ ਮਦਦ ਕੀਤੀ ਹੈ, ਮਧੂ ਅਤੇ ਸੰਦੀਪ ਉਨ੍ਹਾਂ ਨੂੰ ਉਹ ਸਨਮਾਨਿਤ ਵੀ ਕਰਨਗੇ।
ਐਸਪਿਨ ਨੇ ਕੀਤਾ ਲੁਧਿਆਣਾ ਪੁਲਿਸ ਦਾ ਧੰਨਵਾਦ: ਉਧਰ ਐਸਪਿਨ ਨੇ ਆਪਣਾ ਮੋਬਾਇਲ ਲੈਕੇ ਪੁਲਿਸ ਦਾ ਧੰਨਵਾਦ ਕੀਤਾ ਹੈ ਅਤੇ ਖੁਸ਼ੀ ਜਾਹਿਰ ਕੀਤੀ ਹੈ ਹੁਣ ਉਹ ਆਪਣਾ ਅੱਗੇ ਦਾ ਸਫ਼ਰ ਸ਼ੁਰੂ ਕਰ ਸਕੇਗਾ। 14 ਦਸੰਬਰ ਨੂੰ ਉਸ ਦਾ ਮੋਬਾਇਲ ਥਾਣਾ ਮੋਤੀ ਨਗਰ ਅਧੀਨ ਪੈਂਦੇ ਫੋਕਲ ਪੁਇੰਟਾ ਇਲਾਕੇ ਤੋਂ ਖੋਹ ਲਿਆ ਗਿਆ ਸੀ ਜਿਸ ਦੀ ਸਾਡੀ ਟੀਮ ਨੇ ਨਾ ਸਿਰਫ ਖ਼ਬਰ ਨਸ਼ਰ ਕੀਤੀ ਸੀ, ਸਗੋਂ ਪੁਲਿਸ ਕਮਿਸ਼ਨਰ ਨੂੰ ਚੱਲਦੀ ਪ੍ਰੈਸ ਕਾਨਫਰੰਸ ਵਿੱਚ ਮਾਮਲਾ ਧਿਆਨ ਵਿੱਚ ਲਿਆ ਕੇ ਮੁੱਦਾ ਵੀ ਚੁੱਕਿਆ ਸੀ।
ਇਹ ਵੀ ਪੜ੍ਹੋ: ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: CM ਭਗਵੰਤ ਮਾਨ ਨੇ ਮੀਟਿੰਗ ਦੌਰਾਨ ਪ੍ਰਦਰਸ਼ਨਕਾਰੀਆਂ ਦੀਆਂ ਮੰਨੀਆਂ ਮੰਗਾਂ