ਲੁਧਿਆਣਾ: ਕਾਂਗਰਸੀ ਵਿਧਾਇਕ ਕੁਲਦੀਪ ਵੈਦ ਨੇ ਲੁਧਿਆਣਾ ’ਚ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਕੁਲਦੀਪ ਵੈਦ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹੇ। ਦੱਸ ਦਈਏ ਕਿ ਲੁਧਿਆਣਾ ਗਿੱਲ ਹਲਕੇ ਤੋਂ ਵਿਧਾਇਕ ਕੁਲਦੀਪ ਵੈਦ ਨੂੰ ਪੰਜਾਬ ਕਾਂਗਰਸ ਚ ਕੈਬਨਿਟ ਰੈਂਕ ਮਿਲ ਗਿਆ ਹੈ। ਉਨ੍ਹਾਂ ਨੂੰ ਵੇਅਰ ਹਾਊਸ ਦਾ ਚੇਅਰਮੈਨ ਕਮ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਉਹ ਬਾਗੋ ਬਾਗ ਹਨ ਅਤੇ ਮੁੱਖ ਮੰਤਰੀ ਚੰਨੀ ਦੀਆਂ ਤਾਰੀਫਾਂ ਕਰ ਰਹੇ ਹਨ।
'ਚੰਨੀ ਹੀ ਹੋਣਗੇ ਮੁੱਖ ਮੰਤਰੀ ਦਾ ਚਿਹਰਾ'
ਕੁਲਦੀਪ ਵੈਦ ਨੇ ਕਿਹਾ ਕਿ ਇਸ ਚ ਦੋ ਰਾਇ ਨਹੀਂ ਹੈ ਕਿ ਲੋਕਾਂ ਦੀ ਪਸੰਦ ਚਰਨਜੀਤ ਸਿੰਘ ਚੰਨੀ ਬਣ ਰਹੇ ਹਨ, ਇਸ ਕਰਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਚ ਮੁੱਖ ਮੰਤਰੀ ਦਾ ਚਿਹਰਾ ਉਹੀ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਬਾਕੀ ਹਾਈਕਮਾਨ ਹੀ ਫ਼ੈਸਲਾ ਕਰਦੀ ਹੈ ਪਰ 100 ਫ਼ੀਸਦੀ ਚੰਨੀ ਹੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ।
'ਲੋਕਤੰਤਰ ’ਚ ਸਾਰਿਆਂ ਨੂੰ ਅਧਿਕਾਰ'
ਇਸ ਦੌਰਾਨ ਉਨ੍ਹਾਂ ਨੂੰ ਜਦੋਂ ਕੈਪਟਨ ਅਮਰਿੰਦਰ ਵੱਲੋਂ ਨਵੀਂ ਪਾਰਟੀ ਬਣਾਏ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਪਾਰਟੀਆਂ ਬਣਾਉਣਾ ਅਤੇ ਪਾਰਟੀਆਂ ਨਾਲ ਗੱਠਜੋੜ ਕਰਨਾ ਸਭ ਦਾ ਅਧਿਕਾਰ ਹੈ ਕੋਈ ਵੀ ਕਰ ਸਕਦਾ ਹੈ ਵੱਡੀਆਂ ਵੱਡੀਆਂ ਸਰਕਾਰਾਂ ਗੱਠਜੋੜਾਂ ਨਾਲ ਬਣਦੀਆਂ ਹਨ।
'ਵਿਧਾਇਕ ਵੈਦ ਨੇ ਅਕਾਲੀ ਦਲ ’ਤੇ ਸਾਧੇ ਨਿਸ਼ਾਨੇ'
ਵਿਧਾਇਕ ਕੁਲਦੀਪ ਵੈਦ ਨੇ ਇਸ ਦੌਰਾਨ ਅਕਾਲੀ ਦਲ ’ਤੇ ਵੀ ਨਿਸ਼ਾਨੀ ਮੰਨੇ ਅਤੇ ਕਿਹਾ ਕਿ ਅਕਾਲੀ ਦਲ ਦੀ ਦੱਸ ਸਾਲ ਦੀ ਕਾਰਗੁਜ਼ਾਰੀ ਤੋਂ ਸਾਰੇ ਵਾਕਿਫ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਦੇ ਨਵੀਂ ਪਾਰਟੀ ਬਣਾਉਣ ਨਾਲ ਕਾਂਗਰਸ ’ਤੇ ਕੋਈ ਅਸਰ ਨਹੀਂ ਪਵੇਗਾ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਸੁਖਬੀਰ ਬਾਦਲ ਨੇ ਲਗਾਤਾਰ ਲੁਧਿਆਣਾ ਅੰਦਰ ਦੌਰੇ ਕਰਨ ਅਤੇ ਨਵਜੋਤ ਸਿੰਘ ਸਿੱਧੂ ਦੇ ਲੋਕਾਂ ’ਚ ਨਾ ਵਿਚਰਨ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਨਵੀਂ ਜਥੇਬੰਦੀ ਦਾ ਗਠਨ ਕਰ ਰਹੇ ਹਨ ਅਤੇ ਉਸ ਲਈ ਸਮਾਂ ਚਾਹੀਦਾ ਹੈ।
ਇਹ ਵੀ ਪੜੋ: ਦਿੱਲੀ ਵਿੱਚ ਮੀਂਹ ਨਾਲ ਤਬਾਹ ਹੋਈ ਫ਼ਸਲ, ਕੇਜਰੀਵਾਲ ਨੇ ਕਿਸਾਨਾਂ ਲਈ ਮੁਆਵਜ਼ੇ ਦਾ ਕੀਤਾ ਐਲਾਨ