ਲੁਧਿਆਣਾ: ਜ਼ਿਲ੍ਹੇ ਦੇ ਇੱਕ ਸਮਾਗਮ ਵਿੱਚ ਹਿੱਸਾ ਲੈਣ ਪੁੱਜੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਸ਼ਵ ਦੇ ਹੋਰਨਾਂ ਹਿੱਸਿਆਂ ਵਿੱਚ ਪਸ਼ੂਆਂ ਅੰਦਰ ਤੇਜ਼ੀ ਨਾਲ ਨਾਲ ਫੈਲ ਰਹੇ ਅਫਰੀਕਨ ਸਵਾਈਨ ਫੀਵਰ (African swine fever) ਨੂੰ ਲੈ ਕੇ ਪੰਜਾਬ ਸਰਕਾਰ ਚਿੰਤਿਤ ਹੈ ਅਤੇ ਇਸ ਸਬੰਧੀ ਲਗਾਤਾਰ ਉਹ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਪਸ਼ੂਆਂ ਦੇ ਵਿੱਚ ਬੀਮਾਰੀ (Diseases in animals) ਹੋਵੇ ਅਸੀਂ ਉਸ ਨੂੰ ਲੈਕੇ ਗੰਭੀਰ ਹਾਂ ਅਤੇ ਉਸ ਨੂੰ ਲੈਕੇ ਲਗਾਤਾਰ ਸਾਡੇ ਮਹਿਕਮੇ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦਾ ਭਾਵੇਂ ਕੋਈ ਆਦਮੀ ਹੋਵੇ ਜਾਂ ਜਾਨਵਰ ਹਰ ਤਰ੍ਹਾਂ ਦੇ ਜਾਨ-ਮਾਲ ਦੀ ਰਾਖੀ ਕਰਨਾ ਉਨ੍ਹਾਂ ਦੀ ਸਰਕਾਰ ਦਾ ਫਰਜ਼ ਹੈ।
ਇਸ ਮੌਕੇ ਦਿੱਲੀ ਵਿੱਚ (Aam Aadmi Party) ਕੇਜਰੀਵਾਲ ਵੱਲੋਂ ਸੱਦੀ ਬੈਠਕ ਨੂੰ ਲੈਕੇ ਪੁੱਛੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਸਾਡੇ ਪਾਰਟੀ ਦੇ ਕਨਵੀਨਰ ਨੇ ਕੌਂਮੀ ਪੱਧਰ ਦੀ ਇਹ ਬੈਠਕ ਸੱਦੀ ਹੈ। ਇਹ ਇੱਕਲੇ ਪੰਜਾਬ ਦੀ ਬੈਠਕ ਨਹੀਂ ਹੈ ਉਨ੍ਹਾਂ ਕਿਹਾ ਕਿ ਇਸ ਨੂੰ ਲੈਕੇ ਗਲਤ ਧਾਰਨਾਵਾਂ ਬਣਾਈਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਬੈਠਕ ਨੂੰ ਲੈਕੇ ਗਲਤ ਫਹਿਮੀਆਂ ਫੈਲਾ ਰਹੇ ਹਨ ਪਰ ਕਿਸੇ ਨੂੰ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ: BJP ਆਗੂ ਮਨਜਿੰਦਰ ਸਿਰਸਾ ਨੂੰ Z ਸ਼੍ਰੇਣੀ ਦੀ ਸੁਰੱਖਿਆ, IB ਦੀ ਰਿਪੋਰਟ ਉੱਤੇ ਗ੍ਰਹਿ ਮੰਤਰਾਲੇ ਦੇ ਹੁਕਮ