ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪਹੁੰਚੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਜਿੱਥੇ ਯੂਨੀਵਰਸਿਟੀ ਵਿੱਚ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਉੱਥੇ ਹੀ ਉਨ੍ਹਾਂ ਨੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਉੱਤੇ ਵੀ ਤਿੱਖੇ ਨਿਸ਼ਾਨੇ ((Dhaliwal took sharp aim at Ravneet Bittu)) ਸਾਧੇ ਹਨ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਨੂੰ ਲੋਕਾਂ ਨੇ ਵਿਹਲਾ ਕਰਕੇ ਘਰ ਬਿਠਾ (People made Ravneet Bittu sit at home) ਦਿੱਤਾ ਹੈ ਇਸ ਲਈ ਅਜਿਹੇ ਬਿਆਨ ਉਹ ਵਿਹਲਾ ਹੋਣ ਕਾਰਨ ਦੇ ਰਹੇ ਹਨ।
ਧਾਲੀਵਾਲ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਬੀਬੀਐਮਬੀ (BBMB) ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਸੀ ਧਾਲੀਵਾਲ ਨੇ ਜਵਾਬ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਬੀਬੀਐੱਮਬੀ ਦੇ ਮੁੱਦੇ ਉੱਤੇ ਹਮੇਸ਼ਾ ਸਟੈਂਡ ਪੰਜਬ ਦੇ ਹੱਕ ਵਿੱਚ ਕਾਇਮ ਹੈ। ਉਨ੍ਹਾਂ ਕਿਹਾ ਰਵਨੀਤ ਬਿੱਟੂ ਦਾ ਖੁੱਦ ਦਾ ਕੋਈ ਸਟੈਂਡ (Ravneet Bittu has no stand) ਨਹੀਂ ਹੈ ਕਿਉਂਕਿ ਕਾਂਗਰਸ ਪੂਰੇ ਦੇਸ਼ ਵਿੱਚ ਖੇਰੂ-ਖੇਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਰਵਨੀਤ ਬਿੱਟੂ ਨੂੰ ਲੋਕਾਂ ਨੇ ਵਿਹਲਾ ਕਰਕੇ ਘਰ ਬਿਠਾ ਦਿੱਤਾ ਹੈ ਇਸ ਲਈ ਅੱਜ ਹੋਰਨਾਂ ਵਿਰੁੱਧ ਬੇਤੁਕੇ ਬਿਆਨ ਜਾਰੀ ਕਰ ਰਹੇ ਹਨ।
ਉਹਨਾਂ ਰਵਨੀਤ ਬਿੱਟੂ ਉੱਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਹ ਪਹਿਲਾਂ ਰਾਜਸਥਾਨ ਜਾ ਕੇ ਆਪਣੀ ਸਰਕਾਰ ਬਚਾ ਲੈਣ ਕਿਉਂਕਿ ਉਨ੍ਹਾਂ ਦੇ ਮੋਹਰੀ ਰਾਹੁਲ ਗਾਂਧੀ ਮੋਦੀ ਨਾਲ ਰਾਜਸਥਾਨ ਅਤੇ ਹੋਰ ਸੂਬਿਆਂ ਵਿੱਚ ਮੁਕਾਬਲਾ ਕਰਨ ਦੀ ਬਜਾਏ ਬੇਵਜ੍ਹਾ ਦੀ ਭਾਰਤ ਜੋੜੇ ਯਾਤਰਾ (BHART JODO YATRA) ਕਰਨ ਵਿੱਚ ਜੁਟੇ ਹਨ । ਨਾਲ਼ ਹੀ ਉਨ੍ਹਾਂ ਕਿਹਾ ਕਿ ਖਤਮ ਹੋਣ ਦੀ ਕਗਾਰ ਉੱਤੇ ਪਹੁੰਚੀ ਕਾਂਗਰਸ ਪਾਰਟੀ ਨੂੰ ਬਚਾਉਮ ਦੀ ਬਜਾਏ ਰਵਨੀਤ ਬਿੱਟੂ ਫਾਲਤੂ ਦੇ ਸਵਾਲ ਕਰਕੇ ਵਿਵਾਦ ਖੜ੍ਹੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਨਾਲ਼ ਅੱਜ ਦੇ ਸਮੇਂ ਵਿੱਚ ਹਰ ਪਾਸੇ ਸਿੱਧੀ ਟੱਕਰ ਸਿਰਫ ਅਰਵਿੰਦ ਕੇਜਰੀਵਾਲ ਲੈ ਰਹੇ ਹਨ।
ਇਹ ਵੀ ਪੜ੍ਹੋ: ਸ਼ਹੀਦ ਏ ਆਜ਼ਮ ਦਾ ਜਨਮ ਦਿਹਾੜਾ, ਮੁੱਖ ਮੰਤਰੀ ਭਗਵੰਤ ਮਾਨ ਦੀ ਨੌਜਵਾਨਾਂ ਨੂੰ ਸੌਗਾਤ