ETV Bharat / state

ਲੁਧਿਆਣਾ: ਡੀਸੀ ਦਫ਼ਤਰ ਨੇੜੇ ਪ੍ਰਵਾਸੀ ਮਜ਼ਦੂਰਾਂ ਨੇ ਲਾਇਆ ਡੇਰਾ - punjab curfew

ਪ੍ਰਵਾਸੀ ਮਜ਼ਦੂਰ ਪ੍ਰਸ਼ਾਸਨ ਨੂੰ ਘਰ ਵਾਪਸੀ ਦੀ ਗੁਹਾਰ ਲਾਉਣ ਲਈ ਲੁਧਿਆਣਾ ਦੇ ਭਾਰਤ ਨਗਰ ਚੌਕ ਵਿੱਚ ਇਕੱਤਰ ਹੋਏ, ਜੋ ਝਾਰਖੰਡ ਜਾਣਾ ਚਾਹੁੰਦੇ ਹਨ।

ਫ਼ੋਟੋ
ਫ਼ੋਟੋ
author img

By

Published : May 8, 2020, 11:06 AM IST

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ, ਵਿਸ਼ੇਸ਼ ਟ੍ਰੇਨਾਂ ਵੀ ਚਲਾਈਆਂ ਗਈਆਂ ਹਨ ਪਰ ਮਜ਼ਦੂਰ ਇੰਨ੍ਹੀ ਵੱਡੀ ਤਦਾਦ 'ਚ ਹਨ ਕਿ ਉਨ੍ਹਾਂ ਨੂੰ ਭੇਜਣਾ ਇੱਕ ਵੱਡੀ ਚੁਣੌਤੀ ਹੈ। ਅਜਿਹੇ ਹੀ ਕੁੱਝ ਪ੍ਰਵਾਸੀ ਮਜ਼ਦੂਰ ਲੁਧਿਆਣਾ ਦੇ ਭਾਰਤ ਨਗਰ ਚੌਕ ਵਿੱਚ ਇਕੱਤਰ ਹੋਏ ਹਨ, ਜੋ ਝਾਰਖੰਡ ਜਾਣਾ ਚਾਹੁੰਦੇ ਹਨ। ਇਨ੍ਹਾਂ ਵਿੱਚੋਂ ਕੁੱਝ ਉਹ ਵੀ ਸ਼ਾਮਿਲ ਹਨ ਜੋ ਅੰਬਾਲਾ ਤੱਕ ਪਹੁੰਚ ਗਏ ਸਨ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਉੱਥੋਂ ਵਾਪਿਸ ਭੇਜ ਦਿੱਤਾ ਗਿਆ ਹੈ।

ਵੀਡੀਓ

ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਦੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਨੂੰ ਗੁਰੂ ਨਾਨਕ ਸਟੇਡੀਅਮ 'ਚ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਕੁੱਝ ਅਜਿਹੇ ਵੀ ਸ਼ਾਮਿਲ ਹਨ ਜੋ ਅੰਬਾਲਾ ਤੱਕ ਪੈਦਲ ਹੀ ਚਲੇ ਗਏ ਅਤੇ ਉੱਥੋਂ ਫਿਰ ਪੈਦਲ ਵਾਪਿਸ ਆਏ। ਉਨ੍ਹਾਂ ਦੱਸਿਆ ਕਿ 3 ਦਿਨ ਜਾਣ ਅਤੇ 3 ਦਿਨ ਵਾਪਿਸ ਪਰਤਣ ਲੱਗੇ।

ਇਹ ਵੀ ਪੜ੍ਹੋ: 'ਵੰਦੇ ਭਾਰਤ' ਮਿਸ਼ਨ ਤਹਿਤ ਅਬੂ ਧਾਬੀ 'ਚ ਫਸੇ ਭਾਰਤੀਆਂ ਨੂੰ ਲੈ ਕੇ ਕੋਚੀ ਪੁੱਜੀ ਪਹਿਲੀ ਉਡਾਣ

ਮਜ਼ਦੂਰਾਂ ਨੇ ਕਿਹਾ ਕਿ ਉਹ ਅਨਪੜ੍ਹ ਹਨ ਜਿਸ ਕਰਕੇ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਵਾ ਸਕਦੇ, ਕਿਸੇ ਕਿਸੇ ਕੋਲ ਤਾਂ ਮੋਬਾਈਲ ਵੀ ਨਹੀਂ ਹੈ। ਮਜ਼ਦੂਰਾਂ ਨੇ ਕਿਹਾ ਕਿ ਜੇਕਰ ਕੋਈ ਖਾਣਾ ਦੇ ਜਾਵੇ ਤਾਂ ਖਾ ਲੈਂਦੇ ਹਨ। ਉਹ ਸਾਰੇ ਆਪਣੇ ਘਰ ਪਰਤਣ ਲਈ ਉਤਸੁਕ ਹਨ ਅਤੇ ਪ੍ਰਸ਼ਾਸ਼ਨ ਦੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਬਾਰੇ ਵੀ ਚਾਨਣਾ ਪਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.