ਲੁਧਿਆਣਾ: ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ transport tender scam case ਦੇ ਵਿੱਚ ਫਰਾਰ ਮੁਲਜ਼ਮਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ, ਦੋਵਾਂ ਮੁਲਜ਼ਮਾਂ ਦੀਆਂ ਫੋਟੋਆਂ ਵਾਲੇ ਇਸ਼ਤਿਹਾਰ ਇੰਦਰਜੀਤ ਇੰਦੀ ਅਤੇ ਫਰਾਰ ਮੀਨੂੰ ਪੰਕਜ ਮਲਹੋਤਰਾ Meenu Malhotra and Indrajit Indi ਦੇ ਘਰ ਦੇ ਬਾਹਰ ਚਿਪਕਾਏ ਗਏ ਹਨ। ਦੱਸ ਦਈਏ ਕਿ ਮੁਲਜ਼ਮਾਂ ਕੋਲ ਆਤਮ-ਸਮਰਪਣ ਕਰਨ ਲਈ 24 ਦਸੰਬਰ ਤੱਕ ਦਾ ਸਮਾਂ ਹੈ।
24 ਦਸੰਬਰ ਤੱਕ ਪੇਸ਼ ਹੋਣ ਦਾ ਸਮਾਂ:- ਦੱਸ ਦਈਏ ਕਿ ਇਸ ਮਾਮਲੇ ਵਿੱਚ ਕੁੱਲ 6 ਮੁਲਜ਼ਮਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਹਾਲੇ ਬਾਕੀ ਹੈ। ਜਿਨ੍ਹਾਂ ਨੂੰ ਵਿਜੀਲੈਂਸ ਅੱਗੇ ਪੇਸ਼ ਹੋਣ ਲਏ 24 ਦਸੰਬਰ ਤੱਕ ਪੇਸ਼ ਹੋਣ ਲਈ ਕਿਹਾ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾ ਨੂੰ ਭਗੌੜਾ ਕਰਾਰ ਕਰ ਦਿੱਤਾ ਜਾਵੇਗਾ ਅਤੇ ਫਿਰ ਵੀ ਪੇਸ਼ ਨਾ ਹੋਣ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਅਟੈਚ ਕੀਤਾ ਜਾਵੇਗਾ।
ਪੂਰਾ ਮਾਮਲਾ ਕੀ ਹੈ ? ਦਰਅਸਲ ਇਹ ਪੂਰਾ ਮਾਮਲਾ ਉਦੋਂ ਉਜਾਗਰ ਹੋਇਆ ਸੀ, ਜਦੋਂ ਸਾਬਕਾ ਸਰਕਾਰ ਵੇਲੇ ਅਨਾਜ ਦੀ ਢੋਆ-ਢੁਆਈ ਦੇ ਵਿਚ ਵਿਜੀਲੈਂਸ ਵੱਲੋਂ ਕਥਿਤ ਬੇ-ਨਿਯਮੀਆਂ ਪਈਆਂ ਗਈਆਂ ਸਨ, ਆਪਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਅਤੇ ਠੇਕੇ ਦਵਾਉਣ ਲਈ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ, ਢੋਆ-ਢੁਆਈ ਦੇ ਲਈ ਟਰੱਕਾਂ ਦੇ ਨੰਬਰ ਦੀ ਥਾਂ ਮੋਟਰ ਸਾਈਕਲਾਂ ਦੇ ਨੰਬਰ ਟੈਂਡਰ ਦੇ ਵਿੱਚ ਦਿੱਤੇ ਗਏ ਸਨ ਇਸ ਮਾਮਲੇ ਦੇ ਵਿਚ ਹੁਣ ਤੱਕ ਸਾਬਕਾ ਖੁਰਾਕ ਸਪਲਾਈ ਮੰਤਰੀ ਸਣੇ 6 ਗ੍ਰਿਫਤਾਰੀਆਂ ਹੋ ਚੁਕੀਆਂ ਨੇ ਅਤੇ ਤਿੰਨ ਦੇ ਖ਼ਿਲਾਫ਼ ਵਿਜੀਲੈਂਸ ਅਪਣਾ ਅਦਾਲਤ ਵਿੱਚ ਚਲਾਨ ਨਾ ਪੇਸ਼ ਕਰ ਚੁੱਕੀ ਹੈ।
ਇਹ ਵੀ ਪੜੋ:- ਗੈਂਗਸਟਰਾਂ ਨਾਲ ਲੋਹਾ ਲੈਣ ਵਾਲੇ ਪੁਲਿਸ ਅਧਿਕਾਰੀ ਸਨਮਾਨਿਤ