ਲੁਧਿਆਣਾ:ਰਾਏਕੋਟ ਸ਼ਹਿਰ ਦੇ ਮਹੁੱਲਾ ਕੱਚਾ ਕਿਲਾ ਵਿਖੇ ਇੱਕ ਵਿਆਹੁਤਾ ਨੇ ਭੁਲੇਖੇ ਨਾਲ ਜ਼ਹਿਰੀਲੀ ਦਵਾਈ ਖਾ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐਸਐਚਓ ਪਰਵਿੰਦਰ ਸਿੰਘ ਨਾਗੋਕੇ ਨੇ ਦੱਸਿਆ ਕਿ ਮ੍ਰਿਤਕਾ ਸੰਦੀਪ ਕੌਰ(27) ਪਤਨੀ ਅਵਤਾਰ ਸਿੰਘ ਵਾਸੀ ਕੱਚਾ ਕਿਲਾ ਰਾਏਕੋਟ ਨੇ ਭੁਲੇਖੇ ਨਾਲ ਕੋਈ ਜ਼ਹਿਰੀਲੀ ਦਵਾਈ ਖਾ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਥਾਣਾ ਮੁਖੀ ਕਿਹਾ ਕਿ ਮ੍ਰਿਤਕਾ ਦੇ ਪਿਤਾ ਦਲਵਾਰ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਲਤਾਲਾ ਦੇ ਦੱਸਿਆ ਕਿ ਉਸਦੀ ਪੁੱਤਰੀ ਸੰਦੀਪ ਕੌਰ ਦਾ 2013 ਵਿੱਚ ਅਵਤਾਰ ਸਿੰਘ ਨਾਲ ਵਿਆਹ ਹੋਇਆ ਸੀ ਜਿਸ ਤੋਂ ਉਸ ਦੇ ਘਰ ਦੋ ਬੇਟੀਆਂ ਵੀ ਹਨ ਪ੍ਰੰਤੂ ਘਰ ਵਿੱਚ ਗ਼ਰੀਬੀ ਹੋਣ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੀ ਸੀ।ਜਿਸ ਕਾਰਨ ਉਸ ਦੀ ਦਵਾਈ ਵੀ ਚਲਦੀ ਸੀ ਪ੍ਰੰਤੂ ਬੀਤੀ ਰਾਤ ਉਸ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਭੁਲੇਖੇ ਨਾਲ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ ਦੇ ਚਲਦੇ ਉਸ ਦੇ ਪਤੀ ਨੇ ਰਾਏਕੋਟ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 174 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਗਈ, ਮ੍ਰਿਤਕਾ ਆਪਣੇ ਪਿਛੇ 6 ਤੇ 4 ਸਾਲਾਂ ਦੋ ਬੱਚੀਆਂ ਨੂੰ ਛੱਡ ਗਈ।