ETV Bharat / state

ਦੀਪ ਸਿੱਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਮਨਜਿੰਦਰ ਸਿਰਸਾ - share grief with Deep Sidhu's family

ਦੀਪ ਸਿੱਧੂ ਦੇ ਭੋਗ ਤੋਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ,ਬਰਜਿੰਦਰ ਸਿੰਘ ਪਰਵਾਨਾ, ਜਸਵੀਰ ਸਿੰਘ ਰੋਡੇ , ਸੋਨੀ ਮਾਨ ਸਹਿਤ ਅਨੇਕਾਂ ਹਸਤੀਆਂ ਦੁੱਖ ਸਾਂਝਾ ਕਰਨ ਦੀਪ ਸਿੱਧੂ ਦੇ ਭਰਾ ਦੇ ਘਰ ਪਹੁੰਚੀਆਂ ।

ਦੀਪ ਸਿੱਧੂ ਦੇ ਭੋਗ
ਦੀਪ ਸਿੱਧੂ ਦੇ ਭੋਗ
author img

By

Published : Feb 24, 2022, 6:58 AM IST

ਲੁਧਿਆਣਾ : ਦੀਪ ਸਿੱਧੂ ਦਾ ਭੋਗ ਫ਼ਤਹਿਗੜ੍ਹ ਸਾਹਿਬ ਵਿੱਚ ਪਾਇਆ ਜਾਵੇਗਾ ਪਰ ਦੀਪ ਸਿੱਧੂ ਦੇ ਭਰਾ ਦੇ ਘਰ ਲੁਧਿਆਣਾ ਵਿੱਚ ਪਾਠ ਰਖਵਾਇਆ ਗਿਆ ਸੀ। ਇਸ ਦੇ ਚੱਲਦਿਆਂ ਦੀਪ ਸਿੱਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਈ ਸਖਸ਼ੀਅਤਾਂ ਲੁਧਿਆਣਾ ਦੇ ਘਰ ਪਹੁੰਚਿਆ।

ਜਿਨ੍ਹਾਂ ਵਿਚ ਮੁੱਖ ਤੌਰ 'ਤੇ ਕੁਝ ਦਿਨ ਪਹਿਲਾਂ ਭਾਜਪਾ ਵਿੱਚ ਗਏ ਮਨਜਿੰਦਰ ਸਿੰਘ ਸਿਰਸਾ ਅਤੇ ਇਸ ਤੋਂ ਇਲਾਵਾ ਬਰਜਿੰਦਰ ਸਿੰਘ ਪਰਵਾਨਾ, ਜਸਵੀਰ ਸਿੰਘ ਰੋਡੇ ਅਤੇ ਸੋਨੀ ਮਾਨ ਸਹਿਤ ਅਨੇਕਾਂ ਹੀ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ।

ਦੀਪ ਸਿੱਧੂ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਨ ਪਹੁੰਚੇ ਮਨਜਿੰਦਰ ਸਿਰਸਾ

ਭਾਜਪਾ ਆਗੂ ਮਨਜਿੰਦਰ ਸਿਰਸਾ ਦੇ ਲੁਧਿਆਣਾ ਦੀਪ ਸਿੱਧੂ ਦੇ ਘਰ ਪਹੁੰਚਣ ਬਾਰੇ ਪੁੱਛਣ 'ਤੇ ਬਰਜਿੰਦਰ ਸਿੰਘ ਪਰਵਾਨਾ ਨੇ ਕਿਹਾ ਕਿ ਸਾਰੇ ਪਰਿਵਾਰਕ ਤੌਰ 'ਤੇ ਦੁੱਖ ਸਾਂਝਾ ਕਰਨ ਆਏ ਸਨ ਅਤੇ ਸਿਰਸਾ ਨੇ ਕਿਸਾਨੀ ਸੰਘਰਸ਼ ਦੌਰਾਨ ਜੇਲ੍ਹਾਂ 'ਚ ਬੰਦ ਨੌਜਵਾਨਾਂ ਦੀ ਜ਼ਮਾਨਤ ਵੀ ਕਰਵਾਈ ਸੀ ।

ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦੀਪ ਸਿੱਧੂ ਅਜਿਹਾ ਸਖਸ਼ ਸੀ, ਜਿਸਨੇ ਕਈ ਵਾਰ ਪੰਜਾਬ ਦਾ ਦਰਦ ਅਤੇ ਪੰਜਾਬ ਦੇ ਲੋਕਾਂ ਦੀ ਅਵਾਜ਼ ਚੁੱਕੀ। ਉਨ੍ਹਾਂ ਕਿਹਾ ਕਿ ਬਦਕਿਸਮਤੀ ਰਹੀ ਹੈ ਕਿ ਲੋਕ ਦੀਪ ਸਿੱਧੂ ਨੂੰ ਸਮਝ ਨਾ ਸਕੇ।

  • Ludhiana, Punjab | BJP leader Manjinder Singh Sirsa on Wednesday offered his condolences to the family of actor-turned-activist Deep Sidhu who recently died in an accident pic.twitter.com/MlK8mS8gDT

    — ANI (@ANI) February 23, 2022 " class="align-text-top noRightClick twitterSection" data=" ">

ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਦੇ ਕੰਮ ਕਰਨ ਦਾ ਤਰੀਕਾ ਕਿਸੇ ਨੂੰ ਚੰਗਾ ਜਾਂ ਮਾੜਾ ਲੱਗ ਸਕਦਾ ਹੈ ਪਰ ਉਸਦੇ ਮਨ ਵਿੱਚ ਪੰਜਾਬ ਲਈ ਜੋ ਭਾਵ ਸਨ ਉਹ ਪਵਿੱਤਰ ਸਨ।

ਉੱਥੇ ਇਸ ਮੌਕੇ 'ਤੇ ਪੁੱਜੇ ਖਾਲਸਾ ਜਸਬੀਰ ਸਿੰਘ ਰੋਡੇ ਵਲੋਂ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਉੱਥੇ ਹੀ ਉਨ੍ਹਾਂ ਕਿਹਾ ਕਿ ਦੀਪ ਸਿੱਧੂ ਸੁਲਝਿਆ ਹੋਇਆ ਅਹਿਸਾਸ ਸੀ ਅਤੇ ਆਪਣੇ ਵਿਰੋਧੀਆਂ ਬਾਰੇ ਵੀ ਕੁਝ ਨਹੀਂ ਸੀ ਬੋਲਦਾ। ਉਨ੍ਹਾਂ ਕਿਹਾ ਕਿ ਬੇਸ਼ੱਕ ਘੱਟ ਉਮਰ 'ਚ ਸ਼ੋਹਰਤ ਪਾਉਣ ਦੇ ਕਾਰਨ ਕਈਆਂ ਦੇ ਨਿਸ਼ਾਨੇ 'ਤੇ ਸੀ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਆਪਣੀਆਂ ਪੜ੍ਹੀਆਂ ਹੋਈਆਂ ਕਿਤਾਬਾਂ ਅਤੇ ਵਕੀਲੀ ਸਿੱਖਿਆ ਦੇ ਅਧਾਰ 'ਤੇ ਹੀ ਗੱਲਬਾਤ ਕਰਦਾ ਸੀ।

ਇਹ ਵੀ ਪੜ੍ਹੋ : ਸ੍ਰੀਨਗਰ ਹੈਲੀਕਾਪਟਰ ਕਰੈਸ਼ ਮਾਮਲਾ: ਚੰਡੀਗੜ੍ਹ ਵਿੱਚ ਕੋਰਟ ਮਾਰਸ਼ਲ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.