ETV Bharat / state

ਟਿਕਟ ਕੱਟੇ ਜਾਣ ਤੇ ਚੰਨੀ ’ਤੇ ਭੜਕੇ ਮਲਕੀਤ ਦਾਖਾ ! - ਮਲਕੀਤ ਦਾਖਾ ਨੇ ਅਜ਼ਾਦਾ ਚੋਣ ਲੜਨ ਦਾ ਕੀਤਾ ਐਲਾਨ

ਲੁਧਿਆਣਾ ’ਚ ਸਤਵਿੰਦਰ ਬਿੱਟੀ ਤੋਂ ਬਾਅਦ ਜਗਰਾਓਂ ਵਿਧਾਨਸਭਾ ਹਲਕਾ (Jagraon assembly constituency) ਤੋਂ ਟਿਕਟ ਕੱਟੇ ਜਾਣ ’ਤੇ ਭੜਕੇ ਮਲਕੀਤ ਦਾਖਾ ਦਾ ਸੀਐਮ ਚੰਨੀ ਤੇ ਗੁੱਸਾ ਫੁੱਟਿਆ ਹੈ। ਉਨ੍ਹਾਂ ਕਿਹਾ ਜੇ ਲੋੜ ਪਈ ਤਾਂ ਆਜ਼ਾਦ ਚੋਣ ਲੜਾਂਗੇ।

ਟਿਕਟ ਕੱਟੇ ਜਾਣ ਤੇ ਚੰਨੀ ’ਤੇ ਭੜਕੇ ਮਲਕੀਤ ਦਾਖਾ

author img

By

Published : Jan 26, 2022, 7:58 PM IST

ਲੁਧਿਆਣਾ: ਕਾਂਗਰਸ ਦੀ ਦੂਜੀ ਸੂਚੀ ਜਾਰੀ ਹੋਣ ਤੋਂ ਬਾਅਦ ਪਾਰਟੀ ’ਚ ਬਗਾਵਤੀ ਸੁਰਾਂ ਤੇਜ਼ ਹੋ ਗਈਆਂ ਹਨ। ਕਾਂਗਰਸ ਪਾਰਟੀ ਵੱਲੋਂ ਜਿੰਨ੍ਹਾਂ ਉਮੀਦਵਾਰਾਂ ਦੀ ਟਿਕਟ ਕੱਟੀ ਗਈ ਹੈ ਉਨ੍ਹਾਂ ਨੇ ਹੁਣ ਕਾਂਗਰਸ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪਹਿਲਾਂ ਸਾਹਨੇਵਾਲ ਤੋਂ ਸਤਵਿੰਦਰ ਬਿੱਟੀ, ਸਮਰਾਲਾ ਤੋਂ ਅਮਰੀਕ ਢਿੱਲੋਂ ਅਤੇ ਹੁਣ ਮਲਕੀਅਤ ਸਿੰਘ ਦਾਖਾਂ ਨੇ ਜਗਰਾਉਂ ਹਲਕੇ ਤੋਂ ਉਮੀਦਵਾਰੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਅਜਿਹੇ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ ਜੋ ਕੁਝ ਮਹੀਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਵਿਧਾਇਕੀ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਹਲਕੇ ਤੋਂ ਨਹੀਂ ਸਗੋਂ ਜਗਰਾਉਂ ਤੋਂ ਸੀਟ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਉਹ ਪੁਰਾਣੇ ਟਕਸਾਲੀ ਕਾਂਗਰਸੀ ਹਨ ਅਤੇ ਉਨ੍ਹਾਂ ਦੀ ਟਿਕਟ ਇਸ ਤਰ੍ਹਾਂ ਕੱਟਣਾ ਬੇਹੱਦ ਦੁਖਦਾਈ ਹੈ।

ਟਿਕਟ ਕੱਟੇ ਜਾਣ ਤੇ ਚੰਨੀ ’ਤੇ ਭੜਕੇ ਮਲਕੀਤ ਦਾਖਾ

ਮਲਕੀਤ ਸਿੰਘ ਦਾਖਾ ਨੇ ਇਹ ਵੀ ਕਿਹਾ ਕਿ ਚਰਨਜੀਤ ਚੰਨੀ ਜੋ ਖੁਦ ਨੂੰ ਆਮ ਦੱਸਦੇ ਹਨ ਉਨ੍ਹਾਂ ਦੇ ਘਰ ਤੋਂ ਕਰੋੜਾਂ ਰੁਪਇਆ ਬਰਾਮਦ ਹੋਇਆ ਹੈ ਤਾਂ ਉਹ ਆਮ ਆਦਮੀ ਕਿਵੇਂ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਇੱਕ ਦਲਿਤ ਜ਼ਰੂਰ ਹਨ ਪਰ ਉਹ ਆਮੀਰ ਹਨ।

ਦਾਖਾ ਨੇ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਨ ਵੱਲੋਂ ਪੁਰਾਣੇ ਟਕਸਾਲੀ ਕਾਂਗਰਸੀਆਂ ਨੂੰ ਪਿੱਛੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਗਰਾਉਂ ਹਲਕੇ ਦੀ ਸੀਟ ਬਾਰੇ ਕਾਂਗਰਸ ਨੂੰ ਮੁੜ ਤੋਂ ਵਿਚਾਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜਗਤਾਰ ਜੱਗੇ ਨੂੰ ਟਿਕਟ ਦੇ ਕੇ ਸਹੀ ਨਹੀਂ ਕੀਤਾ ਕਿਉਂਕਿ ਉਹ ਜਗਰਾਉਂ ਸੀਟ ਤੋਂ ਜਿੱਤ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਦੋ ਵਾਰ ਮਿਲੇ ਸਨ ਅਤੇ ਜਿੱਤ ਦਾ ਭਰੋਸਾ ਦਿਵਾਇਆ ਸੀ ਪਰ ਸ਼ਾਇਦ ਸਿੱਧੂ ਦੀ ਵੀ ਨਹੀਂ ਸੁਣੀ ਗਈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਪੂਰਬੀ ਸੀਟ 'ਤੇ ਸਿੱਧੂ ਖਿਲਾਫ਼ ਮਜੀਠੀਆ ਲੜਨਗੇ ਚੋਣ

ETV Bharat Logo

Copyright © 2025 Ushodaya Enterprises Pvt. Ltd., All Rights Reserved.