ETV Bharat / state

ਸੜਕ ਹਾਦਸੇ 'ਚ ਲੱਤਾਂ ਗੁਆਉਣ ਵਾਲੇ ਟੈਨਿਸ ਖਿਡਾਰੀ ਨੇ ਪੈਰਾ ਨੈਸ਼ਨਲ 'ਚ ਜਿੱਤਿਆ ਗੋਲਡ ਮੈਡਲ - ਜਿੱਤਿਆ ਗੋਲਡ ਮੈਡਲ

ਲੁਧਿਆਣਾ ਦੇ ਸ਼ੁਭਮ ਨੇ ਸੜਕ ਹਾਦਸੇ 'ਚ ਪੈਰ ਗਵਾਏ ਹਨ। ਇਸ ਦੇ ਬਾਵਜੂਦ ਨਹੀਂ ਹਾਰੀ ਜ਼ਿੰਦਗੀ ਦੀ ਜੰਗ, ਪੈਰਾ ਨੈਸ਼ਨਲ ਟੇਬਲ ਟੈਨਿਸ ਚੈਂਪੀਅਨ ਬਣਿਆ। ਉਸ ਨੇ ਟੇਬਲ ਟੈਨਿਸ 'ਚ ਗੋਲਡ ਮੈਡਲ ਜਿੱਤਿਆ ਹੈ।

ਸੜਕ ਹਾਦਸੇ 'ਚ ਲੱਤਾਂ ਗੁਆਉਣ ਵਾਲੇ ਟੈਨਿਸ ਖਿਡਾਰੀ ਨੇ ਪੈਰਾ ਨੈਸ਼ਨਲ 'ਚ ਜਿੱਤਿਆ ਗੋਲਡ ਮੈਡਲ

author img

By

Published : Jun 12, 2022, 2:16 PM IST

ਲੁਧਿਆਣਾ: ਸ਼ੁਭਮ ਵਾਧਵਾ ਦੀ ਟੇਬਲ ਟੈਨਿਸ ਦਾ ਚੰਗਾ ਖਿਡਾਰੀ ਸੀ ਪਰ ਉਸ ਦੀ ਜਿੰਗਦੀ ਇਕ ਸੜਕ ਹਾਦਸੇ ਨੇ ਪੂਰੀ ਤਰ੍ਹਾਂ ਬਦਲ ਦਿੱਤੀ, ਉਸ ਨੂੰ ਮਲਟੀਪਲ ਡਿਸਆਰਡਰ ਹੋ ਗਿਆ। ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਖੜ੍ਹ ਗਈਆਂ 3 ਸਾਲ ਉਹ ਬੈਡ 'ਤੇ ਪਿਆ ਜ਼ਿੰਦਗੀ- ਮੌਤ ਨਾਲ ਲੜਦਾ ਰਿਹਾ। ਇਨ੍ਹਾਂ ਲਾਚਾਰ ਹੋ ਗਿਆ ਕੇ ਉਸ ਨੂੰ ਲੱਗਣ ਲੱਗਿਆ ਉਸ ਦੀ ਪੂਰੀ ਜ਼ਿੰਦਗੀ ਹੁਣ ਉਸ ਦੇ ਪਰਿਵਾਰ 'ਤੇ ਬੋਝ ਬਣ ਜਾਵੇਗੀ। ਉਸ ਨੇ ਇਹ ਸਭ ਫਿਲਮਾਂ 'ਚ ਵੇਖਿਆ ਸੀ ਪਰ ਇਹ ਦੁਖਾਂਤ ਹੁਣ ਉਸ ਦੇ ਖੁਦ ਨਾਲ ਹੋ ਗਿਆ ਸੀ।

ਹਾਦਸੇ ਨੇ ਬਦਲੀ ਜਿੰਦਗੀ: ਸੁਭਮ ਨੇ ਦੱਸਿਆ ਕਿ 3 ਸਾਲ ਬੈਡ 'ਤੇ ਰਹਿਣ ਦੇ ਬਾਅਦ ਉਸ ਨੇ ਆਪਣੀ ਜਿੰਦਗੀ 'ਚ ਇਕ ਟੀਚਾ ਮਿੱਥਿਆ 'ਤੇ ਫਿਰ ਉਸ ਨੂੰ ਪੂਰਾ ਕਰਨ ਲਈ ਪੂਰੀ ਵਾਹ ਲਾ ਦਿੱਤੀ, ਸੁਭਮ ਬੈਡ ਤੋਂ ਉੱਠ ਕੇ ਟੈਨਿਸ ਕੋਰਟ 'ਚ ਪੁਜਿਆ, ਫਿਰ ਮਨ ਲਗਾ ਕੇ ਮਿਹਨਤ ਕੀਤੀ ਪਰ ਫਿਰ ਲਾਕਡਾਊਨ ਆ ਗਿਆ ਪਰ ਉਸ ਨੇ ਫਿਰ ਸਿਖਲਾਈ ਸ਼ੁਰੂ ਕੀਤੀ। ਬੀਤੇ ਮਹੀਨੇ ਓਹ ਪੈਰਾ ਨੈਸ਼ਨਲ 'ਚ ਪੰਜਾਬ ਦਾ ਪਹਿਲਾ ਟੇਬਲ ਟੈਨਿਸ ਖਿਡਰੀ ਬਣਿਆ ਜਿਸ ਨੇ ਸੋਨੇ ਦਾ ਤਗਮਾ ਜਿੱਤ ਕੇ ਪੰਜਾਬ ਦੀ ਝੋਲੀ ਪਾਇਆ ਹੋਵੇ। ਉਸ ਦੀ ਇਸ ਉਪਲਬਧੀ 'ਚ ਉਸ ਦੇ ਪਰਿਵਾਰ ਦਾ ਵੱਡਾ ਹੱਥ ਰਿਹਾ।

ਸੜਕ ਹਾਦਸੇ 'ਚ ਲੱਤਾਂ ਗੁਆਉਣ ਵਾਲੇ ਟੈਨਿਸ ਖਿਡਾਰੀ ਨੇ ਪੈਰਾ ਨੈਸ਼ਨਲ 'ਚ ਜਿੱਤਿਆ ਗੋਲਡ ਮੈਡਲ
ਸੜਕ ਹਾਦਸੇ 'ਚ ਲੱਤਾਂ ਗੁਆਉਣ ਵਾਲੇ ਟੈਨਿਸ ਖਿਡਾਰੀ ਨੇ ਪੈਰਾ ਨੈਸ਼ਨਲ 'ਚ ਜਿੱਤਿਆ ਗੋਲਡ ਮੈਡਲ

ਓਲੰਪਿਕ ਦੀ ਤਿਆਰੀ: ਉਨ੍ਹਾਂ ਦੱਸਿਆ ਕਿ ਹੁਣ ਉਹ ਏਸ਼ੀਅਨ ਮੁਕਾਬਲੇ 'ਤੇ 2024 'ਚ ਹੋਣ ਜਾ ਰਹੇ ਪੈਰਾ ਓਲੰਪਿਕ ਦੀ ਤਿਆਰੀ ਕਰ ਰਿਹਾ ਅਤੇ ਉਸ ਨੇ ਠਾਣ ਲਿਆ ਕਿ ਇਹ ਆਪਣੇ ਦੇਸ਼ ਲਈ ਓਲੰਪਿਕ 'ਚ ਸੋਨ ਤਗਮਾ ਜਿੱਤ ਕੇ ਲਿਆਵੇਗਾ। ਜਿਸ ਲਈ ਉਹ ਜੀ ਤੋੜ ਮਿਹਨਤ ਕਰ ਰਿਹਾ ਹੈ। ਉਸ ਨੂੰ ਵੇਖ-ਵੇਖ ਕੇ ਬੱਚੇ ਵੀ ਪ੍ਰੇਰਨਾ ਲੈਂਦੇ ਹਨ।

ਮਾਤਾ ਪਿਤਾ ਬਣੇ ਚਾਨਣ ਮੁਨਾਰਾ: ਸ਼ੁਭਮ ਨੇ ਦੱਸਿਆ ਕਿ ਉਸ ਦੀ ਮਾਤਾ ਨੇ ਉਸ ਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਹੈ, ਉਨ੍ਹਾਂ ਕਿਹਾ ਕਿ ਜਦੋਂ ਉਹ 3 ਸਾਲ ਬੈਡ 'ਤੇ ਸੀ ਉਦੋਂ ਜਿੰਦਗੀ ਇਸ ਤਰਾਂ ਲਗਦੀ ਸੀ ਕਿ ਬੋਝ ਬਣ ਗਈ ਪਰ ਉਸ ਦੇ ਪਰਿਵਾਰ ਨੇ ਉਸ ਨੂੰ ਇਨ੍ਹਾਂ ਜਿਆਦਾ ਸਪੋਰਟ ਕੀਤਾ ਕਿ ਅੱਜ ਉਹ ਇਸ ਮੁਕਾਮ 'ਤੇ ਪਹੁੰਚ ਸਕਿਆ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਮਾਂ ਉਸ ਲਈ ਪ੍ਰੇਰਨਾ ਹੈ ਜੇਕਰ ਉਹ ਉਸ ਨੂੰ ਸਪੋਰਟ ਨਾ ਕਰਦੇ ਤਾਂ ਸ਼ਾਇਦ ਅੱਜ ਉਹ ਬੈਡ 'ਤੇ ਹੀ ਹੁੰਦਾ।

ਕਿਵੇਂ ਕੀਤੀ ਵਾਪਸੀ: ਉਨ੍ਹਾਂ ਦੱਸਿਆ ਕਿ ਇੱਕ ਵਾਰ ਤਾਂ ਉਸ ਨੇ ਹਾਰ ਮੰਨ ਲਈ ਸੀ ਕਿਉਂਕਿ ਜਦੋਂ ਲੱਤਾਂ ਗਵਾਉਣ ਤੋਂ ਬਾਅਦ ਉਸ ਨੇ ਮੁੜ ਟੇਬਲ ਟੇਨਿਸ ਖੇਡਣਾ ਸ਼ੁਰੂ ਕੀਤਾ ਤਾਂ 1 ਮਹੀਨਾ ਤਾਂ ਉਸ ਨੂੰ ਸਮਝ ਹੀ ਨਹੀਂ ਆਈ ਕੇ ਆਖਿਰ ਕਰਨਾ ਕੀ ਹੈ ਪਰ ਉਸ ਨੂੰ ਕੋਚ 'ਤੇ ਪਰਿਵਾਰ ਨੇ ਸਮਰਥਨ ਦਿੱਤਾ। ਉਸ ਨੇ ਆਪਣੀ ਜਿੰਦਗੀ ਦਾ ਟੀਚਾ ਮਿੱਥਿਆ 'ਤੇ ਫਿਰ ਉਸ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ, ਅਖੀਰਕਰ ਉਸ ਨੂੰ ਇਹ ਕਾਮਯਾਬੀ ਮਿਲੀ।

ਜ਼ਿੰਦਗੀ ਹਰ ਰੋਜ਼ ਇੱਕ ਚੈਲੇਂਜ : ਸ਼ੁਭਮ ਨੇ ਦੱਸਿਆ ਕਿ ਉਸ ਦੀ ਜਿੰਦਗੀ ਕੋਈ ਸੌਖੀ ਨਹੀਂ ਹੈ ਉਸ ਨੂੰ ਅੱਜ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਕਿਹਾ ਕਿ ਉਸ ਦੀ ਪੂਰੀ ਬਾਡੀ 'ਚ ਸਿਰਫ ਹੱਥ ਹੀ ਸਹੀ ਤਰਾਂ ਕੰਮ ਕਰਦੇ ਹਨ ਕਿਉਂਕਿ ਉਸ ਨੂੰ ਸੜਕ ਹਾਦਸੇ ਦੌਰਾਨ ਮਲਟੀਪਲ ਡਿਸਆਰਡਰ ਹੋ ਗਿਆ ਸੀ। ਜਿਸ ਕਰਕੇ ਉਸ ਦੀ ਬੌਡੀ ਪੂਰੀ ਤਰ੍ਹਾਂ ਖੜ ਗਈ ਸੀ। ਉਨ੍ਹਾਂ ਦੱਸਿਆ ਕਿ ਉਹ ਦਿਨ 'ਚ 7-8 ਘੰਟੇ ਪ੍ਰੈਕਟਿਸ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਜ਼ਿੰਦਗੀ ਹੁਣ ਵੀ ਇੱਕ ਸੰਘਰਸ਼ ਹੈ ਉਹ ਰੋਜ਼ਾਨਾ ਪਹਿਲਾਂ ਆਪਣੀਆਂ ਘਰ ਦੀਆਂ 30 ਦੇ ਕਰੀਬ ਪੌੜ੍ਹੀਆਂ ਉਤਰਦਾ ਹੈ ਫਿਰ ਅਕੈਡਮੀ ਪਹੁੰਚਦਾ ਹੈ ਤੇ 15 ਪੌੜੀਆਂ ਇੱਥੇ ਚੜਦਾ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਜਿੰਦਗੀ ਹਰ ਰੋਜ਼ ਇਕ ਸਟਰਗਲ ਹੈ ਪਰ ਉਹ ਇਸ ਨੂੰ ਇਕ ਚੈਲੇਂਜ ਵਜੋਂ ਲੈਂਦਾ ਹੈ ਅਤੇ ਇਸ ਨਾਲ ਲੜਦਾ ਹੈ।

ਇਹ ਵੀ ਪੜ੍ਹੋ:- ਸ਼ਰਾਬ ਹੋਈ ਸਸਤੀ ਤਾਂ MLA ਪਹੁੰਚੇ ਸ਼ਰਾਬੀਆਂ ਕੋਲ, ਪੀਣ ਵਾਲਿਆਂ ਨੂੰ ਦਿੱਤੀ ਇਹ ਸਲਾਹ

ETV Bharat Logo

Copyright © 2024 Ushodaya Enterprises Pvt. Ltd., All Rights Reserved.