ਲੁਧਿਆਣਾ: ਸ਼ਿਵਾ ਜੀ ਨਗਰ ਇਲਾਕੇ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਨੂੰ ਮਜਬੂਰ ਨੇ। ਲੁਧਿਆਣਾ ਦਾ ਵਾਰਡ ਨੰਬਰ 81 ਅਤੇ 82 ਵਿੱਚ ਜਿੱਥੇ ਸੀਵਰੇਜ ਦੀ ਸਮੱਸਿਆ (The problem of sewage) ਤੋਂ ਲੋਕ ਕਾਫੀ ਸਾਲਾਂ ਤੋਂ ਜੂਝ ਰਹੇ ਸਨ ਅਤੇ ਕਾਂਗਰਸ ਦੀ ਸਰਕਾਰ ਵੇਲੇ ਨਾਲੇ ਨੂੰ ਢੱਕਣ ਦੇ ਲਈ ਪ੍ਰਾਜੈਕਟ ਲਿਆਂਦਾ ਗਿਆ ਜਿਸ ਉੱਤੇ ਲਗਭਗ 2 ਕਰੋੜ ਦੀ ਲਾਗਤ ਆਉਣੀ ਸੀ ਪਰ ਬਾਅਦ ਵਿੱਚ ਇਸ ਪ੍ਰਾਜੈਕਟ ਦਾ ਐਸਟੀਮੇਟ ਵਧ ਕੇ 17 ਕਰੋੜ ਉੱਤੇ ਪਹੁੰਚ ਗਿਆ। ਬਾਵਜੂਦ ਇਸ ਦੇ ਹਾਲੇ ਤੱਕ ਇਸ ਪ੍ਰਾਜੈਕਟ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ ਹੈ। ਜਿਸ ਕਰਕੇ ਲੋਕ ਪਰੇਸ਼ਾਨ ਨੇ ਅਤੇ ਇਲਾਕੇ ਦੇ ਸਾਬਕਾ ਕੌਂਸਲਰ ਨੇ ਪੋਸਟਰ ਲਗਾ ਕੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਲੇਬਰ ਨਾ ਲਗਾਈ ਗਈ ਤਾਂ ਉਹ ਇਲਾਕਾ ਵਾਸੀਆਂ ਦੇ ਨਾਲ ਪੱਕੇ ਤੌਰ ਉੱਤੇ ਧਰਨੇ ਹੜਤਾਲ ਸ਼ੁਰੂ ਕਰ ਦੇਣਗੇ।
ਨਿਰਮਾਣ ਦਾ ਕਾਰਜ ਲਟਕਿਆ: ਸਾਲ 2020 ਵਿੱਚ ਇਸ ਪ੍ਰਾਜੈਕਟ ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਸੀਵਰੇਜ ਕਵਰ ਕਰਨ ਦੇ ਨਾਲ ਸੜਕ ਦਾ ਨਿਰਮਾਣ ਕਰਨਾ ਸੀ, ਜਿਸ ਦੀ ਮਿਆਦ ਡੇਢ ਸਾਲ ਰੱਖੀ ਗਈ ਸੀ। ਸਾਲ 2021 ਦੇ ਅੰਤ ਤੱਕ ਇਹ ਪ੍ਰਾਜੇਕਟ ਪੂਰਾ ਕੀਤਾ ਜਾਣਾ ਸੀ ਪਰ ਪ੍ਰਾਜੈਕਟ ਦੀ ਮਿਆਦ (Duration of the project) ਦੇ 2 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਇਹ ਪ੍ਰਾਜੈਕਟ ਪੂਰਾ ਨਹੀਂ ਹੋ ਸਕਿਆ ਹੈ। ਇਸ ਪ੍ਰਾਜੈਕਟ ਦੇ ਪੂਰਾ ਨਾ ਹੋਣ ਦਾ ਖਮਿਆਜ਼ਾ ਇਲਾਕੇ ਦੇ ਲੋਕ ਭੁਗਤ ਰਹੇ ਨੇ। ਸੜਕ ਉੱਤੇ ਗਟਕਾ ਪਾ ਕੇ ਛੱਡ ਦਿੱਤਾ ਗਿਆ, ਜਿਸ ਕਰਕੇ ਲੰਘਣ ਵਾਲੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ। ਸੜਕ ਪਾਉਣ ਤੋਂ ਪਹਿਲਾਂ ਪਾਣੀ ਲਈ ਪਾਈਪਾਂ ਪਾਈਆਂ ਜਾਣੀਆਂ ਸਨ ਪਰ ਹਾਲੇ ਤੱਕ ਇਹ ਕੰਮ ਪੂਰਾ ਨਾ ਕੀਤੇ ਜਾਣ ਕਰਕੇ ਸੜਕ ਦਾ ਨਿਰਮਾਣ ਨਹੀਂ ਹੋ ਰਿਹਾ ਹੈ।
ਇਲਾਕੇ ਦੇ ਭਾਜਪਾ ਦੇ ਸਾਬਕਾ ਕੌਂਸਲਰ ਇੰਦਰ ਅਗਰਵਾਲ (Former BJP councilor Inder Agarwal) ਦੇ ਨਗਰ ਨਿਗਮ ਨੂੰ ਕਈ ਵਾਰ ਅਲਟੀਮੇਟਮ ਦੇਣ ਦੇ ਬਾਵਜੂਦ ਵੀ ਜਦੋਂ ਕੰਮ ਪੂਰਾ ਨਹੀਂ ਹੋਇਆ ਤਾਂ ਉਨ੍ਹਾਂ ਇਲਾਕੇ ਵਿੱਚ ਪੋਸਟਰ ਲਗਵਾ ਦਿੱਤਾ ਅਤੇ ਕਿਹਾ ਕਿ ਜੇਕਰ ਪ੍ਰਾਜੈਕਟ ਪੂਰਾ ਨਹੀਂ ਕੀਤਾ ਤਾਂ ਉਹ ਇਲਾਕਾ ਵਾਸੀਆਂ ਦੇ ਨਾਲ ਪ੍ਰਦਰਸ਼ਨ ਕਰਨਗੇ। ਇੰਦਰ ਅਗਰਵਾਲ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਐਸਟੀਮੇਟ ਵਧਣ ਤੋਂ ਬਾਅਦ ਕੰਮ ਠੰਢੇ ਬਸਤੇ ਪਾ ਦਿੱਤਾ ਗਿਆ, ਜਦੋਂ ਉਨ੍ਹਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਠੇਕੇਦਾਰ ਦੀ ਪੇਮੈਂਟ ਨਾ ਹੋਣ ਕਰਕੇ ਕੰਮ ਰੁਕਿਆ ਹੋਇਆ ਹੈ ਅਤੇ ਠੇਕੇਦਾਰ ਦੀ ਇੱਕ ਤੋਂ ਦੋ ਕਰੋੜ ਰੁਪਏ ਤੱਕ ਪੇਮੈਂਟ ਹੋਣੀ ਹੈ। ਜਿਸ ਕਰਕੇ ਕਰੋੜਾਂ ਰੁਪਏ ਦਾ ਪ੍ਰਾਜੈਕਟ ਅੱਧ ਵਿਚਾਲੇ ਰੋਕ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇੱਥੇ ਨਿਤ ਹਾਦਸੇ ਹੋ ਰਹੇ ਹਨ। ਇਲਾਕੇ ਵਿੱਚ ਦੁਕਾਨਦਾਰਾਂ ਦੇ ਕੰਮ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ।
ਲੋਕਾਂ ਦੀ ਹਾਲਤ ਬੁਰੀ: ਇਲਾਕਾ ਵਾਸੀਆਂ ਨਾਲ ਜਦੋਂ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਇੱਥੋਂ ਲੰਘਣਾ ਵੀ ਮੁਹਾਲ ਹੋਇਆ ਪਿਆ ਹੈ। ਨਿਤ ਦਿਨ ਸੜਕ ਹਾਦਸੇ ਹੁੰਦੇ ਹਨ। ਸ਼ਿਵਾਜੀ ਨਗਰ ਦੇ ਰਹਿਣ ਵਾਲੇ ਪਤੀ-ਪਤਨੀ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਜੀ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਅਤੇ ਜਦੋਂ ਉਹ ਗੱਡੀ ਉੱਤੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਣ ਲੱਗੇ ਤਾਂ ਗੱਡੀ ਅੱਧ ਵਿਚਕਾਰ ਰਸਤੇ ਦੇ ਵਿੱਚ ਹੀ ਫਸ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਕਾਫੀ ਦੇਰੀ ਹੋ ਗਈ ਅਤੇ ਡਾਕਟਰ ਨੇ ਕਿਹਾ ਕਿ ਜੇਕਰ ਕੁਝ ਦੇਰ ਹੋ ਜਾਂਦੀ ਤਾਂ ਮਰੀਜ਼ ਦੀ ਜਾਨ ਵੀ ਜਾ ਸਕਦੀ ਸੀ। ਅਜਿਹਾ ਹੀ ਦੁਕਾਨਦਾਰਾਂ ਦਾ ਹਾਲ ਹੈ ਉਹਨਾਂ ਨੇ ਕਿਹਾ ਕਿ ਕੰਮ ਕਾਰ ਠੱਪ ਹੋ ਚੁੱਕਾ ਹੈ, ਇਲਾਕੇ ਵਿੱਚ 70 ਫੀਸਦੀ ਦੇ ਕਰੀਬ ਦੁਕਾਨਾਂ ਬੰਦ ਹਨ।
- ਆਪਰੇਸ਼ਨ ਕਾਸੋ ਤਹਿਤ ਬਠਿੰਡਾ ਪੁਲਿਸ ਵੱਲੋਂ ਚਲਾਇਆ ਗਿਆ ਸਰਚ ਅਭਿਆਨ, ਨਸ਼ੇ ਦੀ ਬਰਾਮਦਗੀ ਮਗਰੋਂ 10 ਸ਼ੱਕੀਆਂ ਨੂੰ ਲਿਆ ਹਿਰਾਸਤ 'ਚ
- Farmers Protest: ਚੰਡੀਗੜ੍ਹ ਦੀਆਂ ਬਰੂਹਾਂ 'ਤੇ ਤੀਜੇ ਦਿਨ ਵੀ ਡਟੇ ਕਿਸਾਨ, ਅੱਜ ਰਾਜਪਾਲ ਨਾਲ ਕਿਸਾਨ ਆਗੂਆਂ ਦੀ ਹੋਵੇਗੀ ਮੀਟਿੰਗ
- Punjab Assembly Session Update: ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਤੋਂ, ਪੇਸ਼ ਹੋਣਗੇ ਤਿੰਨ ਵਿੱਤ ਬਿੱਲ, ਹੰਗਾਮਾ ਹੋਣ ਦੇ ਆਸਾਰ
ਐਮਐਲਏ ਫੰਡ ਤੋਂ ਇਸ ਪ੍ਰਾਜੈਕਟ ਉੱਤੇ ਪੈਸੇ ਲੱਗਣੇ ਨੇ: ਭਾਜਪਾ ਦੇ ਸਾਬਕਾ ਕੌਂਸਲਰ ਇੰਦਰ ਅਗਰਵਾਲ ਨੇ ਕਿਹਾ ਕਿ ਜੇਕਰ ਮੰਗ ਪੂਰੀ ਨਾ ਹੋਈ ਤਾਂ ਉਹ ਧਰਨੇ ਪ੍ਰਦਰਸ਼ਨ ਉੱਤੇ ਬੈਠ ਜਾਣਗੇ। ਉਹਨਾਂ ਨੇ ਕਿਹਾ ਕਿ ਜੇਕਰ ਇੱਕ ਦੋ ਦਿਨ ਪ੍ਰਸ਼ਾਸਨ ਨੇ ਮੰਗੇ ਤਾਂ ਉਹ ਦੇਣ ਨੂੰ ਤਿਆਰ ਹਨ ਪਰ ਹੁਣ ਹੋਰ ਉਡੀਕ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਪੂਰਾ ਨਾ ਹੋਣ ਕਰਕੇ ਇਲਾਕੇ ਦੇ ਲੋਕ ਨਰਕ ਭਰੀ ਜਿੰਦਗੀ ਜੀਅ ਰਹੇ ਨੇ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਸਤਪਾਲ ਗੋਂਸਾਈ ਵੱਲੋਂ ਇਹ ਪ੍ਰਾਜੈਕਟ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਫਿਰ ਕਾਂਗਰਸ ਦੇ ਐਮਐਲਏ ਸੁਰਿੰਦਰ ਡਾਬਰ ਨੇ ਇਸ ਪ੍ਰਾਜੇਕਟ ਸ਼ੁਰੂ ਕੀਤਾ ਸਾਲ 2022 ਤੋਂ ਪਹਿਲਾਂ ਇਹ ਪ੍ਰੋਜੈਕਟ ਪੂਰਾ ਹੋਣਾ ਸੀ ਪਰ ਚੋਣਾਂ ਹੋਣ ਕਰਕੇ ਪ੍ਰਾਜੈਕਟ ਫਿਰ ਲਟਕਿਆ। ਉਸ ਤੋਂ ਬਾਅਦ ਅਸ਼ੋਕ ਪ੍ਰੈਸ਼ਰ ਪੱਪੀ ਐਮਐਲਏ ਬਣੇ ਉਹਨਾਂ ਕਿਹਾ ਕਿ ਇਹ ਐਮਐਲਏ ਫੰਡ ਤੋਂ ਇਸ ਪ੍ਰਾਜੈਕਟ ਉੱਤੇ ਪੈਸੇ ਲੱਗਣੇ ਹਨ।