ETV Bharat / state

ਕੰਵਰ ਗੁਰਬਾਜ ਸਿੰਘ ਨੇ ਨਾਂ ਕੀਤਾ ਰੋਸ਼ਨ, ਬਾਸਕਟਬਾਲ ਵਿਸ਼ਵ ਕੱਪ ਖੇਡਣ ਵਾਲਾ ਬਣਿਆ ਪੰਜਾਬ ਦਾ ਪਹਿਲਾ ਖਿਡਾਰੀ

ਲੁਧਿਆਣਾ ਦੇ ਖਿਡਾਰੀ ਕੰਵਰ ਗੁਰਬਾਜ ਸਿੰਘ ਬਾਸਕਟਬਾਲ ਵਿੱਚ ਪੰਜਾਬ ਦਾ ਨਾਂਅ ਰੌਸ਼ਨ ਕਰ ਰਿਹਾ ਹੈ। ਕਈ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਚੁੱਕਿਆ ਕੰਵਰ ਗੁਰਬਾਜ਼ ਸਿੰਘ ਹੁਣ ਬਾਸਕਟਬਾਲ ਵਿਸ਼ਵ ਕੱਪ ਖੇਡਣ ਜਾ ਰਿਹਾ ਅਤੇ ਉਹ ਭਾਰਤੀ ਟੀਮ ਵਿੱਚ ਖੇਡਣ ਵਾਲਾ ਇਕੱਲਾ ਪੰਜਾਬੀ ਖਿਡਾਰੀ ਹੈ। ਨਾਲ ਹੀ ਬਾਸਕਟਬਾਲ ਵਿਸ਼ਵ ਕੱਪ ਖੇਡਣ ਵਾਲਾ ਵੀ ਉਹ ਪੰਜਾਬ ਦਾ ਪਹਿਲਾ ਖਿਡਾਰੀ ਹੈ।

Ludhiana's Kanwar Gurbaj is the first player from Punjab to play in the Basketball World Cup
ਕੰਵਰ ਗੁਰਬਾਜ਼ ਸਿੰਘ ਨੇ ਪੰਜਾਬ ਦਾ ਨਾਮ ਕੀਤਾ ਰੋਸ਼ਨ, ਬਾਸਕਟਬਾਲ ਵਿਸ਼ਵ ਕੱਪ ਖੇਡਣ ਵਾਲਾ ਬਣਿਆ ਪੰਜਾਬ ਦਾ ਪਹਿਲਾ ਖਿਡਾਰੀ
author img

By

Published : Apr 17, 2023, 2:32 PM IST

ਕੰਵਰ ਗੁਰਬਾਜ ਸਿੰਘ ਨੇ ਪੰਜਾਬ ਦਾ ਨਾਮ ਕੀਤਾ ਰੋਸ਼ਨ, ਬਾਸਕਟਬਾਲ ਵਿਸ਼ਵ ਕੱਪ ਖੇਡਣ ਵਾਲਾ ਬਣਿਆ ਪੰਜਾਬ ਦਾ ਪਹਿਲਾ ਖਿਡਾਰੀ

ਲੁਧਿਆਣਾ: ਪੰਜਾਬ ਦੇ ਨੌਜਵਾਨਾਂ ਨੂੰ ਜਿੱਥੇ ਇਕ ਪਾਸੇ ਨਸ਼ੇ ਨੂੰ ਲੈ ਕੇ ਅਕਸਰ ਹੀ ਬਦਨਾਮ ਕੀਤਾ ਜਾਂਦਾ ਹੈ ਉੱਥੇ ਹੀ ਪੰਜਾਬ ਦੇ ਨੌਜਵਾਨ ਕੌਮਾਂਤਰੀ ਪੱਧਰ ਉੱਤੇ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਹੇ ਨੇ । ਖਾਸ ਕਰਕੇ ਜੇਕਰ ਗੱਲ ਬਾਸਕਟ ਬਾਲ ਦੀ ਕੀਤੀ ਜਾਵੇ ਤਾਂ ਸਾਡੇ ਦੇਸ਼ ਦੇ ਵਿੱਚ ਹਾਲੇ ਤੱਕ ਬਾਸਕਟ ਬਾਲ ਨੂੰ ਬਹੁਤੀ ਤਰਜ਼ੀਹ ਨਹੀਂ ਦਿੱਤੀ ਜਾਂਦੀ ਸੀ, ਪਰ ਪੰਜਾਬ ਦੇ ਕਈ ਖਿਡਾਰੀਆਂ ਨੇ ਬਾਸਕਟਬਾਲ ਦੇ ਵਿੱਚ ਨਾਂਅ ਰੋਸ਼ਨ ਕੀਤਾ ਹੈ। ਭਾਵੇਂ ਉਹ ਸਤਨਾਮ ਸਿੰਘ ਹੋਵੇ, ਭਾਵੇਂ ਪ੍ਰਿੰਸਪਾਲ ਸਿੰਘ ਹੋਵੇ ਜਾਂ ਫਿਰ ਤੇਜਿੰਦਰ ਵੀਰ ਸਿੰਘ ਵੀ ਹੋਵੇ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਉੱਤੇ ਬਾਸਕਟਬਾਲ ਦੇ ਸਭ ਤੋਂ ਵੱਡੇ ਟੂਰਨਾਮੈਂਟ NBA ਵਿੱਚ ਹਿੱਸਾ ਲਿਆ ਹੈ। ਉਸੇ ਤਰ੍ਹਾਂ ਹੁਣ ਕੰਵਰ ਗੁਰਬਾਜ ਵੀ ਪੰਜਾਬ ਦਾ ਨਾਂ ਰੌਸ਼ਨ ਕਰ ਰਿਹਾ ਹੈ।

ਕਿਹੜੇ-ਕਿਹੜੇ ਟੂਰਨਾਮੈਂਟ ਖੇਡੇ: ਗੁਰਬਾਜ ਕਈ ਕੌਮਾਂਤਰੀ ਪੱਧਰ ਦੇ ਟੂਰਨਾਮੈਂਟਾਂ ਦੇ ਵਿਸ਼ਲੇਸ਼ਕਾਂ ਹੈ ਪੰਜਾਬ ਦੇ ਵਿੱਚ ਉਹ ਪਹਿਲਾ ਖਿਡਾਰੀ ਹੈ ਜਿਸ ਨੇ ਵਿਸ਼ਵ ਕੱਪ ਵਿੱਚ ਹਿੱਸਾ ਲਿਆ ਹੋਵੇ। ਉਨ੍ਹਾਂ ਦੱਸਿਆ ਕਿ ਉਹ ਤਿੰਨ ਵਾਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਚੁੱਕਾ ਹੈ। ਇਸ ਤੋਂ ਇਲਾਵਾ ਨੈਸ਼ਨਲ ਪੱਧਰ ਉੱਤੇ ਗੋਲਡ ਮੈਡਲ ਅਤੇ ਸਬ-ਜੂਨੀਅਰ ਦੇ ਵਿੱਚ ਵੀ ਗੋਲਡ ਮੈਡਲ ਹੈ। ਨੈਸ਼ਨਲ ਪੱਧਰ ਦੇ ਕਈ ਟੂਰਨਾਮੈਂਟ ਵਿੱਚ ਹਿੱਸਾ ਲੈ ਕੇ ਉਹ ਪੰਜਾਬ ਦਾ ਨਾਂ ਰੌਸ਼ਨ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕੇ ਉਹ ਪੰਜਾਬ ਪੱਧਰ ਦੇ ਨਾਲ-ਨਾਲ ਕੌਮਾਂਤਰੀ ਪੱਧਰ ਦੇ ਕਈ ਟੂਰਨਾਮੈਂਟ ਦੇ ਵਿੱਚ ਹਿੱਸਾ ਲੈ ਚੁੱਕਾ ਹੈ।

ਖੇਡਾਂ ਦੇ ਨਾਲ ਪੜ੍ਹਾਈ: ਕੰਵਰ ਗੁਰਬਾਜ਼ ਸੰਧੂ ਖੇਡਾਂ ਦੇ ਨਾਲ ਪੜ੍ਹਾਈ ਦੇ ਵਿੱਚ ਵੀ ਮੱਲਾਂ ਮਾਰ ਰਿਹਾ ਹੈ। ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਹੁਣ ਉਹ ਲੁਧਿਆਣਾ ਦੇ ਐੱਸ ਸੀ ਡੀ ਸਰਕਾਰੀ ਕਾਲਜ ਵਿੱਚ ਐਮ ਏ ਅੰਗਰੇਜ਼ੀ ਦੀ ਪੜ੍ਹਾਈ ਵੀ ਕਰ ਰਿਹਾ ਹੈ। ਕਾਲਜ ਦੇ ਸਰੀਰਿਕ ਸਿੱਖਿਆ ਦੇ ਪ੍ਰੋਫੈਸਰ ਨੇ ਦੱਸਿਆ ਕਿ ਉਹ ਹੋਣਹਾਰ ਵਿਦਿਆਰਥੀ ਹੈ ਅਤੇ ਇਕ ਚੰਗਾ ਖਿਡਾਰੀ ਵੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸੁਮੇਲ ਘੱਟ ਹੀ ਦੇਖਣ ਨੂੰ ਮਿਲਦਾ ਹੈ। ਪ੍ਰੋਫੈਸਰ ਨੇ ਦੱਸਿਆ ਕਿ ਸਾਨੂੰ ਕਦੇ ਵੀ ਇਸ ਦੀ ਸਿਫ਼ਾਰਿਸ਼ ਦੀ ਲੋੜ ਨਹੀਂ ਪੈਂਦੀ ਪ੍ਰੀਖਿਆ ਦੇ ਵਿੱਚ ਚੰਗੇ ਨੰਬਰ ਹਾਸਲ ਕਰਦਾ ਹੈ ਅਤੇ ਨਾਲ ਹੀ ਖੇਡਾਂ ਦੇ ਵਿੱਚ ਵੀ ਮੱਲਾਂ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੇ ਵਿਦਿਆਰਥੀਆਂ ਤੋਂ ਸੇਧ ਲੈਣੀ ਚਾਹੀਦੀ ਹੈ।

ਗੁਰਬਾਜ ਨੇ ਦੱਸਿਆ ਕਿ ਭਾਵੇਂ ਉਹ ਕੌਮਾਂਤਰੀ ਪੱਧਰ ਦੇ ਕਈ ਮੁਕਾਬਲਿਆਂ ਦੇ ਵਿਚ ਹਿੱਸਾ ਲੈ ਚੁੱਕਾ ਹੈ, ਉਨ੍ਹਾ ਦੱਸਿਆ ਕਿ ਉਨ੍ਹਾ ਨੂੰ ਕਈ ਦੇਸ਼ਾਂ ਵੱਲੋਂ ਖੇਡਣ ਦੀ ਆਫਰ ਆਈ ਹੈ ਪਰ ਉਹ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਸੂਬੇ ਦਾ ਦੇਸ਼ ਦਾ ਨਾਂਅ ਰੌਸ਼ਨ ਕਰਨਾ ਚਾਹੁੰਦਾ ਹੈ। ਉਨ੍ਹਾ ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਆਪਣੇ ਸੂਬੇ ਵਿੱਚ ਰਹਿ ਕੇ ਨੇ ਦੇਸ਼ ਦੀ ਸੇਵਾ ਕਰਨ ਪੜਾਈ ਅਤੇ ਖੇਡਾਂ ਵਿੱਚ ਦੇਸ਼ ਦਾ ਨਾਂਅ ਉੱਚਾ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ, ਪੰਜਾਬ ਦੇ ਨੋਜਵਾਨ ਹਰ ਖੇਤਰ ਵਿੱਚ ਅੱਗੇ ਹਨ ਪਰ ਉਹਨਾਂ ਦਾ ਸਰਕਾਰ ਨੂੰ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਲਈ ਅਕੈਡਮੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਜਿਸ ਵਿੱਚ ਉਹ ਸਿਖਲਾਈ ਲੈ ਸਕਣ ਅਤੇ ਬਾਅਦ ਵਿੱਚ ਦੇ ਵੀ ਸਕਣ ਤਾਂ ਜੋ ਪੰਜਾਬ ਅਤੇ ਹੋਰ ਨੌਜਵਾਨ ਵੀ ਖੇਡਾਂ ਦੇ ਵਿੱਚ ਮੱਲਾਂ ਮਾਰ ਸਕਣ।

ਇਹ ਵੀ ਪੜ੍ਹੋ: ਸ਼ਿਕਾਇਤ ਉੱਤੇ ਪਟਿਆਲਾ ਪੁਲਿਸ ਨੇ ਮਾਮਲਾ ਕੀਤਾ ਦਰਜ, ਨਵਜੋਤ ਸਿੱਧੂ ਨੇ ਘਰ ਵਿੱਚ ਸ਼ੱਕੀ ਵਿਅਕਤੀ ਹੋਣ ਸਬੰਧੀ ਕੀਤਾ ਸੀ ਟਵੀਟ

ETV Bharat Logo

Copyright © 2024 Ushodaya Enterprises Pvt. Ltd., All Rights Reserved.