ਲੁਧਿਆਣਾ: ਪੰਜਾਬੀ ਗੀਤਕਾਰੀ ਦੇ ਵਿੱਚ ਚਤਰ ਸਿੰਘ ਪਰਵਾਨਾ (Chatar Singh Perwana on the last stage of age) ਇਕ ਅਜਿਹਾ ਨਾਂ ਹੈ ਜਿਸ ਦੇ ਗੀਤ 1980 ਤੋਂ ਲੈਕੇ 2000 ਤੱਕ ਸ਼ਾਇਦ ਹੀ ਕੋਈ ਗਾਇਕ ਹੋਵੇਗਾ ਜਿਸ ਨੇ ਨਾ ਗਾਏ ਹੋਣ, 1000 ਦੇ ਕਰੀਬ ਗਾਣੇ ਲਿਖ ਚੁੱਕੇ ਅਤੇ ਗਾਇਕੀ ਵੀ ਕਰ ਚੁੱਕੇ ਲੇਖਕ ਚਤਰ ਸਿੰਘ ਪਰਵਾਨਾ ਇਨ੍ਹੀਂ ਦਿਨੀਂ ਲੁਧਿਆਣਾ ਦੇ ਸ਼ਿਮਲਾਪੁਰੀ ਅੰਦਰ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਬੜੀ ਹੀ ਮੁਸ਼ਕਿਲ ਦੇ ਨਾਲ ਕੱਟ ਰਹੇ ਨੇ, ਜੀਵਨ ਵਿੱਚ ਸਾਰਾ ਕੁਝ ਹੋਣ ਦੇ ਬਾਵਜੂਦ ਅੱਜ ਓਹ ਆਪਣੀ ਬੇਟੀ ਅਤੇ ਜਵਾਈ ਦੇ ਕਿਰਾਏ ਦੇ ਮਕਾਨ ਉੱਤੇ ਰਹਿ ਰਹੇ ਨੇ।
82 ਸਾਲ ਦੀ ਉਮਰ ਦੇ ਵਿਚ ਅੱਜ ਵੀ ਪਰਵਾਨਾ ਨੂੰ ਆਪਣਾ ਕੱਲਾ ਕੱਲਾ ਗੀਤ ਯਾਦ ਹੈ ਅਤੇ ਕਿਸ ਗਾਇਕ ਨੇ ਉਨ੍ਹਾਂ ਦੇ ਹੀ ਗੀਤ ਗਾਏ ਉਹ ਵੀ ਉਨ੍ਹਾਂ ਨੂੰ ਯਾਦ ਹੈ। ਸਿਰਫ ਪੰਜਾਬੀ ਦੇ ਹੀ ਨਹੀਂ ਸਗੋਂ ਹਿੰਦੀ ਦੇ ਵੀ ਉਹਨਾਂ ਨੇ ਕਈ ਗੀਤ ਲਿਖੇ ਨੇ ਜਿਨ੍ਹਾਂ ਨੇ ਹਿੰਦੀ ਫਿਲਮਾਂ ਦੇ ਵਿੱਚ ਵੀ ਵਰਤਿਆ ਗਿਆ ਹੈ ਪਰ ਇੰਨਾ ਵੱਡਾ ਫ਼ਨਕਾਰ ਹੋਣ ਦੇ ਬਾਵਜੂਦ ਉਹ ਤਰਸਯੋਗ ਜ਼ਿੰਦਗੀ ਬਤੀਤ ਕਰਨ ਨੂੰ ਮਜ਼ਬੂਰ ਹੈ (Parwanas in dire straits due to economi) ਕਿਉਂਕਿ ਇਹ ਸਮੇਂ ਦੀਆਂ ਸਰਕਾਰਾਂ ਦੇ ਨਾਲ਼ ਉਹਨਾਂ ਦੇ ਗੀਤਾਂ ਰਾਹੀਂ ਸ਼ੋਹਰਤ ਕਮਾਉਣ ਵਾਲੇ ਗਾਇਕਾਂ ਨੇ ਵੀ ਉਹਨਾਂ ਦੇ ਹਾਲਾਤਾਂ ਬਾਰੇ ਜਾਨਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ।
ਕੁਝ ਮਸ਼ਹੂਰ ਹੋਏ ਗੀਤ:ਚਤਰ ਸਿੰਘ ਪਰਵਾਨੇ ਦੀ ਲਿਖਣੀ ਦੇ ਸਾਰੇ ਹੀ ਗਾਇਕ ਮੁਰੀਦ ਸਨ ਉਨ੍ਹਾਂ ਦੇ ਕੁਝ ਲਿਖੇ ਗਾਣੇ ਅੱਜ ਵੀ ਲੋਕਾਂ ਦੀ ਜੁਬਾਨ ਤੇ ਨੇ ਜਿਨ੍ਹਾਂ ਦੇ ਵਿੱਚ ' ਕੁੱਤੇ ਵਾਲੀ ਕੰਪਨੀ ਵਿੱਚ ' 1984, ਮਿੱਤਰਾਂ ਦਾ ਚਲਿਆ ਟਰੱਕ 1995, ਤੇਰਾ ਵਿਕਦਾ ਜੇਕੁਰੇ ਪਾਣੀ, ਕਰਲੋ ਫਿੱਟ ਕਹਾਣੀ ਬਹਿਆਰਾਣੀ, ਜੱਟਾ ਮੈਂ ਬੋਤਲ ਨਾਭੇ ਦੀ, ਤੇਰਾ ਜੀਜਾ ਲੈ ਗਿਆ ਸਾਕ ਆਦਿ ਵਰਗੇ ਸੈਂਕੜੇ ਗੀਤ ਨੇ ਜਿਨ੍ਹਾਂ ਨੂੰ ਪੰਜਾਬੀ ਦੇ ਨਾਮਵਾਰ ਗਾਇਕਾਂ ਨੇ ਆਪਣੀ ਅਵਾਜ਼ ਦਿੱਤੀ ਅਤੇ ਅੱਜ ਓਹ ਇਸ ਮੁਕਾਮ ਉੱਤੇ ਪੁੱਜੇ ਨੇ। ਉਨ੍ਹਾ ਦੇ ਗੀਤ ਅੱਜ ਵੀ ਜੇਕਰ ਸੋਸ਼ਲ ਮੀਡੀਆ ਉੱਤੇ ਕੋਈ ਲਭਦਾ ਹੈ ਤਾਂ ਗੀਤਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਨੇ।
ਕਿਹੜੇ ਗਾਇਕਾਂ ਨੇ ਗਾਏ ਗੀਤ:ਚਤਰ ਸਿੰਘ ਪਰਵਾਨਾ ਆਪਣੇ ਦੌਰ ਦੇ ਚੋਟੀ ਦੇ ਲਿਖਾਰੀ ਸਨ ਉਹਨਾਂ ਵਰਗੇ ਗੀਤ ਅੱਜ ਤੱਕ ਕੋਈ ਨਹੀਂ ਲਿਖ ਸਕਿਆ ਹੈ ਉਹਨਾਂ ਦੇ ਗੀਤ ਪੰਜਾਬੀ ਦੇ ਵੱਡੇ ਤੋਂ ਵੱਡੇ ਗਾਇਕ ਦੇ ਗਾਏ ਨੇ ਜਿਨ੍ਹਾਂ ਦੇ ਵਿੱਚ ਨਰਿੰਦਰ ਬੀਬਾ, ਜਗਮੋਹਨ ਕੌਰ, ਸੁਰਿੰਦਰ ਕੌਰ, ਕੇ ਦੀਪ, ਚਮਕੀਲਾ, ਯਮਲਾ ਜੱਟ (Yamla Jat), ਜਗਤ ਮੁਸਾਫ਼ਿਰ, ਬਲਕਾਰ ਸਿੱਧੂ, ਹਰਚਰਨ ਗਰੇਵਾਲ, ਮਨਜੀਤ ਕੌਰ, ਕਰਤਾਰ ਰਮਲਾ ਇਥੋਂ ਤੱਕ ਕੇ ਮਲਿਕਾ ਜੋਤੀ ਤੋਂ ਇਲਾਵਾ ਪ੍ਰਵੀਨ ਭਾਰਟਾ ਆਦਿ ਕੁਝ ਅਜਿਹੇ ਗਾਇਕਾਂ ਦੇ ਨਾਂ ਜੋਕਿ ਚਤਰ ਸਿੰਘ ਪਰਵਾਨਾ ਦੇ ਗਾਣੇ ਗਾ ਚੁੱਕੇ ਨੇ।
ਕਿਵੇਂ ਬਦਲੀ ਜਿੰਦਗੀ: ਚਤਰ ਸਿੰਘ ਪਰਵਾਨਾ ਨੇ ਸਾਡੀ ਟੀਮ ਦੇ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਹ ਗਾਣੇ ਰਿਕਾਰਡ ਕਰਨ ਜਾਇਆ ਕਰਦੇ ਸਨ ਜਾਂ ਕਿਸੇ ਗਾਇਕ ਨੂੰ ਦਿੰਦੇ ਸਨ ਤਾਂ ਉਹਨਾਂ ਨੂੰ ਇਕ ਗਾਣੇ ਪਿੱਛੇ ਮਹਿਜ ਦਸ ਰੁਪਏ ਮਿਲਦੇ ਸਨ ਫਿਰ ਉਨ੍ਹਾਂ ਨੇ ਸਟੇਜ਼ਾਂ ਤੇ ਜਾ ਕੇ ਗਾਉਣਾ ਵੀ ਸ਼ੁਰੂ ਕਰ ਦਿੱਤਾ ਅਤੇ ਉਥੋਂ ਉਹਨਾਂ ਨੂੰ ਕਾਫੀ ਸ਼ੋਹਰਤ ਵੀ ਮਿਲੀ ਅਤੇ ਪੈਸਾ ਵੀ ਮਿਲਿਆ ਪਰ ਬਾਅਦ ਵਿਚ ਉਨ੍ਹਾਂ ਦੀ ਪਤਨੀ ਦੇ ਇਲਾਜ ਦੇ ਕਾਫੀ ਪੈਸਾ ਲੱਗਿਆ ਇਸ ਤੋਂ ਇਲਾਵਾ ਉਨ੍ਹਾਂ ਦੇ ਬੇਟਿਆਂ ਦਾ ਕੰਮਕਾਰ ਸੈੱਟ ਕਰਨ ਲਈ ਵੀ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲੁਟਾ ਦਿੱਤੀ ਪਰ ਆਖਰ ਮੌਕੇ ਤੇ ਆ ਕੇ ਉਨ੍ਹਾਂ ਦੇ ਬੇਟਿਆਂ ਨੇ ਉਨ੍ਹਾਂ ਨੂੰ ਨਹੀਂ ਸਾਂਭਿਆ ਪਰ ਉਨ੍ਹਾਂ ਦੀ ਧੀ ਜ਼ਰੂਰ ਉਨ੍ਹਾਂ ਨੂੰ ਆਪਣੇ ਨਾਲ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਦੀ ਦੇਖ ਭਾਲ ਕਰਦੀ ਹੈ ਉਨ੍ਹਾਂ ਦਸਿਆ ਕਿ ਉਸ ਵੇਲੇ ਮੇਰੇ ਕੋਲ ਅੰਬੈਸਡਰ ਕਾਰ ਹੁੰਦੀ ਸੀ ਅਤੇ ਰਾਜਦੂਤ ਮੋਟਰਸਾਈਕਲ ਹੁੰਦਾ ਸੀ ਪਰ ਇਹ ਸਾਰੀਆਂ ਸੁਖ ਸੁਵਿਧਾਵਾਂ ਯਾਦ ਕਰਕੇ ਓਹ ਅੱਜ ਰੋਂਪੇਂਦੇ ਨੇ।
ਇਹ ਵੀ ਪੜ੍ਹੋ: ਮਹੰਤ ਕਰਮਜੀਤ ਸਿੰਘ ਬਣੇ HSGPC ਦੇ ਨਵੇਂ ਪ੍ਰਧਾਨ, ਬਲਜੀਤ ਸਿੰਘ ਦਾਦੂਵਾਲ ਵੱਲੋਂ ਮੀਟਿੰਗ ਦਾ ਬਾਇਕਾਟ
ਅੱਜ ਵੀ ਲਿਖਣ ਦਾ ਸੌਂਕ: ਚਤਰ ਸਿੰਘ ਪਰਵਾਨਾ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਵੀ ਲਿਖਣ ਦਾ ਸ਼ੌਂਕ ਹੈ ਉਨ੍ਹਾ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਆਪਣੀਆਂ ਕੁਝ ਲਿਖਤਾ ਸੁਣਾਈਆਂ ਜਿਸ ਚ ਮੁੜ ਕੇ ਨਹੀਂ ਆਉਣੀ ਜਵਾਨੀ ਗੀਤ ਉਨ੍ਹਾ ਨੇ ਲਖਿਆ ਉਨ੍ਹਾਂ ਕਿ ਕੇ ਜਵਾਨੀ ਨੂੰ ਜਿੰਨੀ ਮਰਜ਼ੀ ਅਵਾਜ਼ਾਂ ਮਾਰ ਲਓ ਓਹ ਮੁੜ ਕੇ ਨਹੀਂ ਆਉਂਦੀ ਆਪਣੀ ਜਿੰਦਗੀ ਨੂੰ ਯਾਦ ਕਰਦੇ ਓਹ ਭਾਵੁਕ ਹੋਏ ਅਤੇ ਦੱਸਿਆ ਕੇ ਉਨ੍ਹਾਂ ਦੇ ਗੀਤ ਜਿਨ੍ਹਾਂ ਨੇ ਗਾਏ ਉਨ੍ਹਾਂ ਚੋਂ ਜ਼ਿਆਦਤਰ ਗੁਜ਼ਰ ਗਏ ਜੇਹੜੀ ਅੱਜ ਥੋੜੇ ਬਹੁਤ ਜਿਉਂਦੇ ਨੇ ਉਹ ਉਨ੍ਹਾਂ ਨੂੰ ਨਹੀਂ ਪੁੱਛਦੇ ਉਨ੍ਹਾਂ ਕਿਹਾ ਕਿ ਅੱਜ ਕੱਲ ਦੀ ਗਾਇਕੀ ਉਨ੍ਹਾਂ ਦੀਆਂ ਲਿਖਤਾਂ ਨੂੰ ਪਸੰਦ ਨਹੀਂ ਕਰਦੀ।
ਸਰਕਾਰਾਂ ਤੋਂ ਮਲਾਲ: ਗੀਤਕਾਰ ਚਤਰ ਸਿੰਘ ਪਰਵਾਨਾ (Chatar Singh Perwana on the last stage of age) ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗਲ ਦਾ ਹਮੇਸ਼ਾ ਮਲਾਲ ਰਹੇਗਾ ਕੇ ਸਰਕਾਰਾਂ ਅਤੇ ਪ੍ਰਸ਼ਾਸ਼ਨ ਵੱਲੋਂ ਅੱਜ ਤੱਕ ਉਨ੍ਹਾਂ ਦੀ ਕਦੀ ਵੀ ਕੋਈ ਸਾਰ ਨਹੀਂ ਲਈ ਗਈ ਉਨ੍ਹਾਂ ਕਿਹਾ ਕਿ ਮੈਨੂੰ ਅੱਜ ਤੱਕ ਪੈਨਸ਼ਨ ਤੱਕ ਨਹੀਂ ਲੱਗ ਸਕੀ ਜਦੋਂ ਕੇ ਮੇਰੀ ਉਮਰ 82 ਸਾਲ ਦੇ ਕਰੀਬ ਹੈ ਉਨ੍ਹਾ ਕਿਹਾ ਕਿ ਇਸ ਗੱਲ ਦਾ ਉਨ੍ਹਾ ਨੂੰ ਸਾਰੀ ਉਮਰ ਦੁੱਖ ਰਹੇਗਾ ਇਥੋਂ ਤੱਕ ਕੇ ਪ੍ਰਸ਼ਾਸ਼ਨ ਨੂੰ ਇਹ ਵੀ ਨਹੀਂ ਪਤਾ ਕਿ ਪਰਵਾਨੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਝ ਕੀਤਾ ਹੈ ਅਤੇ ਹੁਣ ਉਹ ਕਿਹੜੇ ਹਲਾਤਾਂ ਦੇ ਵਿਚ ਰਹਿ ਰਿਹਾ ਹੈ ।