ਲੁਧਿਆਣਾ: ਬੁੱਢਾ ਨਾਲਾ ਹਰ ਸਾਲ ਬਰਸਾਤਾਂ (Rains)ਦੇ ਮੌਸਮ ਦੇ ਵਿੱਚ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਵਿਚ ਗੰਦਾ ਸੀਵਰੇਜ ਦਾ ਪਾਣੀ ਚਲਾ ਜਾਂਦਾ ਹੈ।ਜਿਸ ਨਾਲ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਮੌਨਸੂਨ ਦੀ ਪਹਿਲੇ ਮੀਂਹ ਤੋਂ ਬਾਅਦ ਲੁਧਿਆਣਾ ਦੇ ਬੁੱਢੇ ਨਾਲੇ ਦੀ ਪੋਲ ਖੁੱਲ੍ਹ ਗਈ ਅਤੇ ਬੁੱਢਾ ਨਾਲਾ ਓਵਰਫਲੋਅ (Overflow) ਹੋ ਕੇ ਲੋਕਾਂ ਦੇ ਘਰਾਂ ਵਿਚ ਆ ਗਿਆ।ਜਿਸ ਦਾ ਸਥਾਨਕ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਅਤੇ ਕਿਹਾ ਕਿ ਪ੍ਰਸ਼ਾਸਨ ਦੀ ਪੋਲ ਖੁੱਲ੍ਹ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲੀ ਦਫਾ ਨਹੀਂ ਜਦੋਂ ਬੁੱਢਾ ਨਾਲਾ ਓਵਰ ਫਲੋ ਹੋ ਕੇ ਜਾਂ ਟੁੱਟ ਕੇ ਲੋਕਾਂ ਦੀ ਘਰਾਂ ਵਿਚ ਵੜਿਆ ਹੋਵੇ ਹਰ ਸਾਲ ਇਹ ਮੰਜ਼ਰ ਬੁੱਢੇ ਨਾਲੇ ਦਾ ਵੇਖਣ ਨੂੰ ਮਿਲਦਾ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਪਹਿਲਾਂ ਪ੍ਰਬੰਧ ਸਿਰਫ਼ ਅਖ਼ਬਾਰਾਂ ਵਿਚ ਹੀ ਕੀਤੇ ਜਾਂਦੇ।