ETV Bharat / state

ਇੰਡਸਟਰੀ ਲਈ ਖ਼ਤਰਾ! ਲੁਧਿਆਣਾ ਦੇ ਵੱਡੇ ਕਾਰੋਬਾਰੀ ਯੂਪੀ ਵਿੱਚ ਨਿਵੇਸ਼ ਦੀ ਤਿਆਰੀ 'ਚ, ਕਰੋੜਾ ਦੇ MOU ਸਾਈਨ

ਲੁਧਿਆਣਾ ਦੇ ਵੱਡੇ ਕਾਰੋਬਾਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮਿਲੇ (UP CM Yogi Adityanath met with Industrialists of Punjab) ਹਨ। ਸੀਆਈਸੀਯੂ ਦੇ ਚੇਅਰਮੈਨ ਟੀ ਐਸ ਮਿਸ਼ਰਾ (CICU Chairman TS Mishra) ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ 57 ਦੇ ਕਰੀਬ ਪੰਜਾਬ ਦੇ ਵੱਡੇ ਸਨਅਤਕਾਰਾਂ ਦੀ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਹੈ। ਲਗਭਗ 2 ਲੱਖ 30 ਹਜ਼ਾਰ ਕਰੋੜ ਰੁਪਏ ਦੇ ਐਮਓਯੂ ਸਾਈਨ ਕੀਤੇ ਗਏ ਹਨ। 150 ਦੇ ਕਰੀਬ ਕਾਰੋਬਾਰੀਆਂ ਨੇ ਉੱਤਰ ਪ੍ਰਦੇਸ਼ ਵਿਚ ਨਿਵੇਸ਼ ਕਰਨ ਸਬੰਧੀ ਦਿਲਚਸਪੀ ਵਿਖਾਈ ਹੈ। 5 ਲੱਖ ਕਰੋੜ ਰੁਪਏ ਦੇ ਕਰੀਬ ਪੰਜਾਬ ਦੀ ਇੰਡਸਟਰੀ ਉੱਤਰ ਪ੍ਰਦੇਸ਼ ਵਿਚ ਨਿਵੇਸ਼ ਕਰਨ ਜਾ (Industrialists of Punjab ready to invest in UP) ਰਹੀ ਹੈ।

Yogi Adityanath met with Industrialists of Punjab

author img

By

Published : Dec 21, 2022, 9:00 PM IST

Updated : Dec 22, 2022, 10:00 AM IST

Yogi Adityanath met with Industrialists of Punjab

ਲੁਧਿਆਣਾ: ਪੰਜਾਬ ਦੀ ਸਨਅਤ ਉੱਤਰ ਪ੍ਰਦੇਸ਼ ਜਾਣ ਲਈ ਤਿਆਰ (Punjab industry ready to go to Uttar Pradesh) ਹੋ ਗਈ ਹੈ। ਹਾਲ ਹੀ ਦੇ ਵਿੱਚ ਸਨਅਤਕਾਰਾਂ ਦਾ ਇੱਕ ਵਫ਼ਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (UP CM Yogi Adityanath met with Industrialists of Punjab) ਨੂੰ ਮਿਲ ਕੇ ਆਇਆ ਹੈ। ਜਿਸ ਸਬੰਧੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਸੀਆਈਸੀਯੂ ਦੇ ਚੇਅਰਮੈਨ ਟੀ ਐਸ ਮਿਸ਼ਰਾ (CICU Chairman TS Mishra) ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ 57 ਦੇ ਕਰੀਬ ਪੰਜਾਬ ਦੇ ਵੱਡੇ ਸਨਅਤਕਾਰਾਂ ਦੀ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਹੈ। ਲਗਭਗ 2 ਲੱਖ 30 ਹਜ਼ਾਰ ਕਰੋੜ ਰੁਪਏ ਦੇ ਐਮਓਯੂ ਸਾਈਨ ਕੀਤੇ ਗਏ ਹਨ।

150 ਦੇ ਕਰੀਬ ਕਾਰੋਬਾਰੀਆਂ ਨੇ ਉੱਤਰ ਪ੍ਰਦੇਸ਼ ਵਿਚ ਨਿਵੇਸ਼ ਕਰਨ ਸਬੰਧੀ ਦਿਲਚਸਪੀ ਵਿਖਾਈ ਹੈ। ਉਨ੍ਹਾ ਕਿਹਾ ਕਿ ਮੈਨੂੰ ਲਗਦਾ ਹੈ ਕੇ 5 ਲੱਖ ਕਰੋੜ ਰੁਪਏ ਦੇ ਕਰੀਬ ਪੰਜਾਬ ਦੀ ਇੰਡਸਟਰੀ ਉੱਤਰ ਪ੍ਰਦੇਸ਼ ਵਿਚ ਨਿਵੇਸ਼ ਕਰਨ ਜਾ (Industrialists of Punjab ready to invest in UP) ਰਹੀ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਹਾਲਾਤਾਂ ਕਰਕੇ ਇੰਡਸਟਰੀ ਨੇ ਉੱਤਰ ਪ੍ਰਦੇਸ਼ ਨਿਵੇਸ਼ ਕਰਨ ਸਬੰਧੀ ਸੋਚਿਆ ਹੈ।

ਯੂ ਪੀ ਸਰਕਾਰ ਦੀ ਆਫਰ: ਟੀ ਐਸ ਮਿਸ਼ਰਾ ਨੇ ਕਿਹਾ ਹੈ ਕਿ ਸਾਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਸੁਖਾਲੇ ਮਹੌਲ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਸੀ ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਦੀਆਂ ਆਫ਼ਰਾਂ ਪੂਰੇ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਬਿਹਤਰ ਲੱਗੀਆਂ। ਜਿਸ ਕਰਕੇ ਅਸੀਂ ਉੱਥੇ ਇੰਡਸਟਰੀ ਲਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਪਹਿਲਾਂ ਵੀ ਜਿਆਦਾਤਰ ਪੰਜਾਬ ਦੇ ਵਿੱਚ ਲੱਗੀ ਸਨਅਤ ਉੱਤਰ ਪ੍ਰਦੇਸ਼ ਤੋਂ ਹੀ ਆਈ ਸੀ। 50 ਸਾਲ ਪਹਿਲਾਂ ਉੱਥੋ ਸਨਤਕਾਰ ਪੰਜਾਬ ਆਏ ਸਨ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਸਾਨੂੰ ਪਾਵਰ ਮਸ਼ੀਨਰੀ ਉਤੇ 30 ਫ਼ੀਸਦੀ ਤੱਕ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਟੇਟ ਜੀਐਸਟੀ ਜੋ ਕਿ 9 ਫੀਸਦੀ ਦੇ ਕਰੀਬ ਹੈ ਉਸ ਲਈ 8 ਸਾਲ ਤੱਕ ਛੋਟ ਦੇ ਦਿੱਤੀ ਹੈ। ਇਨ੍ਹਾਂ ਹੈ ਨਹੀਂ ਜਿਹੜੀ ਸਨਅਤ ਲਾਉਣ ਲਈ ਸਾਡੇ ਵਪਾਰੀ ਉੱਤਰ ਪ੍ਰਦੇਸ਼ ਦੇ ਵਿੱਚ ਜ਼ਮੀਨ ਖਰੀਦਣਗੇ। ਉਸ ਵਿਚ 100 ਫੀਸਦੀ ਅਸਟਾਮ ਡਿਊਟੀ ਸਰਕਾਰ ਹੀ ਅਦਾ ਕਰੇਗੀ।

ਕਿਹੜੇ ਕਿਹੜੇ ਉਦਯੋਗ ਲਗਣਗੇ: ਟੀ ਐਸ ਮਿਸ਼ਰਾ ਨੇ ਦੱਸਿਆ ਹੈ ਕੇ ਉੱਤਰ ਪ੍ਰਦੇਸ਼ ਦੇ ਵਿੱਚ ਜੋ ਵਫਦ ਮਿਲ ਕੇ ਆਇਆ ਹੈ ਉਸ ਵਿਚ 57 ਕਾਰੋਬਾਰੀ ਸ਼ਾਮਿਲ ਸਨ ਜਿਨ੍ਹਾਂ ਵਿੱਚੋਂ ਲੁਧਿਆਣਾ ਦੇ ਕੁਝ ਵੱਡੇ ਨਾਂਅ ਵੀ ਸ਼ਾਮਿਲ ਹੈ ਹੀਰੋ ਸਾਇਕਲ ਦੇ ਪੰਕਜ ਮੁਜਾਲ, ਏਵਨ ਸਾਇਕਲ ਦੇ ਓਂਕਾਰ ਸਿੰਘ ਪਾਹਵਾ ਅਤੇ ਨਾਲ ਕੁਝ ਹੋਰ ਵੱਡੇ ਕਾਰੋਬਾਰੀਆਂ ਨੇ ਵੀ ਉੱਤਰ ਪ੍ਰਦੇਸ਼ ਦੇ ਵਿੱਚ ਨਿਵੇਸ਼ ਕਰਨ ਦੇ ਲਈ ਹਾਮੀ ਭਰੀ ਹੈ। ਉਨ੍ਹਾਂ ਦੱਸਿਆ ਕਿ 2 ਲੱਖ 30 ਹਜ਼ਾਰ ਕਰੋੜ ਰੁਪਏ ਦੇ ਐਮਓਯੂ ਸਾਈਨ ਹੋ ਚੁੱਕੇ ਹਨ। ਉਨ੍ਹਾ ਕਿਹਾ ਕਿ 150 ਦੇ ਕਰੀਬ ਹੋਰ ਵੀ ਕਾਰੋਬਾਰੀ ਹਨ ਜੋ ਨਿਵੇਸ਼ ਕਰ ਰਹੇ ਹਨ। ਉਨ੍ਹਾ ਦੱਸਿਆ ਕਿ ਪਹਿਲਾਂ ਅਸੀਂ ਦੇਸ਼ ਦੇ ਹੋਰਨਾਂ ਸੂਬਿਆਂ ਦੀ ਸਨਅਤ ਪਾਲਿਸੀ ਵੀ ਵੇਖੀ ਸੀ ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਤੋਂ ਵੀ ਸਾਨੂੰ ਸੱਦਾ ਆਇਆ ਸੀ ਪਰ ਉੱਤਰ ਪ੍ਰਦੇਸ਼ ਦੀ ਜੁਰਮ ਨੂੰ ਲੈ ਕੇ ਜੋ 0 ਟੋਲਰੈਂਸ ਨੀਤੀ ਹੈ। ਜਿਹੜੀਆਂ ਸਾਨੂੰ ਆਫਰਾਂ ਦਿੱਤੀਆਂ ਗਈਆਂ ਹਨ। ਉਸ ਕਰਕੇ ਅਸੀਂ ਉੱਤਰ ਪ੍ਰਦੇਸ਼ ਦੀ ਚੋਣ ਕੀਤੀ ਹੈ।

ਸੂਬਾ ਸਰਕਾਰਾਂ ਦੀਆਂ ਨੀਤੀਆਂ ਤੋਂ ਖਫਾ: ਟੀ ਐਸ ਮਿਸ਼ਰਾ ਨੇ ਦੱਸਿਆ ਕਿ ਪੰਜਾਬ ਕਿਸੇ ਵੇਲੇ ਦੇਸ਼ ਭਰ ਦੇ ਵਿਚ ਪਹਿਲੇ ਨੰਬਰ ਉਤੇ ਹੁੰਦਾ ਸੀ ਪਰ ਹੁਣ ਇੰਡਸਟਰੀ ਨੂੰ ਲੈ ਕੇ ਪੰਜਾਬ 24ਵੇਂ ਨੰਬਰ ਉਤੇ ਆ ਗਿਆ ਹੈ। ਜਿਹੋ ਜਿਹੇ ਪੰਜਾਬ ਵਿੱਚ ਹਾਲਾਤ ਬਣਦੇ ਜਾ ਰਹੇ ਹਨ। ਉਹਨਾਂ ਨੂੰ ਲੱਗ ਰਿਹਾ ਹੈ ਕਿ ਪੰਜਾਬ ਦੇਸ਼ ਭਰ ਦੀ ਸਭ ਤੋਂ ਆਖਰੀ ਨੰਬਰ ਉਤੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜੁਰਮ ਲਗਾਤਾਰ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਨੇ ਅੱਤਵਾਦ ਦਾ ਦੌਰ ਵੇਖਿਆ ਅਤੇ ਹੁਣ ਮੁੜ ਤੋਂ ਅਜਿਹਾ ਦੌਰ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਲੁੱਟ ਖੋਹ ਦੇ ਨਾਲ ਪੰਜਾਬ ਵਿਚ ਗੈਂਗਸਟਰਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀਆਂ ਤੋਂ ਫ਼ਰੋਤੀਆਂ ਮੰਗੀਆਂ ਜਾ ਰਹੀਆਂ ਹਨ। ਅਜਿਹੇ ਵਿਚ ਪੰਜਾਬ 'ਚ ਨਿਵੇਸ਼ ਕਰਨਾ ਜਾਂ ਕਾਰੋਬਾਰ ਚਲਾਉਣਾ ਵੀ ਮੁਸ਼ਕਿਲ ਹੋ ਗਿਆ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਕਾਰੋਬਾਰੀਆਂ ਵੱਲੋਂ ਉੱਤਰ ਪ੍ਰਦੇਸ਼ ਵਿੱਚ ਨਿਵੇਸ਼ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਪੰਜਾਬ ਦੀ ਇੰਡਸਟਰੀ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਕਰਕੇ ਮਜ਼ਬੂਰੀਵਸ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਦੀ ਆਫਰ ਚੰਗੀ ਲੱਗੀ। ਹੁਣ ਉਹ ਉਥੇ ਹੀ ਨਿਵੇਸ਼ ਕਰਨਗੇ।

ਲੇਬਰ ਦੀ ਸਮੱਸਿਆ ਦਾ ਹੱਲ: ਪੰਜਾਬ ਦੀ ਸਨਅੱਤ ਜੇਕਰ ਉੱਤਰ ਪ੍ਰਦੇਸ਼ ਦੇ ਵਿਚ ਵੱਡੇ ਪੱਧਰ ਉਤੇ ਨਿਵੇਸ਼ ਕਰ ਰਹੀ ਹੈ ਤਾਂ ਉਨ੍ਹਾਂ ਨੂੰ ਸਭ ਤੋਂ ਵੱਡਾ ਫਾਇਦਾ ਲੇਬਰ ਦਾ ਵੀ ਹੋਣ ਜਾ ਰਿਹਾ ਹੈ ਕਿਉਂਕਿ ਜ਼ਿਆਦਾਤਰ ਪੰਜਾਬ ਦੇ ਵਿੱਚ ਫੈਕਟਰੀਆਂ ਅੰਦਰ ਕੰਮ ਕਰਨ ਵਾਲੀ ਲੇਬਰ ਉੱਤਰ ਪ੍ਰਦੇਸ਼ ਤੋਂ ਹੀ ਸਬੰਧਿਤ ਹੈ। ਜੇਕਰ ਉਨ੍ਹਾਂ ਨੂੰ ਉਥੇ ਹੀ ਕੰਮ ਮਿਲੇਗਾ ਤਾਂ ਉਹ ਪੰਜਾਬ ਨਹੀਂ ਆਉਣਗੇ। ਕਾਰੋਬਾਰਿਆਂ ਨੂੰ ਵੀ ਆਸਾਨੀ ਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਲੇਬਰ ਮਿਲ ਸਕੇਗੀ। ਜਿਸ ਦਾ ਉਨ੍ਹਾਂ ਨੂੰ ਕਾਫੀ ਫਾਇਦਾ ਵੀ ਮਿਲ ਸਕਦਾ ਹੈ ਕਿਉਂਕਿ ਕਰੋਨਾ ਦੌਰਾਨ ਪੰਜਾਬ ਤੋਂ ਉੱਤਰ ਪ੍ਰਦੇਸ਼ ਗਈ ਲੇਬਰ ਨੂੰ ਕਾਫੀ ਮੁਸ਼ਕਲਾਂ ਦਾ ਸਾਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ:- CM ਭਗਵੰਤ ਮਾਨ ਨੇ ਹੈਦਰਾਬਾਦ ਵਿੱਚ ਉਦਯੋਗਪਤੀਆਂ ਨਾਲ ਕੀਤੀ ਮੁਲਾਕਾਤ, ਪੰਜਾਬ ’ਚ ਨਿਵੇਸ਼ ਦਾ ਦਿੱਤਾ ਸੱਦਾ

Last Updated : Dec 22, 2022, 10:00 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.