ਲੁਧਿਆਣਾ : ਸ਼ਹਿਰ ਦੇ ਹੈਬੋਵਾਲ ਦੀ ਰਹਿਣ ਵਾਲੀ ਸਾਢੇ 6 ਸਾਲ ਦੀ ਬੱਚੀ ਸੀਏਨਾ ਚੋਪੜਾ ਵੱਲੋਂ ਇਸ ਉਮਰ ਦੇ ਵਿੱਚ ਵਿਸ਼ਵ ਰਿਕਾਰਡ ਸਥਾਪਿਤ ਕਰ ਦਿੱਤਾ ਗਿਆ ਹੈ। ਬੱਚੀ ਵੱਲੋਂ ਸਾਊਥ ਅਫਰੀਕਾ ਦੇ ਵਿਚ 26 ਜਨਵਰੀ ਵਾਲੇ ਦਿਨ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਅਤੇ ਮਾਊਂਟ ਮਿਰੁ ਤੇ ਤਿਰੰਗਾ ਲਹਿਰਾ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਉੱਥੇ ਹੀ ਇਕ ਵਿਸ਼ਵ ਕੀਰਤੀਮਾਨ ਵੀ ਸਥਾਪਿਤ ਕਰ ਦਿੱਤਾ ਹੈ। 6 ਸਾਲ ਦੀ ਬੱਚੀ ਦੇ ਇਸ ਉਮਰ ਦੇ ਵਿੱਚ ਕੀਤੇ ਇਸ ਕੰਮ ਦੇ ਚਰਚੇ ਪੂਰੇ ਦੇਸ਼ ਭਰ ਵਿਚ ਹੋ ਰਹੇ ਨੇ। ਇਸ ਬੱਚੀ ਦਾ ਵਿਧਾਇਕ ਵੱਲੋਂ ਵਿਸ਼ੇਸ਼ ਤੌਰ ਉਤੇ ਸਨਮਾਨ ਕੀਤਾ ਗਿਆ ਹੈ।
ਮਾਊਂਟ ਮੇਰੂ ਤੇ ਕਿਲੀ ਮੰਜਾਰੋ 'ਤੇ ਚੜ੍ਹ ਕੇ ਉੱਥੇ ਤਿਰੰਗਾ ਲਹਿਰਾਇਆ : ਉਸ ਦੇ ਪਿਤਾ ਨੇ ਦੱਸਿਆ ਕਿ ਮਾਊਂਟ ਮੇਰੂ ਅਤੇ ਕਿਲੀ ਮੰਜਾਰੋ ਦੋਹਾਂ ਪਰਬਤਾਂ ਨੂੰ ਮਹਿਜ਼ ਇਕ ਹਫ਼ਤੇ ਦੇ ਵਿਚ ਚੜ੍ਹ ਕੇ ਉੱਥੇ ਤਿਰੰਗਾ ਲਹਿਰਾਇਆ ਹੈ। ਉਸਦੇ ਪਿਤਾ ਨੇ ਦੱਸਿਆ ਕਿ ਸਭ ਤੋਂ ਘੱਟ ਉਮਰ ਦੇ ਵਿਚ ਮਹਿਜ਼ ਇਕ ਹਫਤੇ ਅੰਦਰ ਇਨ੍ਹਾਂ ਦੋਹਾਂ ਪਰਬਤਾਂ ਤੇ ਲਗਾਤਾਰ ਚੜ੍ਹਾਈ ਕਰ ਕੇ ਸੀਏਨਾ ਚੋਪੜਾ ਨੇ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮਹਿਜ਼ 39 ਘੰਟੇ ਵਿਚ 19 ਹਜ਼ਾਰ ਫੁੱਟ ਦੀ ਚੜ੍ਹਾਈ ਚੜ੍ਹ ਕੇ ਇਹ ਕੀਰਤੀਮਾਨ ਸਥਾਪਿਤ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸੇ ਵੀ ਵਿਅਕਤੀ ਨੇ ਵਿਸ਼ਵ ਵਿਚ ਇਹਨਾ ਪਰਬਤਾਂ ਤੇ ਲਗਾਤਾਰ ਚੜ ਕੇ ਅਜਿਹਾ ਕੀਰਤੀਮਾਨ ਸਥਾਪਿਤ ਨਹੀਂ ਕੀਤਾ ਹੈ ਉਥੇ ਹੀ ਸਾਢੇ ਛੇ ਸਾਲ ਦੀ ਬੱਚੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਾਫੀ ਖੁਸ਼ ਹੈ ਉਸ ਨੇ ਇੱਕ ਨਵਾਂ ਵਿਸ਼ਵ ਰਿਕਾਰਡ ਆਪਣੇ ਦੇਸ਼ ਲਈ ਬਣਾਇਆ ਹੈ ਅਤੇ ਤਿਰੰਗਾ ਲਹਿਰਾ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਵਿਧਾਇਕ ਕੁਲਵੰਤ ਸਿੱਧੂ ਵੱਲੋਂ ਬੱਚੀ ਦਾ ਸਨਮਾਨ : ਇਸ ਦੌਰਾਨ ਲੁਧਿਆਣਾ ਤੋਂ ਵਿਧਾਇਕ ਕੁਲਵੰਤ ਸਿੱਧੂ ਵੱਲੋਂ ਬੱਚੀ ਦਾ ਸਨਮਾਨ ਕੀਤਾ ਗਿਆ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਪਹਿਲਾਂ ਪਰਬਤ ਉਤੇ ਚੜ੍ਹਾਈ ਕਰਨ ਗਏ ਸਨ ਉਦੋਂ ਵੀ ਕੁਲਵੰਤ ਸਿੰਘ ਨਾਲ ਮੁਲਾਕਾਤ ਕਰ ਕੇ ਗਏ ਸਨ। ਹੁਣ ਪਰਬਤ ਉਤੇ ਤਿਰੰਗਾ ਲਹਿਰਾਉਣ ਤੋਂ ਬਾਅਦ ਮੁੜ ਤੋਂ ਉਨ੍ਹਾਂ ਦੇ ਪਰਿਵਾਰ ਨੇ ਕੁਲਵੰਤ ਸਿੱਧੂ ਦੇ ਨਾਲ ਮੁਲਾਕਾਤ ਕੀਤੀ ਹੈ। ਕੁਲਵੰਤ ਸਿੱਧੂ ਨੇ ਬੱਚੀ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਕਿਹਾ ਕਿ ਪੂਰੇ ਵਿਦੇਸ਼ ਚ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਹ ਲੁਧਿਆਣੇ ਅਤੇ ਪੰਜਾਬ ਲਈ ਵੀ ਸਨਮਾਨ ਵਾਲੀ ਗੱਲ ਹੈ ਕਿ ਸਾਢੇ ਛੇ ਸਾਲ ਦੀ ਬੱਚੀ ਨੇ ਪੂਰੇ ਵਿਸ਼ਵ ਵਿੱਚ ਅਜਿਹਾ ਰਿਕਾਰਡ ਸਥਾਪਿਤ ਕੀਤਾ ਹੈ ਜਿਸ ਨੂੰ ਹਾਲੇ ਤੱਕ ਕਿਸੇ ਨੇ ਨਹੀਂ ਬਣਾਇਆ।
ਇਹ ਵੀ ਪੜ੍ਹੋ:- Womes Day Special: ਜਾਣੋ, ਕਮਲਦੀਪ ਕੌਰ ਦੇ ਘਰ ਦੀ ਰਸੋਈ ਤੋਂ ਲੈ ਕੇ ਭਾਰਤ ਦੀ ਬੈਸਟ ਸ਼ੈਫ ਹੋਣ ਤੱਕ ਦਾ ਸਫ਼ਰ...