ਲੁਧਿਆਣਾ: ਲੁਧਿਆਣਾ ਦੀ ਵਰਧਮਾਨ ਸਪੈਸ਼ਲ ਸਟੀਲ ਨੇ ਇੱਕ ਨਵੀਂ ਉਦਾਹਰਣ ਪੇਸ਼ ਕੀਤੀ ਹੈ। ਆਕਸੀਜਨ ਬਣਾਉਣ ਦੇ ਕੀਤੇ ਵਿੱਚ ਨਾ ਹੋਣ ਦੇ ਬਾਵਜੂਦ ਦੋ ਵਿਸ਼ੇਸ਼ ਪਲਾਂਟ ਰਾਹੀਂ ਰੋਜ਼ਾਨਾ 1500 ਆਕਸੀਜਨ ਸਿਲੰਡਰ ਤਿਆਰ ਕੀਤੇ ਜਾ ਰਹੇ ਹਨ। ਜੋ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਸਪਲਾਈ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਹਸਪਤਾਲਾਂ ਵਿੱਚ ਮੁਫ਼ਤ ਆਕਸੀਜਨ ਦਿੱਤੀ ਜਾ ਰਹੀ ਹੈ। ਉਨ੍ਹਾਂ ਤੋਂ ਪੈਸੇ ਵੀ ਨਹੀਂ ਲਏ ਜਾ ਰਹੇ। ਜਿਨ੍ਹਾਂ ਵਿੱਚ ਲੁਧਿਆਣਾ ਦਾ ਸਰਕਾਰੀ ਸਿਵਲ ਹਸਪਤਾਲ ਵੀ ਸ਼ਾਮਲ ਹੈ।
ਵਰਤਮਾਨ ਸਟੀਲ ਵੱਲੋਂ ਆਪਣੇ ਨੇੜੇ-ਤੇੜੇ ਹਜ਼ਾਰਾਂ ਦੀ ਤਾਦਾਦ ਵਿੱਚ ਬੂਟੇ ਲਗਾਏ ਗਏ ਤਾਂ ਜੋ ਵੱਧ ਤੋਂ ਵੱਧ ਆਕਸੀਜਨ ਬਣਾਈ ਜਾ ਸਕੇ। ਪਲਾਂਟ ਵੱਲੋਂ ਬੀਤੇ ਸਾਲ 600-800 ਇਹ ਸਿਲੰਡਰ ਰੋਜਾਨਾ ਆਕਸੀਜਨ ਦੇ ਬਣਾਏ ਜਾ ਰਹੇ ਸਨ ਅਤੇ ਹੁਣ ਆਕਸੀਜਨ ਦੀ ਡਿਮਾਂਡ ਵੱਧਦੀ ਦੇਖ ਪਲਾਂਟ ਵੱਲੋਂ 1200-1500 ਆਕਸੀਜਨ ਦੇ ਸਿਲੰਡਰ ਰੋਜ਼ਾਨਾ ਬਣਾਏ ਜਾ ਰਹੇ ਹਨ ਅਤੇ ਪ੍ਰਸ਼ਾਸਨ ਵਿੱਚ ਉਨ੍ਹਾਂ ਦੀ ਪੂਰੀ ਮਦਦ ਕਰ ਰਿਹਾ ਹੈ।
ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਐਮਡੀ ਸਚਿਤ ਜੈਨ ਨੇ ਕਿਹਾ ਕਿ ਲੁਧਿਆਣਾ ਵਿੱਚ ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਉੱਥੇ ਹੀ ਆਕਸੀਜਨ ਦੀ ਡਿਮਾਂਡ ਵੀ ਲਗਾਤਾਰ ਹਸਪਤਾਲਾਂ ਵਿੱਚ ਵਧਦੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਵਰਧਮਾਨ ਸਟੀਲ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੰਜਣ ਬਣਾਉਣ ਵਾਲੇ ਪਲਾਂਟ ਦੀ ਸਮਰੱਥਾ ਵਧਾ ਕੇ ਪੰਦਰਾਂ ਸੌ ਸਿਲੰਡਰ ਰੋਜ਼ਾਨਾ ਕਰ ਦਿੱਤੀ ਗਈ ਹੈ। ਜੋ ਬੀਤੇ ਸਾਲ ਅੱਠ ਸੌ ਸਿਲੰਡਰ ਦੇ ਕਰੀਬ ਸੀ।
ਵਰਧਮਾਨ ਸਟੀਲ ਦੇ ਸੀਈਓ ਮੁਕੇਸ਼ ਕੁਮਾਰ ਸ੍ਰੀਵਾਸਤਵ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਲਗਾਤਾਰ ਅਪੀਲ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਕਿ ਮੁਨਾਫ਼ਾ ਬਾਰ ਵਿੱਚ ਪਹਿਲਾਂ ਲੋਕਾਂ ਦੀ ਜਾਨ ਬਚਾਈ ਜਾਵੇ ਅਤੇ ਇਸ ਮੁਸ਼ਕਲ ਦੀ ਘੜੀ ਵਿੱਚ ਨਾ ਸਿਰਫ ਲੁਧਿਆਣਵੀਆਂ ਨੂੰ ਸਗੋਂ ਪੰਜਾਬ ਦੇ ਸਾਰੇ ਵਾਸੀਆਂ ਨੂੰ ਬਾਹਰ ਕੱਢਿਆ ਜਾਵੇ।
ਹਾਲਾਂਕਿ ਵਰਧਮਾਨ ਇੰਡਸਟਰੀ ਹੌਜ਼ਰੀ ਲਈ ਜਾਣੀ ਜਾਂਦੀ ਹੈ ਪਰ ਕੋਰੋਨਾ ਮਹਾਂਮਾਰੀ ਦੀ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਵੱਲੋਂ ਲੋਕਾਂ ਦੀ ਸੇਵਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇੱਥੋਂ ਤੱਕ ਕਿ ਜ਼ਰੂਰਤਮੰਦਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਇਹ ਆਕਸੀਜਨ ਦੀ ਸਪਲਾਈ ਬਿਲਕੁਲ ਮੁਫ਼ਤ ਕਰਵਾਈ ਜਾ ਰਹੀ ਹੈ ਤਾਂ ਜੋ ਕੋਈ ਵੀ ਕੋਰੋਨਾ ਪੀੜਤ ਆਕਸੀਜਨ ਦੀ ਕਮੀ ਨਾਲ ਦਮ ਨਾ ਤੋੜ ਸਕੇ।