ਲੁਧਿਆਣਾ : ਲੁਧਿਆਣਾ ਦੇ ਗਿਆਸਪੁਰਾ ਵਿੱਚ ਜਾਨਲੇਵਾ ਗੈਸ ਤੋਂ ਬਾਅਦ ਹੁਣ ਜ਼ਹਿਰੀਲੇ ਧੂੰਏਂ ਨੇ ਕਹਿਰ ਮਚਾਇਆ ਹੋਇਆ ਹੈ। ਇਥੇ ਦੇਰ ਰਾਤ ਜ਼ਹਿਰੀਲੇ ਧੂੰਏਂ ਦੀ ਲਪੇਟ ਵਿੱਚ ਆਉਣ ਨਾਲ ਕੁਝ ਲੋਕ ਬੇਹੋਸ਼ ਹੋ ਗਏ। ਮੁੱਢਲੀ ਜਾਣਕਾਰੀ ਮੁਤਾਬਕ ਇਲਾਕੇ ਦੇ ਵਿੱਚ ਕੂੜੇ ਦੇ ਵੱਡੇ ਡੰਪ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਸੀ, ਜਿਸ ਕਾਰਨ ਪੂਰੇ ਇਲਾਕੇ ਦੇ ਵਿੱਚ ਜ਼ਹਿਰੀਲਾ ਧੂੰਆਂ ਫੈਲ ਗਿਆ, ਜਿਸ ਦੀ ਲਪੇਟ ਵਿਚ ਆਉਣ ਕਰਕੇ ਕੁਝ ਲੋਕ ਬੇਹੋਸ਼ ਹੋ ਗਏ। ਧੂੰਆਂ ਇੰਨਾ ਜ਼ਿਆਦਾ ਜ਼ਹਿਰੀਲਾ ਸੀ ਕਿ ਉਸ ਦਾ ਅਸਰ ਕਾਫੀ ਦੂਰ ਤੱਕ ਵਿਖਾਈ ਦਿੱਤਾ।
ਲੋਕਾਂ ਵਿੱਚ ਹਫੜਾ-ਦਫੜੀ ਦਾ ਮਾਹੌਲ : ਇਲਾਕੇ ਦੇ ਲੋਕਾਂ ਦੇ ਵਿਚ ਦੇਰ ਰਾਤ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਇਲਾਕੇ ਵਿਚ ਧੂੰਆਂ ਇਸ ਕਦਰ ਵਧ ਗਿਆ ਕਿ ਲੋਕ ਇਧਰ-ਉਧਰ ਭੱਜਦੇ ਵਿਖਾਈ ਦਿੱਤੇ ਅਤੇ ਜਦੋਂ ਇਲਾਕੇ ਦੀ ਵਿਧਾਇਕ ਨੂੰ ਫੋਨ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਪਾਣੀ ਪਾ ਕੇ ਵੇਖ ਲਓ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਫੋਨ ਕੀਤਾ ਗਿਆ ਅਤੇ ਕਾਫੀ ਦੇਰ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਮੌਕੇ ਉਤੇ ਪਹੁੰਚ ਕੇ ਕੂੜੇ ਦੇ ਡੰਪ ਨੂੰ ਲੱਗੀ ਅੱਗ ਉਤੇ ਕਾਬੂ ਪਾਇਆ।
- Rajinder Kaur Bhathal on aap's victory: "ਜਲੰਧਰ ਵਿੱਚ ਆਪ ਦੀ ਨਹੀਂ ਬਲਕਿ ਸਰਕਾਰੀ ਤੰਤਰ ਦੀ ਹੋਈ ਜਿੱਤ"
- ਜਲੰਧਰ ਚੋਣਾਂ ਦੇ ਨਤੀਜੇ ਤੋਂ ਬਾਅਦ ਹਰਪਾਲ ਚੀਮਾ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ, ਕਿਹਾ- ਵਿਰੋਧੀ ਪਾਰਟੀਆਂ ਨੂੰ ਸੁਸ਼ੀਲ ਰਿੰਕੂ ਨੇ ਦਿੱਤਾ ਕਰਾਰਾ ਜਵਾਬ
- ਚੰਡੀਗੜ੍ਹ ਤੱਕ ਸੁਣੀ ਜਲੰਧਰ ਦੀ ਜਿੱਤ ਦੀ ਧਮਕ- ਅਨਮੋਲ ਗਗਨ ਮਾਨ ਨੂੰ ਚੜ੍ਹਿਆ ਚਾਅ, ਨੱਚ ਕੇ ਮਨਾਈ ਖੁਸ਼ੀ
ਕੁਝ ਦਿਨ ਪਹਿਲਾਂ ਗੈਸ ਲੀਕ ਹੋਣ ਕਾਰਨ ਮਰੇ ਸੀ 11 ਲੋਕ : ਗਿਆਸਪੁਰਾ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਹੀ ਜ਼ਹਿਰੀਲੀ ਗੈਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਬੀਤੀ ਦੇਰ ਰਾਤ ਜ਼ਹਿਰੀਲੇ ਧੂੰਏਂ ਕਰਕੇ ਲੋਕ ਸਹਿਮ ਗਏ। ਹਾਲਾਂਕਿ ਲੁਧਿਆਣਾ ਤਾਜਪੁਰ ਰੋਡ ਉਤੇ ਸਥਿਤ ਕੂੜੇ ਦੇ ਵੱਡੇ ਡੰਪ ਵਿੱਚ ਅੱਗ ਲਾਉਣ ਦੇ ਮਾਮਲੇ ਨੂੰ ਲੈ ਕੇ ਐੱਨਜੀਟੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਸੀ, ਪਰ ਇਸ ਦੇ ਬਾਵਜੂਦ ਕੂੜੇ ਦੇ ਡੰਪ ਨੂੰ ਲਗਾਤਾਰ ਅੱਗ ਲਗਾਈ ਜਾ ਰਹੀ ਹੈ। ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਉਤੇ ਅੱਖਾਂ ਬੰਦ ਕਰੀਂ ਬੈਠੇ ਨੇ ਜਿਸ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਕਾਨੂੰਨ ਕਹਿੰਦਾ ਹੈ ਕਿ ਕੂੜੇ ਨੂੰ ਅੱਗ ਲਾਉਣਾ ਗ਼ੈਰ-ਕਾਨੂੰਨੀ ਹੈ ਪਰ ਇਸ ਦੇ ਬਾਵਜੂਦ ਕੂੜੇ ਨੂੰ ਰੀ-ਸਾਈਕਲ ਕਰਨ ਦੀ ਥਾਂ ਉਸ ਨੂੰ ਅੱਗ ਲਗਾ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ।
ਇਲਾਕੇ ਦੇ ਲੋਕਾਂ ਨੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਜਦੋਂ ਕੂੜੇ ਦੇ ਢੇਰ ਨੂੰ ਅੱਗ ਲਗਾਈ ਗਈ ਹੋਵੇ। ਇਸ ਤੋਂ ਪਹਿਲਾ ਵੀ ਕੂੜੇ ਦੇ ਡੰਪ ਨੂੰ ਅੱਗ ਲਗਾਉਣ ਕਰਕੇ ਇਲਾਕੇ ਦੇ ਵਿੱਚ ਜ਼ਹਿਰੀਲਾ ਧੂੰਆ ਫੈਲ ਜਾਂਦਾ ਹੈ। ਇਲਾਕੇ ਦੇ ਲੋਕ ਇਸ ਕਰਕੇ ਵੀ ਡਰੇ ਹੋਏ ਹਨ ਕਿ ਕੁਝ ਦਿਨ ਪਹਿਲਾਂ ਹੀ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 11 ਦੀ ਮੌਤ ਹੋ ਗਈ ਸੀ ਹਾਲੇ ਤੱਕ ਉਸ ਮਾਮਲੇ ਨੂੰ ਵੀ ਸੁਲਝਾਇਆ ਨਹੀਂ ਜਾ ਸਕਿਆ ਹੈ।