ETV Bharat / state

ਲੁਧਿਆਣਾ ਪੁਲਿਸ ਵੱਲੋਂ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ - ਲੁਧਿਆਣਾ ਪੁਲਿਸ ਵੱਲੋਂ ਗਿਰੋਹ ਦਾ ਪਰਦਾਫਾਸ਼

ਲੁਧਿਆਣਾ ਪੁਲਿਸ ਵੱਲੋਂ ਇੱਕ ਗਿਰੋਹ ਕਾਬੂ ਕੀਤਾ ਗਿਆ ਜੋ ਨਾਭਾ ਜੇਲ 'ਚ ਕਤਲ ਦੇ ਇਲਜ਼ਾਮ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਜੀਵ ਰਾਜਾ ਨੂੰ ਭਜਾਉਣ ਦੀ ਸਾਜਿਸ਼ ਕਰ ਰਹੇ ਸਨ। ਪੁਲਿਸ ਨੇ ਮੁਲਜ਼ਮਾਂ ਤੋਂ 4 ਹਥਿਆਰ, ਨਕਲੀ ਨੰਬਰ ਪਲੇਟ ਅਤੇ ਇੱਕ ਗੱਡੀ ਵੀ ਬਰਾਮਦ ਕੀਤੀ ਹੈ।

ਫ਼ੋਟੋ
author img

By

Published : Sep 6, 2019, 7:07 PM IST

ਲੁਧਿਆਣਾ: ਪੁਲਿਸ ਨੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ। ਇਹ ਗਿਰੋਹ ਨਾਭਾ ਜੇਲ 'ਚ ਕਤਲ ਦੇ ਇਲਜ਼ਾਮ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਜੀਵ ਰਾਜਾ ਨੂੰ ਭਜਾਉਣ ਦੀ ਸਾਜਿਸ਼ ਕਰ ਰਹੇ ਸਨ। ਪੁਲਿਸ ਨੇ ਮੁਲਜ਼ਮਾਂ ਤੋਂ 4 ਹਥਿਆਰ, ਨਕਲੀ ਨੰਬਰ ਪਲੇਟ ਅਤੇ ਇੱਕ ਗੱਡੀ ਵੀ ਬਰਾਮਦ ਕੀਤੀ ਹੈ।

ਲੁਧਿਆਣਾ ਪੁਲਿਸ ਵੱਲੋਂ ਇੱਕ ਵੱਡੇ ਗਿਰੋਹ ਦਾ ਪਰਦਾ ਫਾਸ਼

ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਲੁੱਟ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇ ਚੁੱਕੇ ਹਨ। ਏਡੀਸੀਪੀ ਗੁਰਪ੍ਰੀਤ ਸਿੰਘ ਸਿੱਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਸਿੰਘ ਉਰਫ ਗੁਰੀ, ਸੁਖਚੈਨ ਸਿੰਘ, ਰੇਸ਼ਮ ਸਿੰਘ ਅਤੇ ਵਿਜੇ ਕੁਮਾਰ ਇੰਟਰਨੈਟ ਰਾਹੀਂ ਰਾਜੀਵ ਕੁਮਾਰ ਉਰਫ ਰਾਜਾ ਦੇ ਸੰਪਰਕ 'ਚ ਸਨ। ਪਲੈਨ ਮੁਤਾਬਕ ਫ਼ੜੇ ਗਏ ਮੁਲਜ਼ਮ ਰਿਮਾਂਡ ਦੌਰਾਨ ਰਾਜਾ ਨੂੰ ਫਰਾਰ ਕਰਾਉਣ ਦੀ ਸਾਜ਼ਿਸ਼ ਬਣਾ ਰਹੇ ਸਨ।

ਇਹ ਵੀ ਪੜ੍ਹੋ: ਤਰਨ ਤਾਰਨ ਧਮਾਕੇ 'ਤੇ ਕੈਪਟਨ ਨੇ ਕੀਤਾ ਕੀਤਾ ਵੱਡਾ ਖੁਲਾਸਾ

ਮੁਲਜ਼ਮਾਂ ਨੇ ਘਟਨਾ ਨੂੰ ਅੰਜਾਮ ਦੇਣ ਲਈ ਬੁੱਕੀਆਂ ਤੋਂ ਪੈਸੇ ਵੀ ਲਏ ਸਨ, 2 ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਵੀ ਦੇ ਚੁੱਕੇ ਸਨ ਜਿਨ੍ਹਾਂ ਪੈਸਿਆਂ ਨਾਲ ਯੂਪੀ ਅਤੇ ਮੱਧ ਪ੍ਰਦੇਸ਼ ਤੋਂ ਇਨ੍ਹਾਂ ਨੇ 9 ਹਥਿਆਰ ਖਰੀਦੇ। ਗੁਰਪ੍ਰੀਤ ਸਿੰਘ ਸਾਰੀ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ 4 ਹਥਿਆਰ ਬਰਾਮਦ ਕਰ ਲਏ ਗਏ ਨੇ ਜਿਨ੍ਹਾਂ 'ਚ 1 ਰਿਵਾਲਵਰ 32 ਬੋਰ ਜਦੋਂ ਕਿ 3 ਰਿਵਾਲਵਰ 315 ਬੋਰ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮ ਐੱਸ.ਯੂ.ਵੀ. ਗੱਡੀ ਲੁੱਟਣ ਦੀ ਫਿਰਾਕ 'ਚ ਸੀ ਜਿਸ ਲਈ ਇਨ੍ਹਾਂ ਵੱਲੋਂ ਕੁਝ ਨੰਬਰ ਪਲੇਟਾਂ ਵੀ ਬਣਾਈਆਂ ਗਈਆਂ ਸਨ। ਜਾਣਕਾਰੀ ਲਈ ਦੱਸ ਦੇਈਏ ਕਿ ਰਾਜਾ 'ਤੇ ਵੱਖ-ਵੱਖ ਧਰਾਵਾਂ ਦੇ ਤਹਿਤ 35 ਮੁਕੱਦਮੇ ਦਰਜ ਹਨ।

Intro:HL..ਲੁਧਿਆਣਾ ਪੁਲੀਸ ਨੇ ਇੱਕ ਗਿਰੋਹ ਦਾ ਕੀਤਾ ਪਰਦਾਫਾਸ਼ ਨਾਭਾ ਜੇਲ ਚ ਬੈਠੇ ਰਾਜੀਵ ਰਾਜਾ ਗੈਂਗਸਟਰ ਨੂੰ ਭਜਾਉਣ ਦੀ ਸੀ ਫ਼ਿਰਾਕ ਚ..

Anchor...ਲੁਧਿਆਣਾ ਪੁਲਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਉਸ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਜੋ ਨਾਭਾ ਜੇਲ ਚ ਕਤਲ ਦੇ ਇਲਜ਼ਾਮ ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਜੀਵ ਰਾਜਾ ਨੂੰ ਭਜਾਉਣ ਦੀ ਸਾਜਿਸ਼ ਕਰ ਰਹੇ ਸਨ..ਪੁਲਿਸ ਨੇ ਮੁਲਜ਼ਮਾਂ ਤੋਂ 4 ਖਤਰਨਾਕ ਹਥਿਆਰ...ਨਕਲੀ ਨੰਬਰ ਪਲੇਟ..ਗੱਡੀ ਵੀ ਬਰਾਮਦ ਕੀਤੀ ਹੈ..ਪੁਲਿਸ ਨੇ ਵੀ ਦਾਅਵਾ ਕੀਤਾ ਕਿ ਮੁਲਜ਼ਮ ਤੋਂ ਲੁੱਟ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇ ਚੁੱਕੇ ਨੇ...ਮਾਮਲੇ ਚ ਦੋ ਮੁਲਜ਼ਮ ਹਾਲੇ ਵੀ ਫ਼ਰਾਰ ਹੈ ਜਿਨ੍ਹਾਂ ਦੀ ਭਾਲ ਜਾਰੀ ਹੈ

Body:Vo...1 ਲੁਧਿਆਣਾ ਪੁਲੀਸ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਰਿਹਾ ਵੱਡਾ ਖੁਲਾਸਾ ਕੀਤਾ...ਮਸ਼ਹੂਰ ਗੈਂਗਸਟਰ ਵਿੱਕੀ ਗੌਂਡਰ ਦੀ ਤਰਜ਼ ਤੇ ਨਾਭਾ ਜੇਲ ਚ ਬੰਦ ਰਾਜੀਵ ਰਾਜਾ ਨੂੰ ਭਜਾਉਣ ਦੀ ਸਾਜ਼ਿਸ਼ ਰੱਚ ਰਹੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਦੋਂ ਕਿ ਦੋ ਹਾਲੇ ਵੀ ਫ਼ਰਾਰ ਨੇ..ਏਡੀਸੀਪੀ ਗੁਰਪ੍ਰੀਤ ਸਿੰਘ ਸਿੱਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਜਿਨ੍ਹਾਂ ਦੀ ਸ਼ਨਾਖਤ ਗੁਰਵਿੰਦਰ ਸਿੰਘ ਉਰਫ ਗੁਰੀ, ਸੁਖਚੈਨ ਸਿੰਘ ਰੇਸ਼ਮ ਸਿੰਘ ਅਤੇ ਵਿਜੇ ਕੁਮਾਰ ਦੱਸਿਆ ਜਾ ਰਿਹਾ ਹੈ...ਇਹ ਸਾਰੇ ਮੁਲਜ਼ਮ ਇੰਟਰਨੈਟ ਰਾਹੀਂ ਨਾਭਾ ਜੇਲ ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਜੀਵ ਕੁਮਾਰ ਉਰਫ ਰਾਜਾ ਦੇ ਸੰਪਰਕ ਚ ਸਨ ਅਤੇ ਉਸ ਨੂੰ ਮਹਾਰਾਸ਼ਟਰ ਵਿੱਚ ਕਿਸੇ ਕੇਸ ਚ ਫਸਾ ਕੇ ਅਤੇ ਰਿਮਾਂਡ ਦੌਰਾਨ ਉਸ ਨੂੰ ਉੱਲ ਜਾਂਦੇ ਹੋਏ ਫਰਾਰ ਕਰਾਉਣ ਦੀ ਸਾਜ਼ਿਸ਼ ਬਣਾ ਰਹੇ ਸਨ ਇਥੋਂ ਤੱਕ ਕਿ ਇਨ੍ਹਾਂ ਮੁਲਜ਼ਮਾਂ ਨੇ ਬੁੱਕੀਆਂ ਤੋਂ ਪੈਸੇ ਵੀ ਲਏ ਨੇ ਦੋ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਵੀ ਦੇ ਚੁੱਕੇ ਨੇ ਜਿਨ੍ਹਾਂ ਪੈਸਿਆਂ ਨਾਲ ਯੂਪੀ ਅਤੇ ਮੱਧ ਪ੍ਰਦੇਸ਼ ਤੋਂ ਇਨ੍ਹਾਂ ਨੇ 9 ਹਥਿਆਰ ਖਰੀਦੇ ਗੁਰਪ੍ਰੀਤ ਸਿੰਘ ਸਾਰੀ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ 4 ਹਥਿਆਰ ਬਰਾਮਦ ਕਰ ਲਏ ਗਏ ਨੇ ਜਿਨ੍ਹਾਂ ਚ 1 ਰਿਵਾਲਵਰ 32 ਬੋਰ ਜਦੋਂ ਕਿ 3 ਰਿਵਾਲਵਰ 315 ਬੋਰ ਨੇ ਅਤੇ ਇਹ ਹੁਣ ਐੱਸ ਯੂ ਵੀ ਗੱਡੀਆਂ ਸਨੈਚ ਕਰਨ ਦੀ ਫਿਰਾਕ ਚ ਸੀ ਜਿਸ ਲਈ ਇਨ੍ਹਾਂ ਵੱਲੋਂ ਕੁਝ ਨੰਬਰ ਪਲੇਟਾਂ ਵੀ ਬਣਾਈਆਂ ਗਈਆਂ ਸਨ ਜੋ ਵੀ ਪੁਲਿਸ ਨੇ ਬਰਾਮਦ ਕਰ ਲਈਆਂ ਨੇ...

Byte...ਗੁਰਪ੍ਰੀਤ ਸਿੰਘ ਸਿਕੰਦ ਏਡੀਸੀਪੀ ਲੁਧਿਆਣਾ

Conclusion:Clozing...ਸੋ ਲੁਧਿਆਣਾ ਪੁਲਿਸ ਨੇ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਜੋ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਸਨ ਸਿੱਕਰੀ ਖਾਸ ਹੈ ਕਿ ਰਾਜੀਵ ਕੁਮਾਰ ਰਾਜਾ ਤੇ ਵੱਖ ਵੱਖ ਧਰਾਵਾਂ ਦੇ ਤਹਿਤ 35 ਮੁਕੱਦਮੇ ਦਰਜ ਨੇ...
ETV Bharat Logo

Copyright © 2025 Ushodaya Enterprises Pvt. Ltd., All Rights Reserved.